28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਕਾਂਗਰਸ ਦੀ ਮੀਟਿੰਗ ਦੌਰਾਨ ਵਿਧਾਨ ਸਭਾ ਚੋਣਾਂ ਦਾ ਰੋਡਮੈਪ ਤੈਅ 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਨਾਲ ਮੁਹਿੰਮ ਦਾ ਆਗਾਜ਼- ਸਮਿਤ ਸਿੰਘ ਮਾਨ

ਅਹਿਮਦਗੜ੍ਹ, 27 ਅਕਤੂਬਰ (ਰਣਧੀਰ ਸਿੰਘ ਮਹੋਲੀ)-ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸਮਿਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ. ਸੀ.

ਰਾਹੁਲ ਗਾਂਧੀ ਦੀ 4 ਨਵੰਬਰ ਦੀ ਪੰਜਾਬ ਰੈਲੀ ਸਬੰਧੀ ਕਾਂਗਰਸ ਦੀ ਹੋਈ ਮੀਟਿੰਗ ਦੌਰਾਨ ਕੇ.ਸੀ. ਵੇਣੂਗੋਪਾਲ ,ਪਰਗਟ ਸਿੰਘ, ਪ੍ਰਤਾਪ ਸਿੰਘ ਬਾਜਵਾ ਅਤੇ ਸੁਮਿਤ ਸਿੰਘ ਮਾਨ ਕਾਂਗਰਸ ਪਾਰਟੀ ਦੇ ਹੋਰਨਾਂ ਨੇਤਾਵਾਂ ਨਾਲ। ਤਸਵੀਰ ਅਜੀਤ ਤਸਵੀਰ 28-10-2026
ਅਹਿਮਦਗੜ੍ਹ, 27 ਅਕਤੂਬਰ (ਰਣਧੀਰ ਸਿੰਘ ਮਹੋਲੀ)-ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਕਾਂਗਰਸ ਦੇ ਰਾਸ਼ਟਰੀ ਬੁਲਾਰੇ ਸਮਿਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਦੀ ਅਗਵਾਈ ਵਿੱਚ ਸਮੂਹ ਕਾਂਗਰਸੀਆਂ ਵਲੋਂ ਚੰਡੀਗੜ੍ਹ ਵਿੱਚ ਮਹੱਤਵਪੂਰਨ ਅਤੇ ਲੰਮੀ ਮੀਟਿੰਗ ਕੀਤੀ। ਮੀਟਿੰਗ ਦੌਰਾਨ ਪੰਜਾਬ ਇੰਚਾਰਜ ਸਚਿਨ ਪਾਇਲਟ, ਪੰਜਾਬ ਪ੍ਰਧਾਨ ਪਰਗਟ ਸਿੰਘ, ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਅਮਰਿੰਦਰ ਸਿੰਘ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ ਅਤੇ ਕਾਂਗਰਸ ਦੇ ਹੋਰ ਸੀਨੀਅਰ ਨੇਤਾਵਾਂ ਨੇ ਭਾਗ ਲਿਆ। ਅਮਰਗੜ੍ਹ ਹਲਕਾ ਇੰਚਾਰਜ ਸਮਿਤ ਸਿੰਘ ਮਾਨ ਨੇ ਕਿਹਾ ਕਿ ਮੀਟਿੰਗ ਦਾ ਮੁੱਖ ਉਦੇਸ਼ ਸੁਬੇ ਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਰੋਡਮੈਪ ਅਤੇ ਵਿਸਤ੍ਰਿਤ ਯੋਜਨਾ ਅਤੇ 4 ਨਵੰਬਰ ਨੂੰ ਰਾਹੁਲ ਗਾਂਧੀ ਦੀ ਰੈਲੀ ਨਾਲ ਚੋਣ ਮੁਹਿੰਮ ਦੀ ਸ਼ੁਰੂਆਤ ਅਤੇ ਚੋਣਾਂ ਤੱਕ ਪੂਰੇ ਪੰਜਾਬ ਵਿੱਚ ਲਗਾਤਾਰ ਚੱਲਣ ਵਾਲੀ ਮੁਹਿੰਮ ਦੇ ਪਲਾਨ ’ਤੇ ਵਿਸਥਾਰ ਨਾਲ ਚਰਚਾ ਕੀਤੀ ਗਈ। ਸਮਿਤ ਸਿੰਘ ਮਾਨ ਦੇ ਮੁਤਾਬਿਕ ਕੇ.ਸੀ. ਵੇਣੂਗੋਪਾਲ, ਸਚਿਨ ਪਾਇਲਟ , ਪਰਗਟ ਸਿੰਘ ਸਮੇਤ ਕਾਂਗਰਸ ਪਾਰਟੀ ਦੇ ਹੋਰ ਨੇਤਾਵਾਂ ਵਲੋ ਵਿਖਾਈ ਗਰਮਜੋਸ਼ੀ ਅਤੇ ਕਾਂਗਰਸ ਪਾਰਟੀ ਦੇ ਅੰਦਰੂਨੀ ਸਰਵੇਖਣਾਂ ਮੁਤਾਬਕ ਸਾਰੇ ਹਲਕਿਆਂ ਸਮੇਂਤ ਅਮਰਗੜ੍ਹ ਵਿਧਾਨ ਸਭਾ ਵਿੱਚ ਵੀ ਕਾਂਗਰਸ ਵੱਲ ਵੱਡਾ ਝੁਕਾਅ ਦੇਖਿਆ ਜਾ ਰਿਹਾ ਹੈ। ਜਿਆਦਾਤਰ ਹਾਂ ਪੱਖੀ ਸਰਵੇਖਣਾ ਤੋਂ ਉਤਸ਼ਾਹਿਤ ਸਮਿਤ ਸਿੰਘ ਮਾਨ ਨੇ ਕਿਹਾ ਕਿ ਕਾਂਗਰਸ ਦੀ ਪੰਜਾਬ ਵਿੱਚ ਮਜ਼ਬੂਤ ਮੌਜੂਦਗੀ ਅਤੇ ਅਮਰਗੜ੍ਹ ਹਲਕੇ ਵਿੱਚ ਜਿੱਤ ਦੀ ਰਣਨੀਤੀ ਲਈ ਇੱਕ ਮਹੱਤਵਪੂਰਨ ਕਦਮ ਮੰਨੀ ਜਾ ਰਹੀ ਹੈ।
ਪਿਛਲੀ ਖ਼ਬਰ ਨਾਅਰੇਬਾਜ਼ੀ ਕਰਦੇ ਕਿਸਾਨ ਆਗੂ। ਰਣਧੀਰ ਸਿੰਘ ਫੱਗੂਵਾਲਾ ਫਸਲ ਵੱਧ ਤੋਲਣ ਵਿਰੁੱਧ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਮੰਗਾਂ ਲਾਗੂ ਨਾ ਕਰਨ ਤੋਂ ਖ਼ਫ਼ਾ ਬਿਜਲੀ ਮੁਲਾਜ਼ਮ ਦਿੜ੍ਹਬਾ ਵਿਖੇ ਲਗਾਉਣਗੇ ਸੂਬਾਈ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।