ਸ਼ੇਰਪੁਰ, 5 ਜੂਨ (ਦਰਸ਼ਨ ਸਿੰਘ ਖੇੜੀ) - ਪ੍ਰਮਾਤਮਾ ਦਾ ਨਾਮ ਉਹ ਅਨਮੋਲ ਖ਼ਜ਼ਾਨਾ ਹੈ, ਜੋ ਟੁੱਟੇ ਮਨ ਨੂੰ ਸ਼ਾਂਤੀ, ਬੇਚੈਨ ਦਿਲ ਨੂੰ ਧੀਰਜ ਅਤੇ ਭਟਕੀ ਜ਼ਿੰਦਗੀ ਨੂੰ ਸਹੀ ਰਾਹ ਦਿਖਾਉਂਦਾ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਪ੍ਰਧਾਨ ਭਾਈ ਸੁਖਦੇਵ ਸਿੰਘ ਦਿਉਸੀ ਨੇ ਗਰੇਵਾਲ ਪੱਤੀ ਵਿਖੇ ਬੋਲਦਿਆਂ ਕੀਤਾ | ਇਸ ਮੌਕੇ ਸਿੱਖ ਬੁੱਧੀਜੀਵੀ ਮੰਚ ਦੇ ਪ੍ਰਧਾਨ ਮਾਸਟਰ ਹਰਬੰਸ ਸਿੰਘ ਸ਼ੇਰਪੁਰ, ਬਾਬਾ ਬਲਵੀਰ ਸਿੰਘ, ਰਣਜੀਤ ਸਿੰਘ, ਬਲਵਿੰਦਰ ਸਿੰਘ, ਸੂਬੇਦਾਰ ਸ਼ਿੰਗਾਰਾ ਸਿੰਘ ਬਾਜਵਾ, ਜਸਪਾਲ ਸਿੰਘ ਬੰਗਾ, ਦਵਿੰਦਰ ਸਿੰਘ ਬਿੱਟੂ, ਅਮਨਜੋਤ ਸਿੰਘ, ਜਸਨੂਰ ਸਿੰਘ, ਕਰਨੈਲ ਸਿੰਘ ਘਨੌਰੀ, ਗੁਰਦੀਪ ਸਿੰਘ ਖੀਪਲ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ |