ਸ਼ੇਰਪੁਰ, 5 ਜੂਨ (ਦਰਸ਼ਨ ਸਿੰਘ ਖੇੜੀ) - ਖੇੜੀ ਕਲਾਂ ਦੇ ਗੁਰਦੁਆਰਾ ਨਾਨਕ ਦਰਬਾਰ ਵਿਖੇ ਪੰਜਵੇਂ ਪਾਤਿਸਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਹੀਦੀ ਅਤੇ 1984 ਦੇ ਘੱਲੂਘਾਰੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਕਰਵਾਏ ਗਏ | ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਸਜਾਇਆ ਗਿਆ | ਇਸ ਸਮੇਂ ਉੱਘੇ ਰਾਗੀ, ਢਾਡੀ ਕਵੀਸ਼ਰੀ ਜਥਿਆਂ ਨੇ ਸਿੱਖ ਇਤਿਹਾਸ ਵਿਚੋਂ ਇਤਿਹਾਸਕ ਵੰਨਗੀਆਂ ਪੇਸ਼ ਕੀਤੀਆਂ | ਸਮਾਗਮ ਦੀ ਸਮਾਪਤੀ ਸਮੇਂ ਉੱਘੇ ਸਿੱਖ ਚਿੰਤਕ ਅਤੇ ਵਾਰਿਸ ਪੰਜਾਬ ਪਾਰਟੀ ਦੇ ਪ੍ਰਧਾਨ ਮਾਸਟਰ ਅਵਤਾਰ ਸਿੰਘ ਖੇੜੀ ਨੇ ਬੋਲਦਿਆਂ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਲਹੂ ਭਿੱਜਿਆ ਇਤਿਹਾਸ ਹੈ | ਇਤਿਹਾਸਕ ਕਾਰਨਾਮਿਆਂ ਅਤੇ ਕਮਾਈਆਂ ਸਦਕਾ ਹੀ ਕੌਮਾਂ ਬਲਵਾਨ ਹੁੰਦੀਆਂ ਹਨ | ਇਸ ਮੌਕੇ ਉੱਘੇ ਸਿੱਖ ਵਿਦਵਾਨ ਮੁੱਖ ਸੇਵਾਦਾਰ ਭਾਈ ਬੀਰਬਲ ਸਿੰਘ ਨੇ ਕੀਰਤਨ ਕਰਦਿਆਂ ਕਿਹਾ ਕਿ ਇਤਿਹਾਸ ਕੌਮਾਂ ਦੀ ਜਿੰਦ ਜਾਨ ਹੁੰਦਾ ਹੈ | ਇਤਿਹਾਸਕ ਸ਼ਹੀਦੀ ਦਿਵਸ ਮਨਾਉਣ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀ ਮਹਾਨ ਵਿਰਾਸਤ ਤੇ ਪਹਿਰਾ ਦੇਣ ਲਈ ਪ੍ਰੇਰਿਤ ਕਰਨਾ ਹੈ | ਗੁਰਦੁਆਰਾ ਕਮੇਟੀ ਦੇ ਪ੍ਰਧਾਨ ਭਾਈ ਜਰਨੈਲ ਸਿੰਘ ਵਲੋਂ ਸ਼ਹੀਦੀ ਸਮਾਗਮ 'ਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ | ਇਸ ਮੌਕੇ ਮਾਸਟਰ ਅਵਤਾਰ ਸਿੰਘ, ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਕਮੇਟੀ, ਹਰਮੇਲ ਸਿੰਘ ਹੇਲੀ ਪੰਚ, ਜਗਰੂਪ ਸਿੰਘ, ਰਣ ਸਿੰਘ, ਮਾਸਟਰ ਬਲਦੇਵ ਸਿੰਘ, ਕੌਰ ਸਿੰਘ, ਨਰੈਣ ਸਿੰਘ, ਕਰਮਜੀਤ ਸਿੰਘ ਫੌਜੀ, ਭੋਲਾ ਸਿੰਘ ਐਨ ਆਰ ਆਈ, ਭਾਨ ਸਿੰਘ, ਕਿਸਾਨ ਆਗੂ ਸੁਖਦੀਪ ਸਿੰਘ ਚਹਿਲ, ਕਰਨੈਲ ਸਿੰਘ, ਬਲਜੀਤ ਸਿੰਘ ਬੀਤਾ, ਜੀਤ ਸਿੰਘ, ਪਵਨ ਸਿੰਘ, ਲਾਡੀ ਸਿੰਘ, ਛੋਟਾ ਸਿੰਘ, ਬਾਰਾ ਸਿੰਘ, ਪੂਰਨ ਸਿੰਘ ਆਦਿ ਆਗੂ ਮੌਜੂਦ ਸਨ |