29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਫ਼ਿਰਕੂ ਅਤੇ ਵੱਖਵਾਦੀ ਤਾਕਤਾਂ ਦਾ ਵਿਧਾਨ ਸਭਾ ਚੋਣਾਂ 'ਚ ਮੁੰੂਹ ਤੋੜ ਜਵਾਬ ਦੇਵਾਂਗੇ - ਕਾਮਰੇਡ ਸੇਖੋਂ <br/>

ਸੀ.ਪੀ.ਆਈ. (ਐਮ) ਦਫ਼ਤਰ ਵਿਖੇ ਮੀਟਿੰਗ ਨੰੂ ਸੰਬੋਧਨ ਕਰਦੇ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਅਤੇ ਮੀਟਿੰਗ 'ਚ ਹਾਜ਼ਰ ਪਾਰਟੀ ਆਗੂ | ਤਸਵੀਰ: ਮੁਕੇਸ਼ ਕੁਮਾਰ <br/> 08-06-2026
ਸੰਗਰੂਰ, 7 ਜੂਨ (ਅਮਨਦੀਪ ਸਿੰਘ ਬਿੱਟਾ) - ਸੀ.ਪੀ.ਆਈ (ਐਮ) ਦਫ਼ਤਰ ਸੰਗਰੂਰ ਵਿਖੇ ਪਾਰਟੀ ਦੀ ਜਨਰਲ ਬਾਡੀ ਦੀ ਮੀਟਿੰਗ ਕਾਮਰੇਡ ਜੋਗਿੰਦਰ ਬੱਧਣ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਸੀ.ਪੀ.ਆਈ. ਐਮ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਚਮਕੌਰ ਸਿੰਘ ਖੇੜੀ ਨੇ ਜ਼ਿਲੇ੍ਹ 'ਚ ਤਹਿਸੀਲ ਵਾਈਜ ਮੀਟਿੰਗਾਂ ਦੀਆਂ ਤਰੀਕਾਂ ਨੋਟ ਕਰਵਾਈਆਂ ਅਤੇ ਕਿਹਾ ਕਿ ਜੋ ਐਸ. ਆਈ. ਆਰ. ਵੋਟਾਂ ਦੀ ਸੁਧਾਈ ਮੁਹਿੰਮ ਲਈ ਆਪਣੇ ਜ਼ਿਲੇ੍ਹ ਅੰਦਰ ਬੂਥਾਂ ਲਈ ਬੀ. ਐਲ. ਓ. ਪਹਿਲ ਦੇ ਆਧਾਰ' ਤੇ ਨਿਯੁਕਤ ਕਰਨੇ ਹਨ ਤਾਂ ਕਿ ਕਿਸੇ ਜਾਇਜ਼ ਵੋਟਰਾਂ ਦੀਆਂ ਵੋਟਾਂ ਨਾ ਕੱਟੀਆ ਜਾਣ ਅਤੇ ਨਜਾਇਜ਼ ਵੋਟਾਂ ਨਾ ਬਣ ਸਕਣ | ਕਾਮਰੇਡ ਭੂਪ ਚੰਦ ਚੰਨੋ ਅਤੇ ਕਾਮਰੇਡ ਅਬਦੁਲ ਸਤਾਰ ਸੂਬਾ ਸਕੱਤਰੇਤ ਮੈਂਬਰਾਂ ਨੇ ਕਿਹਾ ਕਿ 6 ਤੋਂ 10 ਜੁਲਾਈ ਤੱਕ ਕਿਸਾਨ ਸਭਾ ਤੇ ਖੇਤ ਮਜ਼ਦੂਰ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਡਿਵੀਜ਼ਨ ਪੱਧਰ ਤੇ ਵੱਡੇ ਵਿਰੋਧ ਪ੍ਰਦਰਸ਼ਨ ਕਰ ਕੇ ਮੁੱਖ ਮੰਤਰੀ ਅਤੇ ਰਾਜਪਾਲ ਦੇ ਨਾਂ 'ਤੇ ਮੰਗ ਪੱਤਰ ਦਿੱਤਾ ਜਾਵੇਗਾ | ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ. ਐਮ. ਨੇ ਕਿਹਾ ਕਿ ਪੰਜਾਬ ਦੀਆਂ 2027 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ 'ਚ ਫ਼ਿਰਕੂ, ਵੱਖਵਾਦੀ ਤੇ ਕੱਟੜਵਾਦੀ ਤਾਕਤਾਂ ਨੂੰ ਭਾਂਜ ਦੇਣ ਲਈ ਸੀ.ਪੀ.ਆਈ. (ਐਮ) ਦੇ ਆਗੂ ਪੂਰੀ ਤਰ੍ਹਾਂ ਤਿਆਰ ਬਰ ਤਿਆਰ ਹਨ | ਕਾਮਰੇਡ ਸੇਖੋਂ ਨੇ ਕਿਹਾ ਕਿ ਪੰਜਾਬ ਵਿੱਚ ਆ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਸ ਤਰ੍ਹਾਂ ਦਾ ਮਾਹੌਲ ਬਣਾਇਆ ਜਾ ਰਿਹਾ ਹੈ, ਉਹ ਵਾਕਿਆ ਫ਼ਿਕਰਮੰਦੀ ਵਾਲਾ ਹੈ | ਦੇਸ਼ ਵਿਰੋਧੀ ਤਾਕਤਾਂ ਕੱਟੜਵਾਦ, ਫ਼ਿਰਕੂ ਸੋਚ ਰਾਹੀਂ ਵੋਟਾਂ ਹਥਿਆਉਣ ਲਈ ਤਤਪਰ ਹੋ ਰਹੀਆਂ ਪਰ ਅਸੀਂ ਇਨ੍ਹਾਂ ਨੂੰ ਹਰਗਿਜ਼ ਅਜਿਹਾ ਨਹੀਂ ਕਰਨ ਦੇਵਾਂਗੇ | ਉਨ੍ਹਾਂ ਕਿਹਾ ਕਿ ਬੀਜੇਪੀ ਤੇ ਆਰ.ਐਸ.ਐਸ. ਪੰਜਾਬ 'ਚ ਵੱਖਵਾਦੀ ਗੱਲਾਂ ਨੂੰ ਤੂਲ ਦੇਣ ਲੱਗੀਆਂ ਹਨ | ਪੰਜਾਬ ਦੇ ਲੋਕਾਂ ਨੇ ਅੱਤਵਾਦ ਦਾ ਸੰਤਾਪ ਲੰਮਾ ਸਮਾਂ ਆਪਣੇ ਪਿੰਡੇ ਤੇ ਹੰਢਾਇਆ ਹੈ | ਉਨ੍ਹਾਂ ਇਹ ਵੀ ਕਿਹਾ ਕਿ ਨਸ਼ਿਆਂ ਕਾਰਨ ਪੰਜਾਬ ਵਿੱਚ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ਪਰ ਸਰਕਾਰ ਇਸ ਸਬੰਧੀ ਕੁੱਝ ਨਹੀਂ ਕਰ ਸਕੀ, ਚਾਰ ਸਾਲ ਇਸ ਮਾਮਲੇ 'ਤੇ ਹੱਥ 'ਤੇ ਹੱਥ ਧਰੀ ਬੈਠੀ ਰਹੀ | ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਬੇਰੋਕ ਹੋ ਰਹੀ ਹੈ ਅਤੇ ਨਸ਼ਿਆਂ ਕਾਰਨ ਮਾਵਾਂ ਦੇ ਨੌਜਵਾਨ ਪੁੱਤ ਮਰ ਰਹੇ ਹਨ | ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਮਜ਼ਦੂਰਾ ਵੱਲੋਂ ਦਿੱਤੇ ਜਾ ਰਹੇ ਧਰਨਿਆਂ ਦੀ ਹਮਾਇਤ ਵੀ ਕਰਦੇ ਹਾਂ | ਇਸ ਮੌਕੇ ਕਾਮਰੇਡ ਹਰਬੰਸ ਸਿੰਘ ਨਮੋਲ, ਸਤਿੰਦਰ ਪਾਲ ਸਿੰਘ ਚੀਮਾ, ਜੋਗਾ ਸਿੰਘ ਉਪੱਲੀ, ਇੰਦਰਜੀਤ ਸਿੰਘ ਛੰਨਾ, ਹੰਗੀ ਖਾਨ, ਸੁਰਿੰਦਰ ਮੂਨਕ, ਜੀਤ ਸਿੰਘ ਘਰਾਚੋ, ਪਰਮਜੀਤ ਕੌਰ ਪੰਮੀ, ਪਾਲ ਸਿੰਘ ਨਮੋਲ, ਰਮੇਸ਼ ਕੁਮਾਰ ਧੂਰੀ, ਸ਼ੇਰਾ ਸਿੰਘ, ਰਣਜੀਤ ਸਿੰਘ, ਭੂਰਾ ਦੁੱਗਾ, ਨਿੱਕਾ ਸਿੰਘ, ਸ਼ਿੰਗਾਰਾ ਸਿੰਘ

ਪਿਛਲੀ ਖ਼ਬਰ ਮਲੇਰਕੋਟਲਾ ਦੇ ਕਾਂਗਰਸੀਆਂ ਨੇ ਬੀਬਾ ਨਿਸ਼ਾਤ ਅਖਤਰ ਦੀ ਅਗਵਾਈ ਹੇਠ ਵਿਧਾਇਕ ਦੇ ਦਫਤਰ ਅੱਗੇ ਖਿਲਾਰਿਆ ਝਾੜੂ <br/> ਅਗਲੀ ਖ਼ਬਰ ਰੁਜ਼ਗਾਰ ਦੀ ਮੰਗ ਨੂੰ ਲਾਠੀ ਦੇ ਜ਼ੋਰ ਨਾਲ ਦਬਾਉਣਾ ਨਿੰਦਣਯੋਗ - ਅਰਵਿੰਦ ਖੰਨਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।