27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਜ਼ਿਲ੍ਹਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਗਰੁੱਪ ਮੈਂਬਰਾਂ ਵਲੋਂ ਮੀਟਿੰਗ <br/>

ਅਜੀਤ ਡੈਸਕ 08-06-2026
ਮਲੇਰਕੋਟਲਾ, 7 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ) - ਜ਼ਿਲ੍ਹਾ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਗਰੁੱਪ ਮੈਂਬਰਾਂ ਵੱਲੋਂ ਕੀਤੀ ਪ੍ਰੈੱਸ ਕਾਨਫ਼ਰੰਸ ਵਿਚ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇਕਰ ਕਿਸੇ ਵੀ ਸਰਕਾਰੀ ਵਿਭਾਗ, ਸੰਸਥਾ ਜਾਂ ਅਧਿਕਾਰੀ ਵਲੋਂ ਉਨ੍ਹਾਂ ਦੀਆਂ ਜਾਇਜ਼ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਕੀਤਾ ਜਾਂਦਾ ਜਾਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਤਾਂ ਲੋਕ ਬਿਨਾਂ ਕਿਸੇ ਡਰ ਦੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਕੋਰ ਗਰੁੱਪ ਮੈਂਬਰਾਂ ਨਾਲ ਸੰਪਰਕ ਕਰ ਸਕਦੇ ਹਨ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਆਪਣੇ ਸੰਵਿਧਾਨਿਕ ਹੱਕ ਪ੍ਰਾਪਤ ਕਰਨ ਵਿਚ ਕੋਈ ਵੀ ਮੁਸ਼ਕਿਲ ਆ ਰਹੀ ਹੈ ਜਾਂ ਕਿਸੇ ਵਿਭਾਗ ਵੱਲੋਂ ਉਸ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ ਤਾਂ ਕਮਿਸ਼ਨ ਉਸ ਦੀ ਆਵਾਜ਼ ਬਣ ਕੇ ਸਬੰਧਿਤ ਅਧਿਕਾਰੀਆਂ ਤੱਕ ਮਾਮਲਾ ਪਹੁੰਚਾਏਗਾ | ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰੀ ਦਫ਼ਤਰਾਂ 'ਚ ਰਿਸ਼ਵਤਖ਼ੋਰੀ, ਬੇਲੋੜੀ ਦੇਰੀ, ਲੋਕਾਂ ਨਾਲ ਮਾੜਾ ਵਿਹਾਰ, ਅÏਰਤਾਂ, ਬੱਚਿਆਂ, ਬਜ਼ੁਰਗਾਂ, ਦਿਵਆਂਗ ਵਿਅਕਤੀਆਂ ਤੇ ਹੋਰ ਕਮਜ਼ੋਰ ਵਰਗਾਂ ਨਾਲ ਹੋ ਰਹੇ ਧੱਕੇ ਦੇ ਮਾਮਲਿਆਂ ਦੀ ਜਾਣਕਾਰੀ ਕਮਿਸ਼ਨ ਨੂੰ ਤੁਰੰਤ ਦਿੱਤੀ ਜਾਵੇ | ਉਨ੍ਹਾਂ ਦੱਸਿਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪਿੰਡਾਂ, ਸਕੂਲਾਂ ਕਾਲਜਾਂ ਤੇ ਸਮਾਜਿਕ ਸੰਸਥਾਵਾਂ ਦੇ ਸਹਿਯੋਗ ਨਾਲ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣਗੀਆਂ ਤਾਂ ਜੋ ਹੋਰ ਨਾਗਰਿਕ ਆਪਣੇ ਹੱਕਾਂ ਤੇ ਫ਼ਰਜ਼ਾਂ ਤੋਂ ਜਾਣੂ ਹੋ ਸਕਣ | ਇਸ ਮੌਕੇ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਨੂੰ ਅਪੀਲ ਕੀਤੀ ਕਿ ਲੋਕਾਂ ਦੀਆਂ ਸ਼ਿਕਾਇਤਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਅਤੇ ਕੰਮ ਵਿਚ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕ ਪੱਖੀ ਰਵਈਆ ਅਪਣਾਇਆ ਜਾਵੇ | ਉਨ੍ਹਾਂ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਸਿਰਫ਼ ਕਿਸੇ ਇਕ ਸੰਸਥਾ ਦੀ ਨਹੀਂ ਸਗੋਂ ਪੂਰੇ ਸਮਾਜ ਦੀ ਸਾਂਝੀ ਜ਼ਿੰਮੇਵਾਰੀ ਹੈ | ਇਸ ਮੀਟਿੰਗ ਵਿਚ ਕੋਰ ਗਰੁੱਪ ਮੈਂਬਰ ਨਦੀਮ ਅਨਵਾਰ ਖਾਂ, ਲਵਦੀਪ ਸਿੰਘ, ਸੇਖ ਜੀਸ਼ਾਨ ਕੁਰੈਸ਼ੀ, ਅਜ਼ਹਰ ਖਾਨ, ਹਰਬੰਸ ਸਿੰਘ, ਸੋਇਬ ਅਹਿਮਦ ਖਾਨ ਸ਼ੈਬੀ, ਮੰਜੂ ਹਰਕਿਰਨ, ਆਬਾਦ ਖੁਰਦ, ਇਰਫਾਨ ਸ਼ਾਹਿਦ, ਸਤੀਸ਼ ਕੁਮਾਰ ਆਦੀ ਹਾਜ਼ਰ ਸਨ |
07ਐਸਐਨਜੀ27


ਪਿਛਲੀ ਖ਼ਬਰ ਕਬੀਰ ਦਾਸ ਮੰਦਰ ਕਮੇਟੀ ਮੂਣਕ ਦੀ ਅਗਵਾਈ 'ਚ ਦਰਜਨਾਂ ਪਰਿਵਾਰ 'ਆਪ' 'ਚ ਸ਼ਾਮਿਲ <br/> ਅਗਲੀ ਖ਼ਬਰ ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਇੱਕ ਹਫ਼ਤੇ 'ਚ ਹੋਵੇਗਾ ਹੱਲ – ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।