03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸੀਜ਼ਨ ਦੇ ਪਹਿਲੇ ਮੀਂਹ ਨੇ ਗਰਮੀ ਕਾਰਨ ਪ੍ਰਭਾਵਿਤ ਹੋ ਰਹੇ ਹਰੇ-ਚਾਰੇ, ਸਬਜ਼ੀ ਤੇ ਦਰੱਖਤਾਂ ਨੂੰ ਦਿੱਤੀ ਰਾਹਤ <br/>

ਅਜੀਤ ਡੈਸਕ 01-06-2026
ਮਲੇਰਕੋਟਲਾ, 31 ਮਈ (ਮਨਜਿੰਦਰ ਸਿੰਘ ਸਰੌਦ) - ਪਿਛਲੇ ਲੰਬੇ ਸਮੇਂ ਤੋਂ ਪੰਜਾਬ ਅੰਦਰ ਪੈ ਰਹੀ ਬੇਤਹਾਸ਼ਾ ਗਰਮੀ ਨੇ ਸਮੁੱਚੀ ਕਾਇਨਾਤ ਨੂੰ ਭੱਠੀ ਦੀ ਤਰ੍ਹਾਂ ਤਪਣ ਲਾ ਦਿੱਤਾ ਸੀ | ਆਏ ਦਿਨ ਵਧ ਰਹੇ ਤਾਪਮਾਨ ਦੀ ਬਦੌਲਤ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਤੋਂ ਇਲਾਵਾ ਛੋਟੇ ਪੌਦਿਆਂ ਤੇ ਵੱਡੇ ਦਰਖਤਾਂ ਨੂੰ ਵੀ ਮਾਰ ਪੈ ਰਹੀ ਸੀ | ਪਰੰਤੂ ਅੱਜ ਸਵੇਰ ਤੋਂ ਸਥਾਨਕ ਇਲਾਕੇ ਅੰਦਰ ਪੈ ਰਹੇ ਭਾਰੀ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਭਾਰੀ ਗਰਮੀ ਤੋਂ ਰਾਹਤ ਦਿਵਾਈ ਹੈ ਉੱਥੇ ਹੀ ਸਮੁੱਚੀ ਕਾਇਨਾਤ ਨੂੰ ਹੁਸਨ ਚਾੜ੍ਹ ਦਿੱਤਾ ਹੈ | ਜਿਹੜੇ ਫ਼ੁਲ ਬੂਟੇ ਤਪਸ਼ ਦੇ ਕਾਰਨ ਮੁਰਝਾ ਰਹੇ ਸਨ ਉਨ੍ਹਾਂ ਤੇ 'ਨੂਰ' ਹੁਣ ਵੇਖਿਆ ਹੀ ਬਣਦਾ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਉੱਘੇ ਕਿਸਾਨ ਆਗੂ ਚੇਅਰਮੈਨ ਪ੍ਰਦੱਮਣ ਸਿੰਘ ਦਲੇਲਗੜ੍ਹ, ਸਾਬਕਾ ਚੇਅਰਮੈਨ ਗੁਰਜੀਤ ਸਿੰਘ ਸਿੱਧੂ, ਡਾਇਰੈਕਟਰ ਜਥੇਦਾਰ ਸੇਰ ਸਿੰਘ ਭੋਗੀਵਾਲ ਤੇ ਪ੍ਰਧਾਨ ਜਰਨੈਲ ਸਿੰਘ ਭੋਗੀਵਾਲ ਨੇ ਆਖਿਆ ਕਿ ਬੀਤੇ ਦਿਨਾਂ ਤੋਂ ਸੂਬੇ ਅੰਦਰ ਵੱਧ ਰਹੀ ਤਪਸ਼ ਦੇ ਕਾਰਨ ਸਬਜ਼ੀ ਦੀ ਫ਼ਸਲ ਤੇ ਹੋਰ ਬਨਸਪਤੀ ਮੁਰਝਾ ਰਹੀ ਸੀ ਪਰ ਸਵੇਰ ਤੋਂ ਹੋ ਰਹੀ ਬਾਰਸ਼ ਦੇ ਕਾਰਨ ਤਾਪਮਾਨ ਵਿੱਚ ਆਈ ਗਿਰਾਵਟ ਦੇ ਚਲਦਿਆਂ ਇਹ ਮੀਂਹ ਫਸਲ ਤੇ ਸਮੁੱਚੀ ਬਨਸਪਤੀ ਲਈ ਲਾਹੇਵੰਦ ਮੰਨਿਆ ਜਾ ਰਿਹਾ ਹੈ | ਸਵੇਰ ਤੋਂ ਕਈ ਇਲਾਕਿਆਂ ਅੰਦਰ ਦਰਮਿਆਨੀ ਤੇ ਕਈ ਇਲਾਕਿਆਂ ਅੰਦਰ ਭਾਰੀ ਬਾਰਸ਼ ਹੋਈ ਹੈ | ਕਿਸਾਨ ਆਗੂਆਂ ਨੇ ਆਖਿਆ ਕਿ ਕੁਝ ਦਿਨ ਨੂੰ ਪੰਜਾਬ ਦੇ ਅੰਦਰ ਝੋਨੇ ਦੀ ਫ਼ਸਲ ਦੀ ਲਵਾਈ ਸ਼ੁਰੂ ਹੋ ਜਾਣੀ ਹੈ ਜਿਸ ਸਬੰਧੀ ਵੀ ਕਿਸਾਨ ਭਾਈਚਾਰਾ ਮੀਂਹ ਦੀ ਉਡੀਕ ਕਰ ਰਿਹਾ ਸੀ ਕਿਉਂਕਿ ਝੋਨੇ ਦੀ ਫ਼ਸਲ ਲਗਾਉਣ ਤੋਂ ਜੇਕਰ ਕੁਝ ਦਿਨ ਪਹਿਲਾਂ ਮੀਂਹ ਪੈ ਜਾਵੇ ਤਾਂ ਉਹ ਸਮੁੱਚੇ ਕਿਸਾਨ ਵਰਗ ਲਈ ਨਿਆਮਤ ਮੰਨਿਆ ਜਾਂਦਾ ਹੈ | ਬਹੁਤ ਸਾਰੇ ਕਿਸਾਨਾਂ ਦੀ ਝੋਨੇ ਦੀ ਪਨੀਰੀ ਵੀ ਜ਼ਿਆਦਾ ਗਰਮੀ ਕਾਰਨ ਪ੍ਰਭਾਵਿਤ ਹੋ ਰਹੀ ਸੀ ਤੇ ਕਿਸਾਨਾਂ ਦੀਆਂ ਸਬਜ਼ੀ ਦੀਆਂ ਬੇਲਾਂ ਵੀ ਸੁੱਕ ਰਹੀਆਂ ਸਨ ਜਿਸ ਨਾਲ ਕਿਸਾਨ ਵਰਗ ਦਾ ਨੁਕਸਾਨ ਹੋ ਰਿਹਾ ਸੀ ਪਰ ਮੀਂਹ ਨੇ ਚਾਰੇ ਪਾਸੇ ਮੌਸਮ ਸੁਹਾਵਣਾ ਕਰ ਦਿੱਤਾ ਹੈ |

ਪਿਛਲੀ ਖ਼ਬਰ ਡਾ. ਨਰਵਿੰਦਰ ਕੌਸ਼ਲ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਪਰਦੀਪ ਗਰਗ ਸਨਮਾਨਿਤ ਅਗਲੀ ਖ਼ਬਰ ਸਾਬਕਾ ਜ਼ਿਲ੍ਹਾ ਪ੍ਰਧਾਨ ਅਮਨ ਥਾਪਰ ਨੇ ਕੇਵਲ ਸਿੰਘ ਢਿੱਲੋਂ ਦੀ ਨਿਯੁਕਤੀ ਦਾ ਕੀਤਾ ਸਵਾਗਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।