ਬਾਬਾ ਸੁਰਜੀਤ ਸਿੰਘ ਦਾ ਅੰਗੀਠਾ ਸੰਭਾਲਿਆ
ਮਸਤੂਆਣਾ ਸਾਹਿਬ, 28 ਅਕਤੂਬਰ (ਦਮਦਮੀ)-ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਲਾਈਫ਼ ਮੈਂਬਰ ਅਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ, ਜੋ ਕਿ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੇ ਫੁੱਲਾਂ ਅਤੇ ਅੰਗੀਠਾ ਸੰਭਾਲਣ ਦੀ ਰਸਮ ਧਾਰਮਿਕ ਰਹੁ ਰੀਤਾਂ ਅਨੁਸਾਰ ਕੀਤੀ ਗਈ। ਇਸ ਮੌਕੇ ਇਲਾਕੇ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ।
ਮਸਤੂਆਣਾ ਸਾਹਿਬ, 28 ਅਕਤੂਬਰ (ਦਮਦਮੀ)-ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਦੇ ਲਾਈਫ਼ ਮੈਂਬਰ ਅਤੇ ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸੁਰਜੀਤ ਸਿੰਘ, ਜੋ ਕਿ ਪਿਛਲੇ ਦਿਨੀਂ ਅਚਾਨਕ ਅਕਾਲ ਚਲਾਣਾ ਕਰ ਗਏ ਸਨ, ਦੇ ਫੁੱਲਾਂ ਅਤੇ ਅੰਗੀਠਾ ਸੰਭਾਲਣ ਦੀ ਰਸਮ ਧਾਰਮਿਕ ਰਹੁ ਰੀਤਾਂ ਅਨੁਸਾਰ ਕੀਤੀ ਗਈ। ਇਸ ਮੌਕੇ ਇਲਾਕੇ ਦੇ ਨਾਲ-ਨਾਲ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਸ਼ਰਧਾਂਜਲੀ ਭੇਟ ਕਰਨ ਲਈ ਪਹੁੰਚੇ। ਇਸ ਮੌਕੇ ਮਹੰਤ ਸੁਰਜੀਤ ਸਿੰਘ, ਅਕਾਲ ਕਾਲਜ ਕੌਂਸਲ ਗੁਰਸਾਗਰ ਮਸਤੂਆਣਾ ਸਾਹਿਬ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਵਲੋਂ ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਗੁਰਜੰਟ ਸਿੰਘ ਚੀਮਾ ਦੀਦਾਰਗੜੀਆ, ਗੁਰਦੁਆਰਾ ਸੱਚਖੰਡ ਅੰਗੀਠਾ ਸਾਹਿਬ ਵਲੋਂ ਕਮੇਟੀ ਪ੍ਰਧਾਨ ਬਾਬਾ ਦਰਸ਼ਨ ਸਿੰਘ, ਮੀਤ ਪ੍ਰਧਾਨ ਬਾਬਾ ਸੁਖਵਿੰਦਰ ਸਿੰਘ ਸੋਨੀ, ਬਾਬਾ ਜਗਜੀਤ ਸਿੰਘ ਕਾਕਾ ਵੀਰ ਜੀ ਚੀਮਾ ਸਾਹਿਬ, ਗੁਰਦੁਆਰਾ ਮਾਤਾ ਭੋਲੀ ਕੌਰ ਦੇ ਮੁੱਖ ਸੇਵਾਦਾਰ ਬਾਬਾ ਹਰਬੇਅੰਤ ਸਿੰਘ, ਬਾਬਾ ਜਸਵੰਤ ਸਿੰਘ ਜੋਤੀ ਸਰੂਪ ਵਾਲੇ, ਬਾਬਾ ਕੁਲਦੀਪ ਸਿੰਘ ਮੋਨੀ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਵਾਹਿਗੁਰੂ ਸਿੰਘ ਮਸਾਣੀ ਵਾਲੇ, ਪ੍ਰਿੰਸੀਪਲ ਡਾਕਟਰ ਰਜਿੰਦਰ ਸਿੰਘ ਬਾਜਵਾ, ਮਾਸਟਰ ਜਸਵੰਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਸੁਰਿੰਦਰ ਸ਼ਰਮਾ, ਬਾਬਾ ਇੰਦਰਜੀਤ ਸਿੰਘ ਰਤੀਏ ਵਾਲੇ, ਬਾਬਾ ਜਸਵਿੰਦਰ ਸਿੰਘ ਹਰੇੜੀ ਵਾਲੇ, ਬਾਬਾ ਸੁਖਪਾਲ ਸਿੰਘ ਦਰੋਗੇ ਵਾਲੇ, ਬਾਬਾ ਸਤਪਾਲ ਸਿੰਘ ਭੂਰਿਆਂ ਵਾਲੇ, ਬਾਬਾ ਬਲਜਿੰਦਰ ਸਿੰਘ ਫੌਜੀ, ਵੈਦ ਸਿੰਦਰ ਸਿੰਘ ਬਹਾਦਰਪੁਰ, ਬਾਬਾ ਬਿਕਰਮ ਸਿੰਘ, ਬਾਬਾ ਛਿੰਦਰ ਸਿੰਘ ਦੁੱਗਾਂ, ਤਰਸੇਮ ਸਿੰਘ ਪਟਿਆਲਾ, ਬਾਬਾ ਮੁਖਤਿਆਰ ਸਿੰਘ ਮੁਖੀ ਯੂਐੱਸਏ, ਕੇਵਲ ਸਿੰਘ ਜਲਾਨ, ਸਰਪੰਚ ਰਣਦੀਪ ਸਿੰਘ ਮਿੰਟੂ ਬਡਰੁੱਖਾਂ, ਬਾਬਾ ਕਰਮਜੀਤ ਸਿੰਘ, ਬਾਬਾ ਵਿਕਰਮਜੀਤ ਸਿੰਘ, ਭਾਈ ਮਿੰਟੂ ਬਡਰੁੱਖਾਂ, ਪੰਚ ਬਲਵਿੰਦਰ ਸਿੰਘ ਬਹਾਦਰਪੁਰ, ਬਿੰਦਰ ਸਿੰਘ ਲਿੱਦੜਾ, ਸਮੇਤ ਅਨੇਕਾਂ ਧਾਰਮਿਕ ਸ਼ਖ਼ਸੀਅਤਾਂ, ਸੰਤਾਂ, ਮਹਾਂਪੁਰਖਾਂ ਅਤੇ ਸ਼ਰਧਾਲੂਆਂ ਨੇ ਹਾਜ਼ਰੀ ਭਰ ਕੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। 28 ਐਸਐਨਜੀ43 ਸਵ. ਬਾਬਾ ਸੁਰਜੀਤ ਸਿੰਘ ।