26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਗੋਲਡ ਮੈਡਲਿਸਟ ਸਹਿਨੂਰ ਬਾਵਾ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕੀਤਾ ਸਨਮਾਨਿਤ <br/>

ਅਜੀਤ ਡੈਸਕ 08-06-2026
ਦਿੜ੍ਹਬਾ ਮੰਡੀ, 7 ਜੂਨ (ਹਰਬੰਸ ਸਿੰਘ ਛਾਜਲੀ, ਜਸਵੀਰ ਸਿੰਘ ਔਜਲਾ) - ਹਾਂਗਕਾਂਗ ਵਿਖੇ ਅੰਡਰ 20 ਏਸ਼ੀਅਨ ਅਥਲੈਟਿਕ ਚੈਂਪੀਅਨਸ਼ਿਪ ਵਿੱਚ ਸੰਗਰੂਰ ਜ਼ਿਲ੍ਹੇ ਦੇ ਪਿੰਡ ਖਡਿਆਲ ਦੀ ਲੜਕੀ ਸਹਿਨੂਰ ਬਾਵਾ ਵਲੋਂ ਰਿਲੇਅ ਰੇਸ 'ਚ ਗੋਲਡ ਮੈਡਲ ਪ੍ਰਾਪਤ ਕਰਨ 'ਤੇ ਘਰ ਪਹੁੰਚ ਕੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਹੂਲਤਾਂ ਬਾਰੇ ਵੀ ਖੁੱਲ੍ਹ ਕੇ ਜਾਣਕਾਰੀ ਦਿੱਤੀ | ਸ. ਚੀਮਾ ਨੇ ਕਿਹਾ ਕਿ ਸਹਿਨੂਰ ਬਾਵਾ ਵਲੋਂ ਛੋਟੀ ਉਮਰ 'ਚ ਹੀ ਕੀਤੀ ਗਈ ਪ੍ਰਾਪਤੀ ਦਿੜ੍ਹਬਾ ਹਲਕੇ ਲਈ ਹੀ ਨਹੀਂ, ਪੂਰੇ ਦੇਸ਼ ਲਈ ਮਾਣ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਲੜਕੀ ਆਉਣ ਵਾਲੇ ਸਮੇਂ 'ਚ ਉਲੰਪਿਕ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰੇ ਤਾਂ ਕਿ ਇਲਾਕੇ ਦਾ ਨਾਂਅ ਹੋਰ ਵੀ ਰੌਸ਼ਨ ਹੋ ਸਕੇ | ਸਰਕਾਰ ਵਲੋਂ ਹੋਰ ਤਿਆਰੀ ਕਰਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ | ਮੁਕਾਬਲੇ ਦੀ ਤਿਆਰੀ ਲਈ ਲੋੜੀਂਦੇ ਸਾਮਾਨ ਜਾਂ ਆਰਥਿਕ ਮਦਦ ਦੀ ਲੋੜ ਹੋਵੇਗੀ ਤਾਂ ਉਹ ਸਾਰੀ ਮਦਦ ਦਿੱਤੀ ਜਾਵੇਗੀ | ਚੀਮਾ ਨੇ ਕਿਹਾ ਕਿ ਦਿੜ੍ਹਬਾ ਸ਼ਹਿਰ ਦੇ ਅੰਦਰ ਇਕ ਇਡੋਰ ਸ਼ਾਨਦਾਰ ਸਟੇਡੀਅਮ ਬਣ ਰਿਹਾ ਹੈ | ਜਿਸ ਦੇ ਅੰਦਰ ਇੱਕੋ ਸਮੇਂ 11 ਖੇਡਾਂ ਖੇਡੀਆਂ ਜਾ ਸਕਦੀਆਂ ਹਨ | ਪੰਜਾਬ ਸਰਕਾਰ ਸਟੇਡੀਅਮ ਬਣਾਉਣ ਦੇ ਨਾਲ ਵੱਖ ਵੱਖ ਪਿੰਡਾਂ ਵਿੱਚ ਕੋਚ ਵੀ ਮੁਹੱਈਆ ਕਰ ਰਹੀ ਹੈ | ਸ. ਚੀਮਾ ਨੇ ਸਹਿਨੂਰ ਬਾਵਾ ਦੇ ਕੋਚ ਜਸਪ੍ਰੀਤ ਸਿੰਘ ਨੂੰ ਵੀ ਵਧਾਈ ਦਿੱਤੀ | ਸਹਿਨੂਰ ਬਾਵਾ ਨੈਸ਼ਨਲ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਤਿਆਰੀ ਕਰਨ ਜਾ ਰਹੀ ਹੈ | ਇਸ ਮੌਕੇ ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਪ੍ਰੀਤਮ ਸਿੰਘ ਪੀਤੂ, ਓ.ਐਸ.ਡੀ. ਤਪਿੰਦਰ ਸਿੰਘ ਸੋਹੀ, ਕੋਚ ਜਸਪ੍ਰੀਤ ਸਿੰਘ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸਰਪੰਚ ਲਾਭ ਸਿੰਘ ਆਦਿ ਵੀ ਮੌਜੂਦ ਸਨ |

ਪਿਛਲੀ ਖ਼ਬਰ 35 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਵਲੋਂ 12 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।