ਭਵਾਨੀਗੜ੍ਹ, 19 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਸਥਾਨਕ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਲਈ 94 ਵਿਅਕਤੀਆਂ ਵਲੋਂ ਭਰੇ ਨਾਮਜਦਗੀ ਪੱਤਰਾਂ 'ਚੋਂ ਅੱਜ ਨਾਮਜਦਗੀ ਪੱਤਰ ਵਾਪਸ ਲੈਣ ਦੇ ਦਿਨ 28 ਵਿਅਕਤੀਆਂ ਵਲੋਂ ਆਪਣੇ ਨਾਮਜਦਗੀ ਪੱਤਰ ਵਾਪਸ ਲੈ ਲੈਣ 'ਤੇ 66 ਉਮੀਦਵਾਰ ਮੈਦਾਨ 'ਚ ਆ ਗਏ ਹਨ | ਇਨ੍ਹਾਂ ਚੋਣਾਂ ਨੂੰ ਲੈ ਕੇ ਆਪ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਵਲੋਂ ਪੂਰਾ ਉਤਸ਼ਾਹ ਦਿਖ਼ਾਇਆ ਜਾ ਰਿਹਾ ਹੈ | 15 ਵਾਰਡਾਂ ਦੀ ਪ੍ਰਸਾਸ਼ਨ ਵਲੋਂ ਜਾਰੀ ਲਿਸਟ ਅਨੁਸਾਰ 15 ਵਿਚੋਂ ਭਾਜਪਾ 14 ਵਾਰਡਾਂ 'ਤੇ ਅਤੇ ਬਹੁਜਨ ਸਮਾਜ ਪਾਰਟੀ ਇਕ ਵਾਰਡ 'ਤੇ ਚੋਣ ਲੜ ਰਹੀ ਹੈ, ਜਦੋਂ ਕਿ ਆਮ ਆਦਮੀ ਪਾਰਟੀ, ਸ਼ੋ੍ਰਮਣੀ ਅਕਾਲੀ ਦਲ, ਕਾਂਗਰਸ ਸਾਰੇ ਵਾਰਡਾਂ 'ਤੇ ਆਪਣੇ ਉਮੀਦਵਾਰ ਖੜੇ ਕਰਨ ਤੋਂ ਇਲਾਵਾ 6 ਵਿਅਕਤੀ ਅਜ਼ਾਦ ਚੋਣ ਲੜ ਰਹੇ ਹਨ | ਵਾਰਡ ਨੰਬਰ 1 ਤੋਂ ਕਾਂਗਰਸ ਦੇ ਅਮਰਪਾਲ ਸਿੰਘ ਤੂਰ, ਭਾਜਪਾ ਦੇ ਆਂਚਲ ਗਰਗ, ਆਪ ਦੇ ਹਰਜੀਤ ਸਿੰਘ ਬੀਟਾ, ਸ਼ੋ੍ਰਮਣੀ ਅਕਾਲੀ ਦਲ ਦੇ ਗੁਰਦੀਪ ਸਿੰਘ, ਵਾਰਡ ਨੰਬਰ 2 ਤੋਂ ਆਪ ਦੀ ਸਿੰਦਰਪਾਲ ਕੌਰ, ਸ਼੍ਰੋਮਣੀ ਅਕਾਲੀ ਦਲ ਦੀ ਜਸਵੀਰ ਕੌਰ ਚਹਿਲ, ਕਾਂਗਰਸ ਦੀ ਬਲਵਿੰਦਰ ਕੌਰ, ਵਾਰਡ ਨੰਬਰ 3 ਤੋਂ ਆਪ ਦੇ ਸੁਖਦੇਵ ਸਿੰਘ, ਭਾਜਪਾ ਦੀ ਸ਼ੈਲੀ ਖ਼ੀਪਲ, ਸ਼ੋ੍ਰਮਣੀ ਅਕਾਲੀ ਦਲ ਦੇ ਹਰਵਿੰਦਰ ਸਿੰਘ ਗੋਲਡੀ ਤੂਰ, ਅਤੇ ਕਾਂਗਰਸ ਦੇ ਜਗਤਾਰ ਸਿੰਘ, ਵਾਰਡ ਨੰਬਰ 4 ਤੋਂ ਆਪ ਦੀ ਕਰਮਜੀਤ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਗੀਤਾ ਰਾਣੀ, ਕਾਂਗਰਸ ਦੀ ਪੁਸ਼ਪਾ ਰਾਣੀ, ਭਾਜਪਾ ਦੀ ਰਜਨੀ, ਵਾਰਡ ਨੰਬਰ 5 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਿੰਦਰਪਾਲ ਸਿੰਘ, ਬਸਪਾ ਦੇ ਹੰਸ ਰਾਜ, ਕਾਂਗਰਸ ਦੇ ਰਣਜੀਤ ਸਿੰਘ, ਆਪ ਦੇ ਰਾਜ ਸਿੰਘ, ਭਾਜਪਾ ਦੇ ਵਿਸ਼ਾਲ ਕੁਮਾਰ, ਵਾਰਡ ਨੰਬਰ 6 ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਸਰੀਨਾ ਰਾਣੀ, ਭਾਜਪਾ ਦੀ ਜਸਵਿੰਦਰ ਕੌਰ, ਕਾਂਗਰਸ ਦੀ ਰਜਨੀ ਸ਼ਰਮਾਂ ਅਤੇ ਆਪ ਦੀ ਰੁਪਿੰਦਰ ਕੌਰ, ਵਾਰਡ ਨੰਬਰ 7 ਤੋਂ ਭਾਜਪਾ ਦੇ ਕੀਰਤੀ ਸ਼ਰਮਾਂ, ਕਾਂਗਰਸ ਦੇ ਗੁਰਤੇਜ ਸਿੰਘ, ਆਪ ਦੇ ਜਤਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ, ਅਜ਼ਾਦ ਬਬਨਦੀਪ ਸਿੰਘ, ਵਾਰਡ ਨੰਬਰ 8 ਤੋਂ ਆਪ ਦੀ ਸਰਬਜੀਤ ਕੌਰ, ਭਾਜਪਾ ਦੀ ਸੰਤੋਸ਼, ਸ਼ੋ੍ਰਮਣੀ ਅਕਾਲੀ ਦਲ ਦੀ ਹਰਦੀਪ ਕੌਰ ਅਤੇ ਕਾਂਗਰਸ ਦੀ ਗੁਰਤੇਜ਼ ਕੌਰ, ਵਾਰਡ ਨੰਬਰ 9 ਤੋਂ ਭਾਜਪਾ ਦੀ ਆਰਤੀ ਰਾਣੀ ਆਪ ਦੇ ਗੁਰਪ੍ਰੀਤ ਸਿੰਘ, ਕਾਂਗਰਸ ਦੇ ਬਲਕਾਰ ਸਿੰਘ ਅਤੇ ਸ਼ੋ੍ਰਮਣੀ ਅਕਾਲੀ ਦਲ ਦੇ ਵਿਜੈ ਕੁਮਾਰ, ਵਾਰਡ ਨੰਬਰ 10 ਤੋਂ ਭਾਜਪਾ ਦੇ ਸੋਨੂੰ, ਕਾਂਗਰਸ ਦੀ ਹਰਜਿੰਦਰ ਰਾਣੀ, ਸ਼ੋ੍ਰਮਣੀ ਅਕਾਲੀ ਦਲ ਦੀ ਨਛੱਤਰ ਕੌਰ, ਕਾਂਗਰਸ ਦੀ ਮਨਪ੍ਰੀਤ ਕੌਰ ,ਅਜ਼ਾਦ ਤੌਰ 'ਤੇ ਤਿ੍ਪਤਾ ਕੁਮਾਰੀ ਅਤੇ ਮਨਪ੍ਰੀਤ ਕੌਰ, ਵਾਰਡ ਨੰਬਰ 11 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸੁਖਦਰਸ਼ਨ ਕੁਮਾਰ, ਕਾਂਗਰਸ ਦੇ ਹਰਪ੍ਰੀਤ ਸਿੰਘ, ਆਪ ਦੀ ਨੀਤਾ ਰਾਣੀ, ਭਾਜਪਾ ਦੀ ਰੇਨੂੰ ਸਿੰਗਲ ਅਤੇ ਅਜਾਤ ਤੌਰ 'ਤੇ ਬੀਰਵਲ ਸਿੰਘ, ਵਾਰਡ ਨੰਬਰ 12 ਤੋਂ ਭਾਜਪਾ ਦੀ ਜਸਵਿੰਦਰ ਕੌਰ, ਆਪ ਦੀ ਬਿੰਦਰੋ ਦੇਵੀ, ਕਾਂਗਰਸ ਦੀ ਮਨਦੀਪ ਕੌਰ ਅਤੇ ਸ਼ੋ੍ਰਮਣੀ ਅਕਾਲੀ ਦਲ ਦੀ ਮੂਰਤੀ ਕੌਰ, ਵਾਰਡ ਨੰਬਰ 13 ਤੋਂ ਸ਼ੋ੍ਰਮਣੀ ਅਕਾਲੀ ਦਲ ਦੇ ਸਾਹਿਲ ਮੜਕਨ, ਆਪ ਦੇ ਹਨੀ ਗੁਪਤਾ, ਭਾਜਪਾ ਦੇ ਹਰਵਿੰਦਰ ਕੁਮਾਰ, ਕਾਂਗਰਸ ਦੇ ਰੂਪ ਚੰਦ ਗੋਇਲ, ਵਾਰਡ ਨੰਬਰ 14 ਤੋਂ ਆਪ ਦੇ ਅਵਤਾਰ ਸਿੰਘ, ਭਾਜਪਾ ਦੇ ਇੰਦਰਜੀਤ ਸਿੰਘ, ਕਾਂਗਰਸ ਦੀ ਕਸ਼ਮੀਰੋ ਦੇਵੀ, ਸ਼ੋ੍ਰਮਣੀ ਅਕਾਲੀ ਦਲ ਦੇ ਤੇਜੀ, ਅਜ਼ਾਦ ਤੌਰ 'ਤੇ ਵਿੱਦਿਆ ਦੇਵੀ ਅਤੇ ਵਾਰਡ ਨੰਬਰ 15 ਤੋਂ ਕਾਂਗਰਸ ਦੀ ਕਰਮਜੀਤ ਕੌਰ, ਆਪ ਦੀ ਕਿਰਨ ਕੌਰ, ਸ਼ੋ੍ਰਮਣੀ ਅਕਾਲੀ ਦਲ ਦੀ ਜਸਵਿੰਦਰ ਕੌਰ, ਭਾਜਪਾ ਦੀ ਜਸਵੀਰ ਕੌਰ ਅਤੇ ਅਜ਼ਾਤ ਤੌਰ 'ਤੇ ਜਸਵਿੰਦਰ ਕੌਰ ਮੈਦਾਨ ਵਿਚ ਹਨ |