03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਬੀ ਕਾਇੰਡ 'ਦਾ ਨਜ਼ੀਰ ਫਾਊਾਡੇਸ਼ਨ' ਨੇ ਝੁੱਗੀ ਝੌਂਪੜੀ ਵਾਲਿਆਂ ਅਤੇ ਲੋੜਵੰਦ ਪਰਿਵਾਰਾਂ ਨੂੰ ਮੁਫਤ ਰਾਸ਼ਨ ਕਿੱਟਾਂ ਵੰਡੀਆਂ

'ਦਾ ਨਜ਼ੀਰ ਫਾਊਾਡੇਸ਼ਨ' ਸੰਸਥਾ ਦੇ ਸਰਪ੍ਰਸਤ ਕਮਿਸ਼ਨਰ ਮੁਹੰਮਦ ਯੂਨਸ ਹਿਮਾਚਲ ਪ੍ਰਦੇਸ਼, ਮੀਤ ਪ੍ਰਧਾਨ ਪ੍ਰੋ. ਮੁਮਤਾਜ਼, ਮੈਡਮ ਸੁਮਈਆ ਅਤੇ ਹੋਰ ਸ਼ਖ਼ਸੀਅਤਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡਦੇ ਹੋਏ | ਤਸਵੀਰ : ਮੁਹੰਮਦ ਹਨੀਫ਼ ਥਿੰਦ <br/> 24-05-2026
ਮਲੇਰਕੋਟਲਾ, 23 ਮਈ (ਮੁਹੰਮਦ ਹਨੀਫ਼ ਥਿੰਦ)- ਬੀ ਕਾਇੰਡ 'ਦਾ ਨਜ਼ੀਰ ਫਾਊਾਡੇਸ਼ਨ' ਸੰਸਥਾ ਪਿਛਲੇ ਕਈ ਸਾਲਾਂ ਤੋਂ ਜਨਾਬ ਮੁਹੰਮਦ ਯੂਨਸ ਕਮਿਸ਼ਨਰ ਆਫ਼ ਹਿਮਾਚਲ ਪ੍ਰਦੇਸ਼ (ਆਈ.ਏ.ਐਸ) ਅਧਿਕਾਰੀ ਅਤੇ ਸ੍ਰੀਮਤੀ ਅੰਜ਼ੁਮ ਆਰਾ (ਆਈ.ਪੀ.ਐਸ) ਅਧਿਕਾਰੀ ਹਿਮਾਚਲ ਪ੍ਰਦੇਸ਼ ਦੀ ਸਰਪ੍ਰਸਤੀ, ਪ੍ਰਧਾਨ ਸ੍ਰੀਮਤੀ ਆਮਿਨਾ ਨਜ਼ੀਰ ਦੀ ਅਗਵਾਈ ਅਤੇ ਟਰੇਸਜ਼ਰ ਮੁਹੰਮਦ ਆਰਿਫ਼ ਦੀ ਦੇਖ-ਰੇਖ ਹੇਠ ਸਮਾਜ ਦੇ ਦਬੇ-ਕੁਚਲੇ ਲੋਕਾਂ ਅਤੇ ਸਿੱਖਿਆ ਦੇ ਖੇਤਰ ਵਿਚ ਸ਼ਲਾਘਾਯੋਗ ਉਪਰਾਲੇ ਕਰ ਰਹੀ ਹੈ | ਉਸੇ ਕੜੀ ਵਜੋਂ ਅੱਜ ਹਿਮਾਚਲ ਪ੍ਰਦੇਸ਼ ਤੋਂ ਮਲੇਰਕੋਟਲਾ ਵਿਖੇ ਉਚੇਚੇ ਤੌਰ 'ਤੇ ਪੁੱਜੇ ਸੰਸਥਾ ਦੇ ਸਰਪ੍ਰਸਤ ਕਮਿਸ਼ਨਰ ਮੁਹੰਮਦ ਯੂਨਸ ਅਤੇ ਪ੍ਰੋਫੈਸਰ ਮੁਮਤਾਜ਼ ਮੀਤ ਪ੍ਰਧਾਨ ਨੇ ਆਪਣੇ ਸਾਥੀਆਂ ਸਮੇਤ ਝੁੱਗੀ-ਝੌਂਪੜੀਆਂ ਅਤੇ ਲੋੜਵੰਦ ਪਰਿਵਾਰਾਂ ਨੂੰ 50 ਰਾਸ਼ਨ ਦੀਆਂ ਕਿੱਟਾਂ ਮੁਫ਼ਤ ਵੰਡੀਆਂ | ਇਸ ਮੌਕੇ ਸੰਸਥਾ ਦੇ ਵਾਈਸ ਪ੍ਰਧਾਨ ਪ੍ਰੋਫੈਸਰ ਮੁਮਤਾਜ਼ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਮਰਹੂਮ ਪਿਤਾ ਮੁਹੰਮਦ ਨਜ਼ੀਰ ਦੇ ਦਿਹਾਂਤ ਤੋਂ ਬਾਅਦ ਅਸੀਂ ਇਹ ਸੰਸਥਾ ਬੇਸਹਾਰਾ ਲੋਕਾਂ ਅਤੇ ਲੋੜਵੰਦਾਂ ਦਾ ਸਹਾਰਾ ਬਣਨ ਦੇ ਮਕਸਦ ਨਾਲ ਬਣਾਈ ਸੀ ਤਾਂ ਜੋ ਅਸੀਂ ਵੀ ਆਪਣੇ ਪਿਤਾ ਦੇ ਨਕਸ਼ੇ-ਕਦਮਾਂ ਤੇ ਚੱਲ ਕੇ ਸਮਾਜ ਦੇ ਦਬੇ-ਕੁਚਲੇ ਲੋਕਾਂ ਅਤੇ ਬੇਸਹਾਰਿਆਂ ਦਾ ਸਹਾਰਾ ਬਣ ਸਕੀਏ ਅਤੇ ਆਪਣੀ ਜਨਮ ਭੂਮੀ ਮਲੇਰਕੋਟਲਾ ਦੀਆਂ ਜੜ੍ਹਾਂ ਨਾਲ ਜੁੜੇ ਰਹੀਏ | ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮਰਹੂਮ ਪਿਤਾ ਮੁਹੰਮਦ ਨਜ਼ੀਰ ਵੀ ਸਮਾਜਸੇਵਾ ਦੇ ਕੰਮ ਵਧ ਚੜ੍ਹ ਕੇ ਕਰਦੇ ਸਨ | ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਸੰਸਥਾ ਵੱਲੋਂ ਬਹੁਤ ਜਲਦੀ ਹੀ ਮਲੇਰਕੋਟਲਾ ਦੇ ਵੱਖ-ਵੱਖ ਸਕੂਲਾਂ 'ਚੋਂ ਪੁਜ਼ੀਸ਼ਨਾਂ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਦੇ ਸਨਮਾਨ ਲਈ ਇੱਕ ਵੱਡਾ ਸਮਾਰੋਹ ਕਰਵਾਇਆ ਜਾਵੇਗਾ | ਜਿਸ ਵਿਚ ਕਮਿਸ਼ਨਰ ਮੁਹੰਮਦ ਯੂਨਸ (ਆਈ.ਏ.ਐਸ) ਅਧਿਕਾਰੀ ਅਤੇ ਸ੍ਰੀਮਤੀ ਅੰਜ਼ੁਮ ਆਰਾ (ਆਈ.ਪੀ.ਐੱਸ) ਅਧਿਕਾਰੀ) ਉਚੇਚੇ ਤੌਰ 'ਤੇ ਪੁੱਜ ਕੇ ਹੋਣਹਾਰ ਵਿਦਿਆਰਥੀਆਂ ਦੀ ਹੌਸਲਾ ਅਫ਼ਜ਼ਾਈ ਕਰਨਗੇ | ਇਸ ਮੌਕੇ ਕਮਿਸ਼ਨਰ ਮੁਹੰਮਦ ਯੂਨਸ ਹਿਮਾਚਲ ਪ੍ਰਦੇਸ਼, ਪ੍ਰਧਾਨ ਪ੍ਰੋਫੈਸਰ ਮੁਮਤਾਜ਼, ਮੈਡਮ ਸੁਮਈਆ, ਅਨਸ ਅਲਤਾਫ਼ ਅਤੇ ਮੁਹੰਮਦ ਅਸ਼ਰਫ ਮੌਜੂਦ ਸਨ |

ਪਿਛਲੀ ਖ਼ਬਰ ਸਮੁੱਚੇ ਪੰਥ ਨੂੰ ਇੱਕ ਪਲੇਟਫ਼ਾਰਮ 'ਤੇ ਇਕੱਠੇ ਹੋਣ ਦੀ ਲੋੜ- ਬਹਿਣੀਵਾਲ <br/> ਅਗਲੀ ਖ਼ਬਰ ਅਕਾਲ ਕਾਲਜ ਕੌਂਸਲ ਵਲੋਂ ਨਵ-ਨਿਯੁਕਤ ਐਸ.ਐਸ.ਪੀ. ਦਾ ਨਿੱਘਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।