29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਅੱਤ ਦੀ ਗਰਮੀ 'ਚ ਦੂਜੇ ਦਿਨ ਵੀ ਟਾਵਰ 'ਤੇ ਚੜਿ੍ਹਆ ਰਿਹਾ ਬੇਰੁਜ਼ਗਾਰ ਅਧਿਆਪਕ <br/>

ਅਜੀਤ ਡੈਸਕ 11-06-2026

ਧੂਰੀ, 10 ਜੂਨ (ਸੰਜੇ ਲਹਿਰੀ) - 5994 ਈ.ਟੀ.ਟੀ. ਟੀਚਰ ਭਰਤੀ ਜਥੇਬੰਦੀ 'ਚ ਬੈਕਲੋਗ ਦੇ ਨਾਂਅ 'ਤੇ ਨੌਕਰੀਆਂ ਤੋਂ ਵਾਂਝੇ ਰਹੇ ਕਰੀਬ 2994 ਈ.ਟੀ.ਟੀ. ਅਧਿਆਪਕਾਂ ਦੀ ਜਥੇਬੰਦੀ ਵਲੋਂ ਆਪਣੀ ਭਰਤੀ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਅਧੀਨ ਪੈਂਦੇ ਧੂਰੀ ਸ਼ਹਿਰ ਵਿਖੇ ਲਗਾਇਆ ਪੱਕਾ ਮੋਰਚਾ ਅੱਜ ਦੂਸਰੇ ਦਿਨ 'ਚ ਪ੍ਰਵੇਸ਼ ਕਰ ਗਿਆ ਅਤੇ ਇਨ੍ਹਾਂ ਬੇਰੁਜ਼ਗਾਰ ਈ.ਟੀ.ਟੀ. ਟੀਚਰਾਂ 'ਚ ਸ਼ਾਮਿਲ ਮਾਨਸਾ ਸ਼ਹਿਰ ਦਾ ਹਰਜੀਤ ਸਿੰਘ ਨਾਮੀ ਨੌਜਵਾਨ ਅੱਜ ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਦੂਸਰੇ ਦਿਨ ਵੀ ਟੈਲੀਫ਼ੋਨ ਐਕਸਚੇਂਜ ਦੇ ਦਫ਼ਤਰ 'ਚ ਲੱਗੇ ਬੀ ਐਸ ਐਨ ਐਲ ਟਾਵਰ ਦੇ ਉੱਪਰ ਚੜਿ੍ਹਆ ਰਿਹਾ ਤੇ ਸੋਸ਼ਲ ਮੀਡੀਆ 'ਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰਨ ਦੇ ਨਾਲ ਨਾਲ 'ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬਈਮਾਨੋ ਸੇ' ਆਦਿ ਦੇ ਨਾਅਰੇ ਲਗਾਉਂਦਾ ਰਿਹਾ | ਹਰਜੀਤ ਸਿੰਘ ਨੂੰ ਟਾਵਰ ਤੋਂ ਮਹਿਫ਼ੂਜ਼ ਤਰੀਕੇ ਨਾਲ ਹੇਠਾਂ ਉਤਾਰਨ ਅਤੇ ਧਰਨਾਕਾਰੀਆਂ ਦਾ ਧਰਨਾ ਚੁਕਵਾਉਣ ਲਈ ਪੁਲਿਸ ਅਤੇ ਪ੍ਰਸ਼ਾਸਨਿਕ ਉੱਚ ਅਧਿਕਾਰੀ ਲਗਾਤਾਰ ਯਤਨਸ਼ੀਲ ਦਿਖਾਈ ਦਿੱਤੇ | ਕਿਸੇ ਵੀ ਅਣਸੁਖਾਂਵੀ ਘਟਨਾ ਨੂੰ ਰੋਕਣ ਲਈ ਧਰਨਾ ਸਥਾਨ 'ਤੇ ਵੱਡੀ ਗਿਣਤੀ 'ਚ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ | ਇਸ ਦੇ ਨਾਲ ਹੀ ਫਾਇਰ ਬਿ੍ਗੇਡ ਅਤੇ ਸਿਵਲ ਹਸਪਤਾਲ ਧੂਰੀ ਦੀਆਂ ਐਂਬੂਲੈਂਸ ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਦਿਖਾਈ ਦਿੱਤੀਆਂ | ਅੱਜ ਦੁਪਹਿਰੇ ਅੱਤ ਦੀ ਪੈ ਰਹੀ ਗਰਮੀ ਦੇ ਚਲਦਿਆਂ ਧਰਨੇ 'ਤੇ ਬੈਠੀ ਮਾਨਸਾ ਸ਼ਹਿਰ ਦੀ ਇਕ ਬੇਰੁਜ਼ਗਾਰ ਅਧਿਆਪਕ ਅਮਨਦੀਪ ਕੌਰ ਬੇਹੋਸ਼ ਹੋ ਗਈ, ਜਿੱਥੇ ਉਸ ਨੂੰ ਅਧਿਆਪਕ ਸਾਥੀਆਂ ਵਲੋਂ ਸਿਵਲ ਹਸਪਤਾਲ ਧੂਰੀ ਵਿਖੇ ਇਲਾਜ ਲਈ ਲਿਜਾਇਆ ਗਿਆ | ਸਿਵਲ ਹਸਪਤਾਲ ਵਿਖੇ ਮੌਕੇ 'ਤੇ ਤਾਇਨਾਤ ਐਸ.ਐਮ.ਓ. ਡਾਕਟਰ ਸੰਜੀਵ ਅਰੋੜਾ ਨੇ ਅਮਨਦੀਪ ਕੌਰ ਨੂੰ ਐਮਰਜੈਂਸੀ ਵਿਖੇ ਦਾਖਲ ਕੀਤੇ ਜਾਣ ਦੀ ਗੱਲ ਕਰਦਿਆਂ ਦੱਸਿਆ ਕਿ ਭਾਰੀ ਗਰਮੀ ਦੇ ਚੱਲਦਿਆਂ ਬੇਹੋਸ਼ ਹੋਈ ਅਮਨਦੀਪ ਕੌਰ ਦੀ ਹਾਲਤ ਪੂਰੀ ਤਰ੍ਹਾਂ ਖ਼ਤਰੇ ਤੋਂ ਬਾਹਰ ਹੈ | ਇਸ ਮੌਕੇ ਇਨ੍ਹਾਂ ਬੇਰੁਜ਼ਗਾਰ ਅਧਿਆਪਕਾਂ ਦੀ ਜਥੇਬੰਦੀ ਦੇ ਸੂਬਾ ਪ੍ਰਧਾਨ ਅਸ਼ੋਕ ਬਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5994 ਈ.ਟੀ.ਟੀ. ਭਰਤੀ 'ਚੋਂ ਮੈਰਿਟ 'ਚ ਆਏ 2994 ਦੇ ਕਰੀਬ ਵਿਦਿਆਰਥੀਆਂ ਨੂੰ ਨੌਕਰੀਆਂ ਤੋਂ ਵਾਂਝੇ ਰੱਖ ਕੇ ਇਹਨਾਂ ਨਾਲ ਜੋ ਧੱਕੇਸ਼ਾਹੀ ਕੀਤੀ ਹੈ, ਉਹ ਬਰਦਾਸ਼ਤ ਨਹੀਂ ਕੀਤੀ ਜਾਵੇਗੀ | ਇਸ ਮੌਕੇ ਕੁਲਵਿੰਦਰ ਸਾਮਾ, ਅਜੀਤ ਸਿੰਘ ਮਾਨਸਾ, ਸੁਖਪ੍ਰੀਤ ਮਾਨਸਾ ਸੁਖਬੀਰ ਭਵਾਨੀਗੜ੍ਹ ਮਨੀ ਬੁਢਲਾਡਾ ਆਦਿ ਤੋਂ ਇਲਾਵਾ ਅਨੇਕਾਂ ਹੋਰ ਈ.ਟੀ.ਟੀ. ਅਧਿਆਪਕ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੈਨਸ਼ਨਰਾਂ ਨੇ ਆਈ.ਟੀ.ਆਈ ਵਾਲੇ ਸਾਥੀਆਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ ਅਗਲੀ ਖ਼ਬਰ ਮਨਰੇਗਾ ਕਰਮਚਾਰੀਆਂ ਨੇ ਜ਼ਿਲ੍ਹਾ ਪੱਧਰੀ ਰੋਸ ਧਰਨਾ ਦੇ ਕੇ ਵਿਭਾਗੀ ਚਿੱਠੀਆਂ ਸਾੜੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।