ਮੂਣਕ, 5 ਜੂਨ (ਵਰਿੰਦਰ ਭਾਰਦਵਾਜ)-ਸ਼ਹਿਰ ਨਿਵਾਸੀਆਂ ਦੀ ਪੁਰਜ਼ੋਰ ਮੰਗ ਤੇ ਜਾਖਲ ਰੋੜ ਸਥਿਤ ਗੁਰਦੁਆਰਾ ਪਾਤਸ਼ਾਹੀ ਨੌਵੀਂ ਦੇ ਸਾਹਮਣੇ ਬਣੇ ਬੀਬੜੀਆਂ ਮਾਈਆਂ ਦੇ ਧਾਰਮਿਕ ਤੇ ਪਵਿੱਤਰ ਛੱਪੜ ਦੀ ਪਵਿੱਤਰਤਾ ਨੂੰ ਬਹਾਲ ਕਰਨ ਦੇ ਮਕਸਦ ਨਾਲ ਨਗਰ ਪੰਚਾਇਤ ਮੂਣਕ ਵਲੋਂ ਇਸ ਛੱਪੜ ਵਿਚ ਡਿੱਗਦੇ ਗੰਦੇ ਨਾਲਿਆਂ ਦਾ ਪਾਣੀ ਬੰਦ ਕਰ ਕੇ ਛੱਪੜ ਦੀ ਪਵਿੱਤਰਤਾ ਤੇ ਸ਼ਹਿਰ ਦੀ ਸੁੰਦਰਤਾ ਨੂੰ ਬਹਾਲ ਰੱਖਣ ਲਈ ਛੱਪੜ ਦੇ ਨਵੀਨੀਕਰਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਧਰਮ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਵਿਚ ਖ਼ੁਸ਼ੀ ਪਾਈ ਜਾ ਰਹੀ ਹੈ | ਨਗਰ ਪੰਚਾਇਤ ਮੂਣਕ ਦੀ ਪ੍ਰਧਾਨ ਸੁਮਨ ਰਾਣੀ ਅਰੋੜਾ, ਈ ਓ ਰਮਨਦੀਪ ਸ਼ਰਮਾ ਤੇ ਸੀਨੀਅਰ ਆਪ ਆਗੂ ਜੌਨੀ ਅਰੋੜਾ ਨੇ ਦੱਸਿਆ ਕਿ ਬੀਬੜੀਆਂ ਮਾਈਆਂ ਦਾ ਧਾਰਮਿਕ ਛੱਪੜ ਪਿੰਡ ਵੱਸਣ ਸਮੇਂ ਤੋਂ ਹੀ ਬਣਿਆ ਹੋਇਆ ਹੈ ਅਤੇ ਸਾਰੇ ਸ਼ਹਿਰ ਵਾਸੀ ਸਾਲ ਵਿਚ ਦੋ ਵਾਰੀ ਇੱਥੇ ਬੀਬੜੀਆਂ ਮਾਈਆਂ ਦੀ ਪੂਜਾ ਕਰਨ ਲਈ ਆਉਂਦੇ ਹਨ | ਪਿਛਲੇ ਪੁਰਾਣੀਆਂ ਗਰਾਮ ਪੰਚਾਇਤਾਂ ਤੇ ਨਗਰ ਪੰਚਾਇਤਾਂ ਦੇ ਪ੍ਰਬੰਧਕਾਂ ਦੀ ਅਣਦੇਖੀ ਕਰ ਕੇ ਇਸ ਛੱਪੜ ਵਿਚ ਸ਼ਹਿਰ ਦੇ ਨਾਲਿਆਂ ਦਾ ਗੰਦਾ ਪਾਣੀ ਛੱਡਿਆ ਹੋਇਆ ਸੀ, ਜਿਸ ਨਾਲ ਛੱਪੜ ਦੀ ਪਵਿੱਤਰਤਾ ਭੰਗ ਹੋਣ ਦੇ ਨਾਲ ਨਾਲ ਬਰਸਾਤੇ ਸੀਜ਼ਨ ਦੌਰਾਨ ਪੈਦਾ ਹੋਈ ਜਲ ਕੇਲੀ ਨਾਲ ਬਦਬੂ ਅਤੇ ਮੱਛਰ ਪੈਦਾ ਹੁੰਦੇ ਹਨ | ਸ਼ਹਿਰ ਵਾਸੀਆਂ ਅਤੇ ਨਜ਼ਦੀਕੀ ਘਰਾਂ ਵਾਲਿਆਂ ਨੂੰ ਬਹੁਤ ਹੀ ਦਿੱਕਤ ਪੈਦਾ ਹੁੰਦੀ ਸੀ ਸ਼ਹਿਰ ਵਾਸੀਆਂ ਦੀ ਸਮੱਸਿਆ ਦਾ ਹੱਲ ਕਰਨ ਲਈ ਛੱਪੜ ਦੇ ਨਵੀਨੀਕਰਨ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਇਸ ਮੌਕੇ ਐਮ ਸੀਆ 'ਚ ਨਛੱਤਰ ਸਿੰਘ ਰਾਓ, ਮੁਖਤਿਆਰ ਸਿੰਘ ਕੰਬੋਜ, ਨੰਬਰਦਾਰ ਬਲਕਾਰ ਸੈਣੀ, ਰਜੇਸ਼ ਡਫਲੀ, ਜਿਲਾ ਸੈਣੀ, ਬਲਬੀਰ ਸਿੰਘ ਸੈਣੀ, ਜਸਪਾਲ ਸਿੰਘ ਜੱਸੀ, ਜਗਸੀਰ ਮਲਣਾ, ਭੋਲਾ ਸਿੰਘ ਸੇਖ, ਗੁਰਵਿੰਦਰ ਸਿੰਘ ਸੰਧੂ, ਕਿ੍ਸ਼ਨ ਸੈਣੀ ਬੱਬੀ ਚੀਮਾ ਯਾਦਵਿੰਦਰ ਸਿੰਘ ਤੇ ਅਜਮੇਰ ਸਿੰਘ ਆਦਿ ਮੌਜੂਦ ਸਨ |