ਲੌਂਗੋਵਾਲ, 9 ਜੂਨ (ਸ. ਸ. ਖੰਨਾ, ਵਿਨੋਦ) - ਸ਼੍ਰੋਮਣੀ ਅਕਾਲੀ ਦਲ ਵਲੋਂ ਇਸਤਰੀ ਵਿੰਗ ਨੂੰ ਹੋਰ ਮਜ਼ਬੂਤ ਕਰਨ ਲਈ ਵੱਖੋ-ਵੱਖ ਵਿਧਾਨ ਸਭਾ ਹਲਕਿਆਂ ਵਿੱਚ ਹਲਕਾ ਪ੍ਰਧਾਨ ਨਿਯੁਕਤ ਕੀਤੇ ਗਏ ਹਨ, ਉੱਥੇ ਹੀ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੇ ਵਿਸ਼ੇਸ਼ ਉਪਰਾਲੇ ਸਦਕਾ ਹਲਕਾ ਸੁਨਾਮ ਵਿੱਚ ਪੈਂਦੇ ਸ਼ਹਿਰ ਲੌਂਗੋਵਾਲ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਕੌਰ ਬਰਾੜ ਜੋ ਕਿ ਬਹੁਤ ਹੀ ਮਿਹਨਤੀ ਅਤੇ ਦਿ੍ੜ੍ਹ ਇਰਾਦੇ ਨਾਲ ਕਰਨ ਵਾਲੇ ਕੰਮ ਕਰਨ ਵਾਲੇ ਅਤੇ ਬਹੁਤ ਹੀ ਇਮਾਨਦਾਰ ਪਰਿਵਾਰ ਟਕਸਾਲੀ ਆਗੂ ਕਰਮ ਸਿੰਘ ਬਰਾੜ ਦੇ ਨੂੰਹ ਹਨ | ਪਾਰਟੀ ਵਲੋਂ ਉਨ੍ਹਾਂ ਦੇ ਕੰਮਾਂ ਨੂੰ ਵੇਖਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਅਤੇ ਬੀਬੀ ਹਰਗੋਬਿੰਦ ਕੌਰ ਵਲੋਂ ਹਲਕਾ ਸੁਨਾਮ ਤੋਂ ਪਰਮਿੰਦਰ ਕੌਰ ਬਰਾੜ ਨੂੰ ਪ੍ਰਧਾਨ ਨਿਯੁਕਤ ਕਰਕੇ ਇਲਾਕੇ ਦਾ ਮਾਣ ਸਨਮਾਨ ਹੋਰ ਵਧਿਆ ਹੈ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ, ਦਲਜੀਤ ਸਿੰਘ ਚੀਮਾ, ਸਿਕੰਦਰ ਸਿੰਘ ਮਲੂਕਾ, ਸੂਬਾ ਡੈਲੀਗੇਟ ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਜਗਸੀਰ ਸਿੰਘ ਗਾਂਧੀ ਆਦਿ ਹਾਜ਼ਰ ਸਨ |