ਮਲੇਰਕੋਟਲਾ, 4 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਮਨੁੱਖੀ ਅਧਿਕਾਰ ਕਮਿਸ਼ਨ ਦੇ ਜ਼ਿਲ੍ਹਾ ਮਲੇਰਕੋਟਲਾ ਦੇ ਕੋਰ ਗਰੁੱਪ ਮੈਂਬਰਾਂ ਦੀ ਮੀਟਿੰਗ ਏ.ਡੀ.ਸੀ. ਮਨਦੀਪ ਕੌਰ ਨਾਲ ਹੋਈ | ਜਿਸ ਵਿੱਚ ਮੈਂਬਰਾਂ ਨੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੇ ਆਪਣੇ ਸੁਝਾਅ ਪੇਸ਼ ਕੀਤੇ | ਕੋਰ ਗਰੁੱਪ ਮੈਂਬਰ ਸਾਹਿਬਜ਼ਾਦਾ ਨਦੀਮ ਅਨਵਰ ਖਾਂ ਨੇ ਕਿਹਾ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸੈਂਟੀ ਦੀ ਕੋਸ਼ਿਸ਼ਾਂ ਸਦਕਾ ਪੂਰੇ ਪੰਜਾਬ ਵਿੱਚ ਕੋਰ ਗਰੁੱਪ ਮੈਂਬਰਾਂ ਦੀਆਂ ਕਮੇਟੀਆਂ ਬਣਾਈਆਂ ਗਈਆਂ ਹਨ | ਜਿਨ੍ਹਾਂ ਦਾ ਮਕਸਦ ਅਲੱਗ ਅਲੱਗ ਡਿਪਾਰਟਮੈਂਟ 'ਚ ਭਿ੍ਸ਼ਟਾਚਾਰ ਦਾ ਖ਼ਾਤਮਾ ਆਮ ਲੋਕਾਂ ਦੇ ਕਮਾ ਪ੍ਰਤੀ ਕੀਤੀ ਜਾਂਦੀ ਅਣਗਹਿਲੀ ਨੂੰ ਰੋਕਣ ਆਦਿ ਸਮੇਤ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਹੈ | ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਕੋਸ਼ਿਸ਼ ਹੁੰਦੀ ਹੈ ਕਿਸੇ ਵੀ ਮਸਲੇ ਦਾ ਹੱਲ ਸਬੰਧਿਤ ਮਹਿਕਮੇ ਵਿੱਚ ਹੀ ਕੀਤਾ ਜਾਵੇ ਪ੍ਰੰਤੂ ਜੇ ਫਿਰ ਵੀ ਹੱਲ ਨਾ ਹੋਏ ਤਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਰਿਪੋਰਟ ਕੀਤੀ ਜਾ ਸਕਦੀ ਹੈ ਜੋ ਆਪਣੀ ਕਾਰਵਾਈ ਕਰੇਗਾ ਅਤੇ ਸਬੰਧਿਤ ਅਧਿਕਾਰੀ ਜਵਾਬ ਦੇਹ ਹੋਵੇਗਾ | ਮੀਟਿੰਗ ਵਿੱਚ ਪਹੁੰਚੇ ਕੋਰ ਗਰੁੱਪ ਮੈਂਬਰ ਨਦੀਮ ਅਨਵਾਰ ਖ਼ਾਨ, ਲਵਦੀਪ ਸਿੰਘ, ਸ਼ੇਖ ਜ਼ੀਸ਼ਾਨ ਕੁਰੈਸ਼ੀ, ਅਜ਼ਹਰ ਖ਼ਾਨ, ਹਰਬੰਸ ਸਿੰਘ, ਸੁਹੈਬ ਅਹਿਮਦ ਖਾਨ ਸ਼ੈਬੀ, ਮੰਜੂ ਹਰਕਿਰਨ, ਅਬਾਦ ਖੁਰਦ, ਇਰਫਾਨ, ਸ਼ਾਹਿਦ, ਸਤੀਸ਼ ਕੁਮਾਰ ਹਾਜਰ ਸਨ |