12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਸਿਹਤ ਜਾਂਚ ਕੈਂਪ 9 ਨੂੰ

ਅਜੀਤ ਡੈਸਕ 05-06-2026
ਅਹਿਮਦਗੜ੍ਹ, 4 ਜੂਨ (ਸੁਖਜੀਤ ਸਿੰਘ ਖੇੜਾ) - ਸੂਦ ਹਸਪਤਾਲ, ਅਹਿਮਦਗੜ੍ਹ ਵਲੋਂ 9 ਜੂਨ 2026 ਨੂੰ ਇੱਕ ਮੁਫ਼ਤ ਸਿਹਤ ਜਾਂਚ ਕੈਂਪ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਸੂਦ ਮਲਟੀ ਸਪੈਸ਼ਲਿਟੀ ਹਸਪਤਾਲ ਿ'ਚ ਲਗਾਇਆ ਜਾ ਰਿਹਾ ਹੈ | ਇਹ ਕੈਂਪ ਦੌਰਾਨ ਪ੍ਰਸਿੱਧ ਮਾਹਿਰ ਡਾਕਟਰ ਜਸਕਰਨ ਸਿੰਘ (ਐਮ. ਬੀ. ਬੀ. ਐਸ., ਡੀ.ਐਨ.ਬ.ੀ ਮੈਡੀਸਨ) ਮਰੀਜ਼ਾਂ ਦੀ ਜਾਂਚ ਕਰਨਗੇ ਅਤੇ ਸਿਹਤ ਸੰਬੰਧੀ ਸਲਾਹ ਦੇਣਗੇ | ਹਸਪਤਾਲ ਦੇ ਮੁਖੀ ਡਾਕਟਰ ਰਾਜੀਵ ਸੂਦ ਨੇ ਦੱਸਿਆ ਕਿ ਕੈਂਪ ਵਿੱਚ ਦਿਲ ਨਾਲ ਸੰਬੰਧਿਤ ਸਮੱਸਿਆਵਾਂ, ਸ਼ੂਗਰ, ਬਲੱਡ ਪ੍ਰੈਸ਼ਰ, ਪੇਟ ਅਤੇ ਸਾਹ ਦੀਆਂ ਬਿਮਾਰੀਆਂ, ਇਨਫੈਕਸ਼ਨ ਅਤੇ ਮੌਸਮੀ ਬਿਮਾਰੀਆਂ ਸਮੇਤ ਹੋਰ ਰੋਗਾਂ ਦੀ ਜਾਂਚ ਅਤੇ ਸਲਾਹ ਮੁਫ਼ਤ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਲੋੜ ਅਨੁਸਾਰ ਈ.ਸੀ.ਜੀ., ਲੈਬ ਟੈਸਟ ਅਤੇ ਅਲਟਰਾਸਾਊਾਡ ਸਕੈਨ ਆਦਿ ਸੇਵਾਵਾਂ ਦਿੱਤੀਆਂ ਜਾਣਗੀਆਂ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਯਤਨਾਂ ਸਦਕਾ ਅਕਬਰਪੁਰ ਦੀ ਜ਼ਮੀਨ ਨੂੰ ਮਿਲੇਗਾ ਨਹਿਰੀ ਪਾਣੀ ਅਗਲੀ ਖ਼ਬਰ ਹੈਰੋਇਨ ਸਮੇਤ ਦੋ ਅÏਰਤਾਂ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।