ਮਲੇਰਕੋਟਲਾ, 4 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੌਦ) - ਸੰਗਰੂਰ ਜ਼ਿਲ੍ਹਾ ਉਦਯੋਗਿਕ ਚੈਂਬਰ ਚੈਪਟਰ ਮਲੇਰਕੋਟਲਾ ਵਲੋਂ ਜ਼ਿਲ੍ਹਾ ਪ੍ਰਧਾਨ ਸ੍ਰੀ ਸਜੀਵ ਸੂਦ ਅਤੇ ਜ਼ਿਲ੍ਹਾ ਵਾਈਸ ਚੇਅਰਮੈਨ ਸ੍ਰੀ ਸੰਜੀਵ ਕਿੱਟੀ ਚੌਪੜਾ ਦੀ ਅਗਵਾਈ ਹੇਠ ਮੀਟਿੰਗ ਕਰਵਾਈ ਗਈ | ਜਿਸ ਦੌਰਾਨ ਚੈਪਟਰ ਮਲੇਰਕੋਟਲਾ ਦੇ ਪ੍ਰਧਾਨ ਸ੍ਰੀ ਅਮਰ ਗੁਪਤਾ ਵਲੋਂ ਸਾਲ 2026-27 ਲਈ ਆਪਣੀ ਪਹਿਲੀ ਕਾਰਜਕਾਰੀ ਟੀਮ ਦਾ ਐਲਾਨ ਕੀਤਾ ਗਿਆ | ਸ੍ਰੀ ਗੁਪਤਾ ਨੇ ਦੱਸਿਆ ਕਿ ਚੈਪਟਰ ਦੇ ਨਿਯੁਕਤ ਕੀਤੇ ਅਹੁਦੇਦਾਰਾਂ ਵਿਚ ਮੁੱਖ ਸਰਪ੍ਰਸਤ ਇੰਦਰਜੀਤ ਸਿੰਘ ਮੁੰਡੇ, ਮੁੱਖ ਸਲਾਹਕਾਰ ਗਿਆਨੀ ਅਮਰ ਸਿੰਘ, ਚੈਪਟਰ ਚੇਅਰਮੈਨ ਡਿੰਪਲ ਗਰਗ, ਆਨਰੇਰੀ ਸਕੱਤਰ ਰਾਜੀਵ ਮਲਹੋਤਰਾ, ਵਿੱਤ ਸਕੱਤਰ ਪੁਨੀਤ ਢੀਂਗਰਾ, ਸੰਯੁਕਤ ਸਕੱਤਰ ਰੋਮੀਓ ਢੀਂਗਰਾ, ਸਹਿ-ਵਿੱਤ ਸਕੱਤਰ ਭਾਨੂ ਜੈਨ, ਪੀ.ਆਰ.ਓ ਗਗਨ ਜੈਨ, ਸੀਨੀਅਰ ਵਾਈਸ ਚੇਅਰਮੈਨ ਰਾਕੇਸ਼ ਸਿੰਗਲਾ, ਵਾਈਸ ਚੇਅਰਮੈਨ ਮਨੋਜ ਗੋਇਲ ਦੇ ਨਾਲ ਦੀਪਕ ਜਿੰਦਲ, ਸੀ.ਪੀ. ਗਰਗ, ਸ਼ਿਵਮ ਮਟਕਨ, ਅੰਤਰਦੀਪ ਸਿੰਘ , ਵਰੁਣ ਸਿੰਗਲਾ, ਸੰਜੀਵ ਚੌਧਰੀ, ਮੁਕੇਸ਼ ਦੁਆ, ਸੰਦੀਪ ਸਿੰਗਲਾ, ਰਾਜੀਵ ਸੂਦ, ਨਿਰਮਲ ਸਿੰਘ, ਪਰਮਜੀਤ ਸਿੰਘ, ਸੰਦੀਪ ਸੂਦ, ਅਤੇ ਅਨੂਪ ਚੌਪੜਾ ਨੂੰ ਕਾਰਜਕਾਰੀਨੀ ਵਿਚ ਅਹਿਮ ਜਿੰਮੇਵਾਰੀਆਂ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਚੈਪਟਰ ਵੱਲੋਂ ਇਸ ਸਾਲ ਦੀ ਪਹਿਲੀ ਜਨਰਲ ਹਾਊਸ ਮੀਟਿੰਗ 12 ਜੂਨ ਨੂੰ ਮਲੇਰਕੋਟਲਾ ਕਲੱਬ ਵਿਖੇ ਕੀਤੇ ਜਾਣ ਦਾ ਫੈਸਲਾ ਲਿਆ ਗਿਆ ਹੈ | ਜ਼ਿਲ੍ਹਾ ਪ੍ਰਧਾਨ ਸ੍ਰੀ ਸਜੀਵ ਸੂਦ ਨੇ ਨਵ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਚੈਂਬਰ ਵਲੋਂ ਉਦਯਗਪਤੀਆਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਲਈ ਉਹ ਹਮੇਸ਼ਾ ਯਤਨਸ਼ੀਲ ਹਨ ਤੇ ਹਮੇਸ਼ਾ ਰਹਿਣਗੇ |