30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਸਲੇ ਅਤੇ ਨਸ਼ੇ ਸਮੇਤ ਤਿੰਨ ਨੌਜਵਾਨ ਕੀਤੇ ਗਿ੍ਫ਼ਤਾਰ <br/>

ਅਜੀਤ ਡੈਸਕ 10-06-2026
ਸੰਗਰੂਰ, 9 ਜੂਨ (ਸੁਖਵਿੰਦਰ ਸਿੰਘ ਫੁੱਲ) - ਡਾ. ਰਵਜੋਤ ਗਰੇਵਾਲ, ਐਸ.ਐਸ.ਪੀ., ਸੰਗਰੂਰ ਵੱਲੋਂ ਅੱਜ ਪੈੱ੍ਰਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਨੂੰ ਨਸ਼ਾ ਮੁਕਤ ਬਣਾਉਣ ਲਈ 'ਯੁੱਧ ਨਸ਼ਿਆਂ ਵਿਰੁੱਧ' ਅਤੇ 'ਪਿੰਡਾਂ ਦੇ ਪਹਿਰੇਦਾਰ' ਤਹਿਤ ਅਤੇ ਮਾੜੇ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਸਬ ਡਵੀਜ਼ਨ ਸੰਗਰੂਰ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਮਿਲੀ ਜਦੋਂ ਥਾਣੇ: ਅਵਤਾਰ ਸਿੰਘ ਮੁੱਖ ਅਫ਼ਸਰ ਥਾਣਾ ਸਦਰ ਸੰਗਰੂਰ ਨੂੰ ਇਤਲਾਹ ਮਿਲੀ ਕਿ ਕਰਨਵੀਰ ਸਿੰਘ ਕਰਨਾ, ਮਨਮੋਹਨ ਸਿੰਘ ਗੱਗੂ ਵਾਸੀਆਨ ਪਿੰਡ ਕੁਲਾਰ ਖੁਰਦ ਅਤੇ ਅਮਨਦੀਪ ਸਿੰਘ ਮਨੀ ਵਾਸੀ ਤੁੰਗਾ, ਜੋ ਨਸ਼ਾ ਵੇਚਣ ਦੇ ਆਦੀ ਹਨ ਅਤੇ ਇਹ ਅੱਜ ਪਿੰਡ ਕੁਲਾਰ ਖੁਰਦ ਤੋਂ ਖੇੜੀ ਨੂੰ ਆਉਂਦੀ ਸੜਕ ਨੇੜੇ ਸੂਏ ਦੀ ਡਰੇਨ ਪਰ ਬੈਠੇ ਹਨ | ਜਿਨ੍ਹਾਂ ਪਾਸ ਇੱਕ ਨਜਾਇਜ਼ ਪਿਸਤੌਲ ਵੀ ਹੈ | ਉਨ੍ਹਾਂ ਨੇ ਦੱਸਿਆ ਕਿ ਸ਼੍ਰੀ ਦਲਬੀਰ ਸਿੰਘ ਸਿੱਧੂ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਸੰਗਰੂਰ ਦੀ ਨਿਗਰਾਨੀ/ਦਿਸ਼ਾ ਨਿਰਦੇਸ਼ਾਂ ਹੇਠ ਮੁੱਖ ਅਫ਼ਸਰ ਥਾਣਾ ਸਦਰ ਸੰਗਰੂਰ ਵੱਲੋਂ ਮੁਕੱਦਮਾ ਦਰਜ ਕਰ ਕੇ ਛਾਪ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕੀਤਾ, ਜਿਨ੍ਹਾਂ ਪਾਸੋਂ ਸਰਚ ਦੌਰਾਨ 9.51 ਗ੍ਰਾਮ ਹੈਰੋਇਨ/ਚਿੱਟਾ, 180 ਨਸ਼ੀਲੀਆਂ ਗੋਲੀਆਂ ਅਤੇ ਇੱਕ ਨਜਾਇਜ਼ ਪਿਸਟਲ ਸਮੇਤ 06 ਰੌਂਦ ਬਰਾਮਦ ਕੀਤੇ ਗਏ ਹਨ | ਮੁਲਜ਼ਮ ਮਨਮੋਹਨ ਸਿੰਘ ਗੱਗੂ ਖ਼ਿਲਾਫ਼ ਸੰਗੀਨ ਅਪਰਾਧ ਦੇ 2 ਕੇਸ ਅਤੇ ਕਰਨਵੀਰ ਸਿੰਘ ਉਰਫ਼ ਕਰਨਾ ਖ਼ਿਲਾਫ਼ ਸੰਗੀਨ ਅਪਰਾਧ ਦੇ 03 ਕੇਸ ਦਰਜ ਹਨ | ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਹੋਰ ਵੀ ਅਹਿਮ

ਪਿਛਲੀ ਖ਼ਬਰ ਸੁਰੱਖਿਅਤ ਮਾਤਰਤਵ ਅਭਿਆਨ ਦੇ 10 ਸਾਲ ਪੂਰੇ ਹੋਣ 'ਤੇ ਲਗਾਏ ਜਾਂਚ ਕੈਂਪ <br/> ਅਗਲੀ ਖ਼ਬਰ ਬੀ.ਸੀ. ਕਮਿਸ਼ਨ ਦੇ ਚੇਅਰਮੈਨ ਥਿੰਦ ਵਲੋਂ ਰਾਮਗੜ੍ਹੀਆ ਭਾਈਚਾਰੇ ਦੇ ਆਗੂਆਂ ਨਾਲ ਕੀਤੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।