29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਇੰਦਰਜੀਤ ਸਿੰਘ ਮੁੰਡੇ ਵਲੋਂ ਬੂਟੇ ਵੰਡਣ ਦਾ ਲੰਗਰ ਲਗਾਇਆ ਗਿਆ <br/>

ਅਜੀਤ ਡੈਸਕ 11-06-2026
ਮਲੇਰਕੋਟਲਾ, 9 ਜੂਨ (ਮੁਹੰਮਦ ਹਨੀਫ਼ ਥਿੰਦ) - ਜ਼ਿਲ੍ਹਾ ਮਲੇਰਕੋਟਲਾ ਦੇ ਵਾਤਾਵਰਣ ਪ੍ਰੇਮੀ, ਕੌਮਾਂਤਰੀ ਪੀਸ ਐਵਾਰਡੀ ਅਤੇ ਚੇਅਰਮੈਨ ਕੇ. ਐੱਸ. ਗਰੁੱਪ ਮਲੇਰਕੋਟਲਾ ਵਲੋਂ ਅੱਜ ਆਂਗਣਵਾੜੀ ਵਰਕਰ ਜਸਵੀਰ ਕੌਰ ਦੀ ਅਗਵਾਈ ਹੇਠ ਮਾਵਾਂ-ਧੀਆਂ ਯੋਜਨਾ ਦੇ ਫਾਰਮ ਭਰਨ ਲਈ ਖੋਲ੍ਹੇ ਗਏ ਦਫ਼ਤਰ ਦਾ ਉਦਘਾਟਨ ਕੀਤਾ ਗਿਆ | ਇਸ ਮੌਕੇ ਇੰਦਰਜੀਤ ਸਿੰਘ ਮੁੰਡੇ ਵਲੋਂ 500 ਦੇ ਕਰੀਬ ਬੂਟਿਆਂ ਦਾ ਲੰਗਰ ਲਗਾਇਆ ਗਿਆ | ਸਰਦਾਰ ਇੰਦਰਜੀਤ ਸਿੰਘ ਮੁੰਡੇ ਨੇ ਸੰਗਤਾਂ ਨੂੰ ਬੂਟੇ ਵੰਡਣ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਜ਼ਿੰਦਗੀ 'ਚ ਹਰ ਸਾਲ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ | ਉਨ੍ਹਾਂ ਹਾਜ਼ਰੀਨ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਅਤੇ ਬਿਮਾਰੀਆਂ ਤੋਂ ਮੁਕਤ ਰੱਖਣਾ ਹੈ ਤਾਂ ਬੂਟੇ ਲਾ ਕੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਵਲੋਂ ਬੂਟੇ ਲਗਾਉਣ ਦੀ 'ਸਾਲਾਨਾ ਪੰਦਰਵਾੜਾ' ਮੁਹਿੰਮ ਵੱਡੇ ਪੱਧਰ ਤੇ ਚੱਲ ਰਹੀ ਹੈ, ਜਿਸ ਨੰੂ ਹਜ਼ਾਰਾਂ ਲੋਕਾਂ ਵਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ | ਇਸ ਮੌਕੇ ਆਂਗਣਵਾੜੀ ਵਰਕਰ ਜਸਵੀਰ ਕੌਰ ਨੇ ਇਲਾਕੇ ਦੀਆਂ ਮਾਵਾਂ-ਭੈਣਾਂ ਨੂੰ ਅਪੀਲ ਕਰਦਿਆਂ ਕਿਹਾ ਜਿਨ੍ਹਾਂ ਨੇ ਅਜੇ ਤੱਕ ਇਸ ਯੋਜਨਾ ਦੇ ਫਾਰਮ ਨਹੀਂ ਭਰੇ, ਉਹ ਉਨ੍ਹਾਂ ਕੋਲ ਦਫ਼ਤਰ ਪੁੱਜ ਕੇ ਆਪਣੇ ਫਾਰਮ ਜ਼ਰੂਰ ਭਰਵਾਉਣ | ਇਸ ਮੌਕੇ ਅਜੇ ਕੁਮਾਰ ਅੱਜੂ ਤੋਂ ਇਲਾਵਾ ਇਲਾਕੇ ਦੀਆਂ ਅਹਿਮ ਸ਼ਖ਼ਸੀਅਤਾਂ ਮੌਜੂਦ ਸਨ |

ਪਿਛਲੀ ਖ਼ਬਰ ਡੇਰਾ ਇਮਾਮਗੜ੍ਹ ਵਿਖੇ ਸੁਆਮੀ ਰਾਮਾ ਨੰਦ ਦੇ ਬਰਸੀ ਸਮਾਗਮ ਮਨਾਏ <br/> ਅਗਲੀ ਖ਼ਬਰ ਪੈਨਸ਼ਨਰਾਂ ਨੇ ਆਈ.ਟੀ.ਆਈ ਵਾਲੇ ਸਾਥੀਆਂ 'ਤੇ ਹੋਏ ਲਾਠੀਚਾਰਜ ਦੀ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।