29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਪੈਨਸ਼ਨਰਾਂ ਨੇ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀ ਨੂੰ ਭੰਡਿਆ

ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੇ ਆਗੂ ਮੀਟਿੰਗ ਦੌਰਾਨ | ਤਸਵੀਰ : ਲਖਵੀਰ ਸਿੰਘ ਧਾਂਦਰਾ <br/> 10-06-2026
ਧੂਰੀ, 9 ਜੂਨ (ਲਖਵੀਰ ਸਿੰਘ ਧਾਂਦਰਾ) - ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਧੂਰੀ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸੁਖਦੇਵ ਸ਼ਰਮਾ ਦੀ ਅਗਵਾਈ ਹੇਠ ਸਥਾਨਕ ਖ਼ਾਲਸਾ ਸਕੂਲ ਵਿਖੇ ਹੋਈ | ਪ੍ਰਧਾਨਗੀ ਮੰਡਲ ਵਿੱਚ ਸੁਖਦੇਵ ਸ਼ਰਮਾ ਦੇ ਨਾਲ ਜਸਦੇਵ ਸਿੰਘ ਕਾਰਜਕਾਰੀ ਪ੍ਰਧਾਨ, ਸੀਨੀਅਰ ਆਗੂ ਚਰਨਜੀਤ ਸਿੰਘ ਕੈਂਥ, ਡਾਕਟਰ ਅਮਰਜੀਤ ਸਿੰਘ ਸਕੱਤਰ ਹਾਜ਼ਰ ਸਨ | ਮੀਟਿੰਗ ਦੀ ਸ਼ੁਰੂਆਤ ਮੌਕੇ ਪਿਛਲੇ ਸਮੇਂ ਦੌਰਾਨ ਸਦੀਵੀ ਵਿਛੋੜਾ ਦੇ ਗਏ ਪੈਨਸ਼ਨਰਾਂ ਅਤੇ ਉਨ੍ਹਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦੋ ਮਿੰਟ ਦਾ ਮੌਨ ਰੱਖਿਆ ਗਿਆ | ਉਪਰੰਤ ਵੱਖ ਵੱਖ ਬੁਲਾਰਿਆਂ ਜਸਦੇਵ ਸਿੰਘ, ਪਿ੍ੰਸੀਪਲ ਸੁਖਵੀਰ ਸਿੰਘ, ਬਹਾਦਰ ਸਿੰਘ, ਚਰਨਜੀਤ ਸਿੰਘ ਕੈਂਥ, ਰਾਮ ਸਰੂਪ ਅਤੇ ਜਗਦੀਸ਼ ਸ਼ਰਮਾ ਨੇ ਪੰਜਾਬ ਸਰਕਾਰ ਦੀ ਮੁਲਾਜ਼ਮ ਤੇ ਪੈਨਸ਼ਨਰ ਵਿਰੋਧੀ ਨੀਤੀ ਦੀ ਪੁਰਜ਼ੋਰ ਨਿਖੇਧੀ ਕੀਤੀ | ਬੁਲਾਰਿਆਂ ਨੇ ਇਸ ਸਰਕਾਰ ਨੂੰ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਨਿਕੰਮੀ ਸਰਕਾਰ ਦਾ ਦਰਜ਼ਾਂ ਦਿੱਤਾ, ਜੋ ਕਿ ਸਾਢੇ ਚਾਰ ਸਾਲਾਂ ਦੌਰਾਨ ਕੁੱਝ ਦੇਣ ਦੀ ਬਜਾਏ ਸੰਘਰਸ਼ ਕਰਕੇ ਹਾਸਲ ਕੀਤੇ ਹੱਕ ਖੋਹਣ ਲਈ ਯਤਨਸ਼ੀਲ ਹੈ | ਪੰਜਾਬ ਦੇ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਵਕੀਲਾਂ ਦੀ ਵੱਡੀ ਫ਼ੌਜ ਹੋਣ ਦੇ ਬਾਵਜੂਦ ਪਟਵਾਲੀਏ ਵਰਗੇ ਵਕੀਲ ਨੂੰ ਪੇਸ਼ ਕਰਕੇ ਅਦਾਲਤ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ | ਪ੍ਰਧਾਨ ਸੁਖਦੇਵ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਸਮਾਂ ਸਾਂਝੇ ਅਤੇ ਤਿੱਖੇ ਸੰਘਰਸ਼ਾਂ ਦਾ ਹੈ ਜਿਸ ਲਈ ਸਾਨੂੰ ਸਾਰਿਆਂ ਨੂੰ ਕਮਰਕੱਸੇ ਕਰ ਲੈਣੇ ਚਾਹੀਦੇ ਹਨ | ਇਸ ਦੌਰਾਨ ਪਟਿਆਲਾ ਵਿਖੇ ਪਾਵਰਕੌਮ ਦੇ ਅਪ੍ਰੈਂਟਸ ਕਾਮਿਆਂ 'ਤੇ ਕੀਤੇ ਅਣਮਨੁੱਖੀ ਲਾਠੀਚਾਰਜ ਦੀ ਸਖ਼ਤ ਨਿੰਦਾ ਕੀਤੀ ਗਈ ਅਤੇ ਉਲਟਾ ਕਾਮਿਆਂ 'ਤੇ ਹੀ ਪਰਚੇ ਦਰਜ ਕਰਨ ਦੀ ਨੁਕਤਾਚੀਨੀ ਕੀਤੀ ਗਈ | ਇਸ ਮੌਕੇ ਜੂਨ ਮਹੀਨੇ ਜਨਮ ਦਿਨ ਵਾਲੇ ਪੈਨਸ਼ਨਰਾਂ ਦੇ ਜਨਮ ਦਿਨ ਹਾਰ ਪਾ ਕੇ ਅਤੇ ਗਿਫ਼ਟ ਦੇ ਕੇ ਮਨਾਏ ਗਏ ਅਤੇ ਉਨ੍ਹਾਂ ਦੀ ਤੰਦਰੁਸਤ ਤੇ ਲੰਮੀ ਉਮਰ ਦੀ ਕਾਮਨਾ ਕੀਤੀ ਗਈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਮਜੀਤ ਸਿੰਘ, ਦਰਸ਼ਨ ਸਿੰਘ ਧਾਂਦਰਾ, ਰਾਮ ਲਾਲ, ਮਨੋਹਰ ਲਾਲ ਬਰਡਵਾਲ, ਮਨਜੀਤ ਸਿੰਘ ਬਖਸ਼ੀ, ਤਰਲੋਚਨ ਸਿੰਘ, ਗੁਲਜ਼ਾਰ ਸਿੰਘ, ਇੰਦਰਜੀਤ ਸ਼ਰਮਾ, ਜਸਵੀਰ ਸਿੰਘ, ਰਣਵੀਰ ਸਿੰਘ, ਕਰਮਜੀਤ ਸਿੰਘ ਮਡਾਹਰ, ਗੁਰਮੇਲ ਸਿੰਘ ਹਸਨਪੁਰ, ਭਜਨ ਸਿੰਘ ਰੰਗੀਆਂ, ਸੁਰਜੀਤ ਰਾਮ, ਦਰਬਾਰਾ ਸਿੰਘ, ਰਾਮ ਸਰੂਪ, ਜਤਿੰਦਰ ਕੁਮਾਰ, ਵਰਿੰਦਰ ਕੁਮਾਰ, ਜਸਵੰਤ ਰਾਏ ਗੁਪਤਾ, ਬਲਦੇਵ ਸਿੰਘ ਕਾਂਝਲਾ, ਜਾਗਰ ਸਿੰਘ, ਓਾਕਾਰ ਸ਼ਰਮਾ, ਰਲਾ ਸਿੰਘ, ਸ਼ੇਰ ਸਿੰਘ, ਮੱਘਰ ਸਿੰਘ, ਪਿ੍ੰਸੀਪਲ ਸੀਤਾ ਸਿੰਘ, ਫ਼ਕੀਰ ਸਿੰਘ, ਰਤਨ ਸਿੰਘ ਭੰਡਾਰੀ, ਗੁਰਜੰਟ ਸਿੰਘ, ਆਤਮਾ ਸਿੰਘ ਘਨੌਰ, ਗੁਰਜੰਟ ਸਿੰਘ, ਅਨਿਲ ਕੁਮਾਰ, ਮੇਜਰ ਸਿੰਘ, ਅਸ਼ੋਕ ਜਿੰਦਲ, ਮੈਡਮ ਸੁਨੀਤਾ ਰਾਣੀ, ਰਘਵੀਰ ਚੰਦ, ਅਵਤਾਰ ਸਿੰਘ, ਜੈ ਭਗਵਾਨ ਦਾਸ, ਸੁਖਚੈਨ ਸਿੰਘ, ਵਿਲਕਸ਼ਨ ਦੱਤ ਸਮੇਤ ਅਨੇਕਾਂ ਪੈਨਸ਼ਨਰ ਹਾਜ਼ਰ ਸਨ |

ਪਿਛਲੀ ਖ਼ਬਰ ਖੱਤਰੀ ਮਹਾਂਸਭਾ ਦੀ ਸੂਬਾ ਪੱਧਰੀ ਇਕੱਤਰਤਾ <br/> ਅਗਲੀ ਖ਼ਬਰ ਬਿਨਾਂ ਰਜਿਸਟਰੇਸ਼ਨ ਚੱਲ ਰਹੇ ਪਲੇਅ-ਵੇਅ ਸਕੂਲਾਂ ਖ਼ਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਜ਼ਿਲ੍ਹਾ ਪ੍ਰੋਗਰਾਮ ਅਧਿਕਾਰੀ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।