10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਲਕੀਤ ਸਿੰਘ ਕੀਤੂ ਖ਼ਿਲਾਫ਼ ਕੇਵਲ ਸਿੰਘ ਢਿੱਲੋਂ ਵਲੋਂ ਬੋਲੇ ਸ਼ਬਦਾਂ ਦੀ ਕਾਕੜਾ ਨੇ ਕੀਤੀ ਨਿਖੇਧੀ <br/>

ਅਜੀਤ ਡੈਸਕ 07-06-2026
ਭਵਾਨੀਗੜ੍ਹ, 6 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪੰਜਾਬ ਪ੍ਰਧਾਨਗੀ ਦੇ ਗੁਮਾਨ 'ਚ ਕੇਵਲ ਸਿੰਘ ਢਿੱਲੋਂ ਨੂੰ ਅਕਾਲੀ ਆਗੂਆਂ ਪ੍ਰਤੀ ਮਾਣ ਮਰਿਆਦਾ ਰੱਖਣੀ ਚਾਹੀਦੀ ਸੀ, ਇਹ ਵਿਚਾਰ ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਕਾਕੜਾ ਨੇ ਆਸਟੇ੍ਰਲੀਆ ਤੋਂ ਵਿਸ਼ੇਸ਼ ਗੱਲਬਾਤ ਕਰਦਿਆਂ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਬਰਨਾਲਾ ਦੇ ਮਰਹੂਮ ਅਕਾਲੀ ਆਗੂ ਮਲਕੀਤ ਸਿੰਘ ਕੀਤੂ, ਜਿਨ੍ਹਾਂ ਆਪਣੀ ਮਿਹਨਤ ਸਦਕਾ ਹਲਕਾ ਬਰਨਾਲਾ ਵਿਚ ਆਪਣਾ ਅਧਾਰ ਬਣਾਇਆ, ਉਹ ਵੱਖ-ਵੱਖ ਸੰਸਥਾਵਾਂ ਦੇ ਮੁਖੀ ਰਹੇ, ਉਨ੍ਹਾਂ ਦੇ ਹੁੰਦਿਆਂ ਕੋਈ ਵੀ ਆਗੂ, ਉਨ੍ਹਾਂ, ਜਿੰਨਾ ਮਿਹਨਤੀ ਅਤੇ ਲੋਕ ਪੱਖੀ ਨਹੀਂ ਹੋਇਆ | ਸ: ਕਾਕੜਾ ਨੇ ਕਿਹਾ ਕਿ ਮਲਕੀਤ ਸਿੰਘ ਕੀਤੂ ਨੇ ਆਟਾ ਦਾਲ ਸਕੀਮ ਅਧੀਨ ਲੋੜਵੰਦਾਂ ਨੂੰ ਆਪ ਆਟਾ ਵੰਡਣ, ਹਰ ਸਾਲ ਲੋੜਵੰਦ ਪਰਿਵਾਰ ਦੀਆਂ ਲੜਕੀਆਂ ਦੇ ਵਿਆਹ ਕਰਨ, ਕਪਾਲ ਮੋਚਨ ਵਿਖੇ ਲਗਾਤਾਰ ਲੰਗਰ ਚਲਾਉਣ, ਹਰ ਕੁੜੀ ਦੇ ਵਿਆਹ 'ਤੇ ਸ਼ਗਨ ਦੇਣ ਤੋਂ ਇਲਾਵਾ ਲੋੜਵੰਦ ਵਿਦਿਆਰਥੀਆਂ ਨੂੰ ਸਕੂਲ ਦਾ ਸਮਾਨ ਦੇਣ ਅਤੇ ਟਰੱਕ ਯੂਨੀਅਨ ਲਈ ਥਾਂ ਲੈ ਕੇ ਦੇਣ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ | ਉਨ੍ਹਾਂ ਕਿਹਾ ਕਿ ਅਮੀਰ ਘਰ ਵਿਚੋਂ ਆਏ, ਲੋਕਾਂ ਦੇ ਨਕਾਰੇ ਕੇਵਲ ਸਿੰਘ ਢਿੱਲੋਂ ਸਿਰਫ਼ ਵੱਡੀਆਂ ਗੱਲਾਂ ਹੀ ਕਰ ਸਕਦੇ ਹਨ, ਮਿਹਨਤ ਨਹੀਂ | ਉਨ੍ਹਾਂ ਸ: ਢਿੱਲੋਂ ਦੇ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਪ੍ਰਧਾਨਗੀ ਦੇ ਲਾਲਚ 'ਚ ਮਿਹਨਤੀ ਆਗੂ ਖ਼ਿਲਾਫ਼ ਬੋਲਣ ਦੀ ਨਿੰਦਾ ਕੀਤੀ |

ਪਿਛਲੀ ਖ਼ਬਰ ਸੰਗਰੂਰ ਤੋਂ ਭਦੌੜ ਤੱਕ 65 ਕਿੱਲੋਮੀਟਰ ਦੌੜ ਪੂਰੀ ਕਰ ਨੌਜਵਾਨਾਂ ਨੇ ਦਿੱਤੀ ਮਿਹਨਤ ਅਤੇ ਲਗਨ ਦੀ ਮਿਸਾਲ <br/> ਅਗਲੀ ਖ਼ਬਰ ਸੇਵਾ ਕੇਂਦਰਾਂ ਦੇ ਕੱਚੇ ਮੁਲਾਜ਼ਮਾਂ ਦੇ ਹੱਕ 'ਚ ਆਏ ਦਾਮਨ ਥਿੰਦ ਬਾਜਵਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।