06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਲਈ ਸਾਬਕਾ ਕੈਬਨਿਟ ਮੰਤਰੀ ਸਿੰਗਲਾ ਵਲੋਂ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ

ਅਜੀਤ ਡੈਸਕ 20-05-2026
ਭਵਾਨੀਗੜ੍ਹ, 19 ਮਈ, (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਸਥਾਨਕ ਨਗਰ ਕੌਂਸਲ ਚੋਣਾਂ ਦੇ 15 ਵਾਰਡਾਂ ਵਿਚ ਖੜੇ ਕੀਤੇ ਉਮੀਦਵਾਰਾਂ ਨੂੰ ਜਿਤਾਉਣ ਲਈ ਕਾਂਗਰਸ ਪਾਰਟੀ ਵੱਲੋਂ ਇੱਕ ਮੀਟਿੰਗ ਕੀਤੀ ਗਈ, ਜਿਸ ਵਿਚ ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਸ ਮੌਕੇ 'ਤੇ ਉਨ੍ਹਾਂ ਕਾਂਗਰਸ ਦੇ ਹਰ ਆਗੂ ਅਤੇ ਵਰਕਰ ਦੀਆਂ ਡਿਊਟੀਆਂ ਸ਼ਹਿਰ ਦੇ ਵਾਰਡਾਂ ਵਿਚ ਲਗਾਉਂਦਿਆਂ ਕਾਂਗਰਸ ਦੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦਾ ਸੱਦਾ ਦਿੱਤਾ | ਗੱਲਬਾਤ ਕਰਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਕਾਂਗਰਸ ਵੱਲੋਂ ਸ਼ਹਿਰ ਦੇ 15 ਵਾਰਡਾਂ 'ਤੇ ਸਾਫ਼ ਛਵੀ ਵਾਲੇ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਹਨ | ਉਨ੍ਹਾਂ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਚੋਣਾਂ ਵਿਚ ਵੀ ਸ਼ਹਿਰ ਵਾਸੀਆਂ ਨੇ ਕਾਂਗਰਸ ਨੂੰ ਵੱਡੀ ਫ਼ਤਵਾ ਦਿੱਤਾ ਸੀ, ਪਰ ਬਦਲਾਅ ਦੇ ਨਾਮ 'ਤੇ ਆਈ 'ਆਪ' ਪਾਰਟੀ ਦੀ ਸਰਕਾਰ ਨੇ ਕੌਂਸਲਰਾਂ 'ਤੇ ਦਬਾਅ ਬਣਾ ਕੇ ਆਪਣੀ ਪਾਰਟੀ ਵਿਚ ਸ਼ਾਮਿਲ ਕਰਦਿਆਂ ਨਗਰ ਕੌਂਸਲ ਨੂੰ ਕਮਜ਼ੋਰ ਕਰਕੇ ਸ਼ਹਿਰ ਦੇ ਵਿਕਾਸ ਦਾ ਕੋਈ ਵੀ ਕੰਮ ਨਾ ਕਰਾਇਆ | ਉਨ੍ਹਾਂ ਮੌਜੂਦਾ ਸਰਕਾਰ 'ਤੇ ਨਿਸ਼ਾਨੇ ਲਗਾਉਂਦਿਆਂ ਕਿਹਾ ਕਿ ਮੌਜੂਦਾ ਸਮੇਂ ਵਿਚ ਨੌਜਵਾਨਾਂ ਦੇ ਕਤਲ ਦੀਆਂ ਵਾਰਦਾਤਾਂ ਵਿਚ ਵਾਧਾ ਅਤੇ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਹੋਣ ਕਾਰਨ ਮੌਜੂਦਾ ਸਰਕਾਰ ਫ਼ਲੇ ਸਾਹਿਬ ਹੋਈ ਹੈ | ਉਨ੍ਹਾਂ ਸ਼ਹਿਰ ਵਾਸੀਆਂ ਨੂੰ ਕਾਂਗਰਸ ਦੇ ਉਮੀਦਵਾਰਾਂ ਨੂੰ ਜਿਤਾਉਣ ਦਾ ਸੱਦਾ ਦਿੰਦਿਆਂ ਸਰਕਾਰ ਆਉਣ 'ਤੇ ਸ਼ਹਿਰ ਦੇ ਅਧੂਰੇ ਕੰਮਾਂ ਨੂੰ ਪੂਰੇ ਕਰਨ ਦਾ ਵਾਅਦਾ ਕੀਤਾ | ਇਸ ਮੌਕੇ 'ਤੇ ਵਾਰਡ ਨੰਬਰ-01 ਤੋਂ ਅਮਰਪਾਲ ਸਿੰਘ ਤੂਰ, ਵਾਰਡ ਨੰਬਰ 2 ਤੋਂ ਬਲਵਿੰਦਰ ਕੌਰ, ਵਾਰਡ ਨੰਬਰ 3 ਤੋਂ ਜਗਤਾਰ ਸਿੰਘ ਤੂਰ, ਵਾਰਡ ਨੰਬਰ 4 ਤੋਂ ਪੁਸ਼ਪਾ ਰਾਣੀ , ਵਾਰਡ ਨੰਬਰ 5 ਤੋਂ ਰਣਜੀਤ ਸਿੰਘ, ਵਾਰਡ ਨੰਬਰ 6 ਤੋਂ ਸਾਬਕਾ ਕੌਂਸਲਰ ਰਜਨੀ ਸ਼ਰਮਾ, ਵਾਰਡ ਨੰਬਰ 7 ਤੋਂ ਸਾਬਕਾ ਕੌਂਸਲਰ ਗੁਰਤੇਜ ਸਿੰਘ ਤੇਜੀ, ਵਾਰਡ ਨੰਬਰ 8 ਤੋਂ ਗੁਰਤੇਜ ਕੌਰ, ਵਾਰਡ ਨੰਬਰ 9 ਤੋਂ ਬਲਕਾਰ ਸਿੰਘ, ਵਾਰਡ ਨੰਬਰ 10 ਤੋਂ ਮਨਪ੍ਰੀਤ ਕੌਰ, ਵਾਰਡ ਨੰਬਰ 11 ਤੋਂ ਹਰਪ੍ਰੀਤ ਸਿੰਘ ਬਾਜਵਾ, ਵਾਰਡ ਨੰਬਰ 12 ਤੋਂ ਮਨਦੀਪ ਕੌਰ, ਵਾਰਡ ਨੰਬਰ 13 ਤੋਂ ਰੂਪ ਚੰਦ ਗੋਇਲ, ਵਾਰਡ ਨੰਬਰ 14 ਤੋਂ ਕਸ਼ਮੀਰੋ ਦੇਵੀ, ਵਾਰਡ ਨੰਬਰ 15 ਤੋਂ ਕਰਮਜੀਤ ਕੌਰ ਤੋਂ ਇਲਾਵਾ ਕਾਂਗਰਸ ਦੇ ਸੀਨੀਅਰ ਆਗੂ ਰਣਜੀਤ ਸਿੰਘ ਤੂਰ, ਰਾਜਿੰਦਰ ਸਿੰਘ ਸੰਘਰੇੜੀ, ਸੁਖਮਹਿੰਦਰ ਪਾਲ ਸਿੰਘ ਤੂਰ, ਪਰਮਿੰਦਰ ਸਿੰਘ, ਹਰਦੀਪ ਸਿੰਘ ਤੂਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਹਰੀ ਸਿੰਘ ਫੱਗੂਵਾਲਾ, ਕਰਮਜੀਤ ਸਿੰਘ ਸਾਬਕਾ ਸਰਪੰਚ, ਨਿਰਪਜੀਤ ਸਿੰਘ ਨਿੱਪਾ, ਹਰਜਿੰਦਰ ਸਿੰਘ ਮੰਨਾ, ਮਨਜੀਤ ਸਿੰਘ ਸੋਢੀ, ਵਰਿੰਦਰ ਮਿੱਤਲ, ਸੰਜੂ ਵਰਮਾਂ, ਬਲਵਿੰਦਰ ਸਿੰਘ ਘਾਬਦੀਆ, ਰਣਜੀਤ ਕੌਰ ਬਦੇਸ਼ਾ, ਸੰਜੀਵ ਲਾਲਕਾ ਸਾਬਕਾ ਕੌਂਸਲਰ, ਮੰਗਤ ਸ਼ਰਮਾ, ਜਗਤਾਰ ਨਮਾਂਦਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਹੋਰ ਆਗੂ ਹਾਜ਼ਰ ਸਨ |

ਪਿਛਲੀ ਖ਼ਬਰ ਮਲੇਰਕੋਟਲਾ 'ਚ 'ਆਪ' ਉਮੀਦਵਾਰ ਹੂੰਝਾ ਫੇਰ ਜਿੱਤ ਦਰਜ ਕਰਵਾਉਗੇ - ਚੇਅਰਮੈਨ ਜਾਫ਼ਰ ਅਲੀ ਭੈਣੀ <br/> ਅਗਲੀ ਖ਼ਬਰ ਢੀਂਡਸਾ ਦੀ ਅਗਵਾਈ ਹੇਠ ਅਕਾਲੀ ਦਲ (ਪੁਨਰ ਸੁਰਜੀਤ) ਕੌਂਸਲ ਚੋਣਾਂ 'ਚ ਕਰੇਗਾ ਸ਼ਾਨਦਾਰ ਪ੍ਰਦਰਸ਼ਨ – ਰਿਪੂ ਢਿੱਲੋਂ <br...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।