02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਜੀਵਨ ਆਸ਼ਾ ਵੈੱਲਫੇਅਰ ਕਲੱਬ ਨੇ ਖ਼ੂਨਦਾਨ ਕੈਂਪ ਲਗਾਇਆ <br/>

ਅਜੀਤ ਡੈਸਕ 01-06-2026
ਸੰਗਰੂਰ, 31 ਮਈ (ਸੁਖਵਿੰਦਰ ਸਿੰਘ ਫੁੱਲ) - ਮਨੁੱਖਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਕਾਰਜਾਂ ਨੂੰ ਸਮਰਪਿਤ 'ਜੀਵਨ ਆਸ਼ਾ ਵੈੱਲਫੇਅਰ ਕਲੱਬ' ਵਲੋਂ ਨੇੜਲੇ ਪਿੰਡ ਉੱਭਵਾਲਾ ਵਿਖੇ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਇਸ ਕੈਂਪ 'ਚ ਇਲਾਕੇ ਦੇ ਨੌਜਵਾਨਾਂ ਅਤੇ ਸਮਾਜ ਸੇਵੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ | ਇਸ ਵਿਸ਼ੇਸ਼ ਮੌਕੇ 'ਤੇ ਪੰਜਾਬ ਇਨਫੋਟੈਕ ਦੇ ਚੇਅਰਮੈਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ ਅਤੇ ਕੈਂਪ ਦਾ ਉਦਘਾਟਨ ਕੀਤਾ | ਕੈਂਪ ਦੌਰਾਨ ਖ਼ੂਨਦਾਨੀਆਂ ਅਤੇ ਇਲਾਕਾ ਨਿਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੇ ਕਿਹਾ ਕਿ ਖ਼ੂਨਦਾਨ ਸਿਰਫ਼ ਇੱਕ ਸਾਧਾਰਨ ਉਪਰਾਲਾ ਨਹੀਂ ਹੈ, ਬਲਕਿ ਇਹ ਮਨੁੱਖਤਾ ਦੀ ਸੇਵਾ ਅਤੇ ਕਿਸੇ ਕੀਮਤੀ ਜਾਨ ਨੂੰ ਬਚਾਉਣ ਦਾ ਸਭ ਤੋਂ ਉੱਤਮ ਅਤੇ ਪਵਿੱਤਰ ਜ਼ਰੀਆ ਹੈ | ਉਨ੍ਹਾਂ ਕਿਹਾ ਕਿ ਵਿਗਿਆਨ ਨੇ ਭਾਵੇਂ ਕਿੰਨੀ ਵੀ ਤਰੱਕੀ ਕਰ ਲਈ ਹੋਵੇ, ਪਰ ਖ਼ੂਨ ਦਾ ਕੋਈ ਬਦਲ ਤਿਆਰ ਨਹੀਂ ਕੀਤਾ ਜਾ ਸਕਿਆ | ਡਾਕਟਰ ਜਵੰਧਾ ਨੇ ਜੀਵਨ ਆਸ਼ਾ ਵੈੱਲਫੇਅਰ ਕਲੱਬ ਦੇ ਇਸ ਮਾਨਵਤਾਵਾਦੀ ਕਾਰਜ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਸਮਾਜ ਲਈ ਇੱਕ ਚਾਨਣ ਮੁਨਾਰਾ ਹਨ | ਕੈਂਪ ਦੌਰਾਨ ਮੈਡੀਕਲ ਟੀਮਾਂ ਦੀ ਦੇਖ-ਰੇਖ ਹੇਠ ਸਾਰੇ ਖ਼ੂਨਦਾਨੀਆਂ ਦੇ ਟੈੱਸਟ ਕੀਤੇ ਗਏ ਅਤੇ ਸੁਰੱਖਿਅਤ ਤਰੀਕੇ ਨਾਲ ਖ਼ੂਨ ਇਕੱਤਰ ਕੀਤਾ ਗਿਆ | ਇਸ ਮੌਕੇ ਕਲੱਬ ਦੇ ਪ੍ਰਬੰਧਕਾਂ ਵੱਲੋਂ ਮੁੱਖ ਮਹਿਮਾਨ ਡਾਕਟਰ ਗੁਨਿੰਦਰਜੀਤ ਸਿੰਘ ਮਿੰਕੂ ਜਵੰਧਾ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਅਸ਼ੋਕ ਕੁਮਾਰ, ਅਭਿਨੰਦਨ ਚੌਹਾਨ, ਪ੍ਰਧਾਨ ਜਸਪਾਲ ਸਿੰਘ, ਨੌਜਵਾਨ ਅਤੇ ਕਲੱਬ ਦੇ ਮੈਂਬਰ, ਸਭਾਸ ਅੱਤਰੀ, ਜਗਦੀਸ਼ ਕੁਮਾਰ, ਲਖਵੀਰ ਸਿੰਘ, ਸੋਨੂੰ, ਜੈ ਦੇਵ ਸ਼ਰਮਾ ਅਤੇ ਪਿੰਡ ਦੇ ਪਤਵੰਤੇ ਸੱਜਣ, ਵੱਡੀ ਗਿਣਤੀ ਵਿੱਚ ਹਾਜ਼ਰ ਸਨ |

ਪਿਛਲੀ ਖ਼ਬਰ ਕਕਾਰ ਸਿੱਖ ਕੌਮ ਦੀ ਅਣਖ ਤੇ ਪਹਿਚਾਣ ਹਨ, ਇਨ੍ਹਾਂ 'ਤੇ ਹਮਲਾ ਕੌਮ 'ਤੇ ਹਮਲਾ - ਸਤਿਨਾਮ ਸਿੰਘ ਰੱਤੋਕੇ <br/> ਅਗਲੀ ਖ਼ਬਰ ਆਊਟ ਸੋਰਸ ਕਰਮਚਾਰੀਆਂ ਨੇ ਕੀਤੀ ਪੱਕੇ ਕਰਨ ਦੀ ਮੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।