11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਪਟਿਆਲਾ ਵਿਚ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਵਹਿਸ਼ੀ ਅੱਤਿਆਚਾਰ ਖ਼ਿਲਾਫ਼ ਲੋਕ - ਰੋਹ ਫੁੱਟਿਆ <br/>

ਅਜੀਤ ਡੈਸਕ 07-06-2026
ਲਹਿਰਾਗਾਗਾ, 6 ਜੂਨ (ਅਸ਼ੋਕ ਗਰਗ) - ਰੁਜ਼ਗਾਰ ਮੰਗਦੇ ਬੇਰੁਜ਼ਗਾਰ ਲਾਈਨਮੈਨਾਂ 'ਤੇ ਸਰਕਾਰੀ ਸਹਿ ਪ੍ਰਾਪਤ ਪਟਿਆਲਾ ਪੁਲਿਸ ਪ੍ਰਸ਼ਾਸਨ ਦੁਆਰਾ ਕੀਤੇ ਗੈਰ ਮਾਨਵੀ, ਵਹਿਸ਼ੀ ਅੱਤਿਆਚਾਰ ਦੇ ਖ਼ਿਲਾਫ਼ ਅੱਜ ਲਹਿਰਾਗਾਗਾ ਵਿਖੇ ਸਮੂਹ ਇਨਸਾਫ਼ ਪਸੰਦ ਜਨਤਕ ਜਥੇਬੰਦੀਆਂ ਦਾ ਲੋਕ-ਰੋਹ ਲਾਵਾ ਬਣ ਕੇ ਫੁੱਟਿਆ | ਇਸ ਜ਼ਿਲਿ੍ਹਆਂ ਵਾਲੇ ਬਾਗ਼ ਵਰਗੇ ਅੱਤਿਆਚਾਰ ਦੇ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ | ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਪਟਿਆਲਾ ਪੁਲਿਸ ਨੇ ਅੱਤਿਆਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ | ਬੁਲਾਰਿਆਂ ਨੇ ਚੇਤਾਵਨੀ ਦਿੱਤੀ ਕਿ ਸਰਕਾਰ ਤਾਨਾਸ਼ਾਹੀ ਰਾਹ ਛੱਡ ਕੇ, ਬੇਰੁਜ਼ਗਾਰ ਲਾਈਨਮੈਨਾਂ ਨਾਲ ਤੁਰੰਤ ਗੱਲ ਕਰਕੇ, ਉਨ੍ਹਾਂ ਦੇ ਰੁਜ਼ਗਾਰ ਦਾ ਪ੍ਰਬੰਧ ਕਰੇ | ਜੇਕਰ ਸਰਕਾਰ ਨੇ ਆਪਣਾ ਤਾਨਾਸ਼ਾਹੀ ਵਤੀਰਾ ਨਾ ਬਦਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਸਮੁੱਚੀਆਂ ਜਨਤਕ ਜਥੇਬੰਦੀਆਂ ਸਖਤ ਐਕਸ਼ਨ ਲਈ ਮਜਬੂਰ ਹੋਣਗੀਆਂ | ਇਸ ਸਮੇਂ ਬੀਕੇਯੂ ਉਗਰਾਹਾਂ ਦੇ ਗੁਰਪ੍ਰੀਤ ਸੰਗਤਪੁਰਾ, ਦਰਸ਼ਨ ਚੰਗਾਲੀਵਾਲਾ, ਬਿੰਦਰ ਖੋਖਰ, ਹਰਸੇਵਕ ਲਹਿਲਾ, ਨਿੱਕਾ ਸੰਗਤੀਵਾਲਾ, ਦਰਸ਼ਨ ਕੋਟੜਾ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬੱਲਾ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਭੁਟਾਲ, ਡੀ.ਟੀ.ਐਫ. ਦੇ ਹਰਭਗਵਾਨ ਗੁਰਨੇ, ਇੰਪਲਾਈਜ਼ ਫੈਡਰੇਸ਼ਨ ਦੇ ਪੂਰਨ ਖਾਈ, ਰਾਮ ਚੰਦਰ, ਬੇਰੁਜ਼ਗਾਰ ਲਾਈਨਮੈਨਾਂ ਦੇ ਗੁਰਬਾਜ਼ ਸਿੰਘ, ਜਗਸੀਰ ਸਿੰਘ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਲਛਮਣ ਅਲੀ ਸ਼ੇਰ ਹਾਜ਼ਰ ਸਨ |

ਪਿਛਲੀ ਖ਼ਬਰ ਕਿਸਾਨ ਆਗੂਆਂ ਨੇ ਪੁਲਿਸ ਵਲੋਂ ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਦੀ ਕੀਤੀ ਨਿਖੇਧੀ <br/> ਅਗਲੀ ਖ਼ਬਰ ਟੈਕਸ ਚੋਰੀ 'ਤੇ ਨਕੇਲ ਕੱਸ ਕੇ ਮਾਨ ਸਰਕਾਰ ਵਧਾ ਰਹੀ ਸੂਬੇ ਦਾ ਮਾਲੀਆ - ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।