26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਹਥਿਆਰਬੰਦ ਲੁਟੇਰਿਆਂ ਨੇ ਸ਼ਰਾਬ ਦੇ ਠੇਕੇ ਤੋਂ ਢਾਈ ਲੱਖ ਰੁਪਏ ਦੀ ਸ਼ਰਾਬ ਅਤੇ ਨਕਦੀ ਲੁੱਟੀ <br/>

ਅਜੀਤ ਡੈਸਕ 08-06-2026
ਭਵਾਨੀਗੜ੍ਹ, 7 ਜੂਨ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ) - ਪਿੰਡ ਬੀਂਬੜੀ ਵਿਖੇ ਲੰਘੀ ਰਾਤ ਹਥਿਆਰਬੰਦ ਲੁਟੇਰਿਆਂ ਵਲੋਂ ਸ਼ਰਾਬ ਦੇ ਠੇਕੇ 'ਤੇ ਕਰਿੰਦੇ ਨੂੰ ਨੂੜਦਿਆਂ ਕਰੀਬ ਢਾਈ ਲੱਖ ਰੁਪਏ ਦੀ ਸ਼ਰਾਬ ਅਤੇ ਨਕਦੀ ਲੁੱਟ ਲੈਣ ਦੀ ਖ਼ਬਰ ਹੈ | ਜਾਣਕਾਰੀ ਦਿੰਦਿਆਂ ਠੇਕੇਦਾਰ ਰਵਿੰਦਰ ਸਿੰਘ ਕਾਲਾ ਨੇ ਦੱਸਿਆ ਕਿ ਉਨ੍ਹਾਂ ਨੂੰ ਠੇਕੇ ਦੇ ਕਰਿੰਦਾ ਜੋ ਅੰਦਰ ਹੀ ਸੁੱਤਾ ਹੋਇਆ ਸੀ, ਨੇ ਦੱਸਿਆ ਕਰੀਬ ਅੱਧੀ ਦਰਜਨ ਵਿਅਕਤੀ, ਜਿਨ੍ਹਾਂ ਨੇ ਸ਼ਰਾਬ ਦੇ ਠੇਕੇ ਦੀਆਂ ਸੀਮਿੰਟ ਦੀਆਂ ਚਾਦਰਾਂ ਵਾਲੀ ਛੱਤ ਤੋੜ ਕੇ 2 ਵਿਅਕਤੀ ਅੰਦਰ ਵੜ ਕੇ ਉਨ੍ਹਾਂ ਕਹਿੰਦੇ ਨੂੰ ਉਠਾਉਂਦਿਆਂ ਚਾਕੂ ਦਿਖਾ ਕੇ ਡਰਾਉਂਦਿਆਂ, ਉਸ ਦਾ ਮੋਬਾਈਲ ਅਤੇ ਠੇਕੇ ਵਿਚ ਪਏ ਪੈਸੇ ਖੋਹ ਕੇ, ਠੇਕੇ ਅੰਦਰ ਪਈ ਮਹਿੰਗੀ ਸ਼ਰਾਬ, ਬੀਅਰ ਦੀਆਂ ਪੇਟੀਆਂ ਗੱਡੀ 'ਚ ਧਰ ਕੇ ਮੌਕੇ 'ਤੇ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਲੁੱਟੇ ਪੈਸੇ ਅਤੇ ਸ਼ਰਾਬ ਦੀ ਕੀਮਤ ਕਰੀਬ 3 ਲੱਖ ਰੁਪਏ ਬਣਦੀ ਹੈ | ਇਸ ਸਬੰਧੀ ਠੇਕੇ ਦੇ ਕਰਿੰਦੇ ਮਨੀਕਾਂਤ ਕੁਮਾਰ ਨੇ ਦੱਸਿਆ ਕਿ ਕਰੀਬ 2 ਵਜੇ ਠੇਕੇ ਦੀ ਛੱਤ ਤੋੜ ਕੇ ਕੁੱਝ ਵਿਅਕਤੀ ਅੰਦਰ ਆਏ, ਉਨ੍ਹਾਂ ਮੈਨੂੰ ਨੂੜ ਕੇ ਸ਼ਰਾਬ ਦੀ ਗੱਡੀ ਅਤੇ ਉਸ ਦੇ ਮੋਬਾਈਲ ਫ਼ੋਨ ਜੋ ਕਰੀਬ 20 ਹਜ਼ਾਰ ਰੁਪਏ ਦਾ ਸੀ ਅਤੇ ਨਕਦੀ ਲੈ ਗਏ | ਇਸ ਘਟਨਾ ਦਾ ਪਤਾ ਲੱਗਦਿਆਂ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਠੇਕੇ ਨੇੜੇ ਲੱਗੇ ਕੈਮਰਿਆਂ ਵਿਚ ਲੁਟੇਰਿਆਂ ਵਲੋਂ ਵਰਤੇ ਵਾਹਨ ਦੀਆਂ ਤਸਵੀਰਾਂ ਆ ਜਾਣ ਕਾਰਨ ਵਾਹਨ ਦੀ ਪਹਿਚਾਣ ਕੀਤੀ ਜਾ ਰਹੀ ਹੈ, ਜਿਸ ਸਬੰਧੀ ਪੁਲਿਸ ਵਲੋਂ ਠੇਕੇ ਨੇੜੇ ਲੱਗੇ ਕੈਮਰਿਆਂ ਨੂੰ ਖੰਘਾਲਿਆ ਜਾ ਰਿਹਾ ਹੈ | ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਇਸ ਵਾਰਦਾਤ ਸਬੰਧੀ ਠੇਕੇਦਾਰਾਂ ਵੱਲੋਂ ਦਿੱਤੇ ਬਿਆਨਾਂ 'ਤੇ ਮਾਮਲਾ ਦਰਜ਼ ਕਰ ਲਿਆ ਹੈ, ਪੁਲਿਸ ਵਲੋਂ ਹਰ ਤਰ੍ਹਾਂ ਨਾਲ ਜਾਂਚ ਕਰ ਕੇ ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ |

ਪਿਛਲੀ ਖ਼ਬਰ ਪਟਿਆਲਾ 'ਚ ਹੋਏ ਲਾਠੀਚਾਰਜ ਖ਼ਿਲਾਫ਼ ਜਮਹੂਰੀ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ <br/> ਅਗਲੀ ਖ਼ਬਰ ਕਿਸਾਨ ਯੂਨੀਅਨ ਵਲੋਂ ਸਰਕਾਰ ਦਾ ਪੁਤਲਾ ਫ਼ੂਕ ਕੇ ਰੋਸ ਪ੍ਰਦਰਸ਼ਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।