07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੰਗਰੂਰ ਦੇ ਵਿਰਾਸਤੀ ਬਨਾਸਰ ਬਾਗ਼ 'ਚ ਲਗਾਤਾਰ ਤੀਜੀ ਵਾਰ ਅੱਗ ਲਗਾਉਣ ਦੀ ਵਾਪਰੀ ਘਟਨਾ

ਅਜੀਤ ਡੈਸਕ 12-06-2026
ਸੰਗਰੂਰ, 11 ਜੂਨ (ਦਮਨਜੀਤ ਸਿੰਘ)-ਸੰਗਰੂਰ ਦੇ ਵਿਰਾਸਤੀ ਬਨਾਸਰ ਬਾਗ਼ ਵਿਚ ਪਿਛਲੇ 10 ਦਿਨਾਂ ਦੌਰਾਨ ਦੂਸਰੀ ਵਾਰ ਅੱਗ ਲਗਾ ਕੇ ਹਰੇ ਭਰੇ ਦਰੱਖਤਾਂ ਸਮੇਤ ਹੋਰ ਸਾਮਾਨ ਦਾ ਵੱਡਾ ਨੁਕਸਾਨ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ | ਜ਼ਿਕਰਯੋਗ ਹੈ ਕਿ ਜੂਨ ਮਹੀਨੇ ਦੇ ਸ਼ੁਰੂਆਤੀ ਦਿਨਾਂ ਦੌਰਾਨ ਵੀ ਬਨਾਸਰ ਬਾਗ਼ ਅੰਦਰ ਕਿਸੇ ਸ਼ਰਾਰਤੀ ਵਿਅਕਤੀ ਜਾ ਵਿਅਕਤੀਆਂ ਵਲੋਂ ਸਫ਼ਾਈ ਦੇ ਸਾਜੋ ਸਾਮਾਨ ਸਮੇਤ ਇਕ ਟਰੈਕਟਰ ਤੇ ਦਰੱਖਤਾਂ ਨੂੰ ਅੱਗ ਦੇ ਹਵਾਲੇ ਕੀਤਾ ਗਿਆ ਸੀ | ਉਸ ਸਮੇਂ ਵਾਤਾਵਰਨ ਪ੍ਰੇਮੀ ਐਡਵੋਕੇਟ ਸਮੀਰ ਫੱਤਾ, ਰੌਸ਼ਨ ਗਰਗ ਤੇ ਬਲਵੰਤ ਸਿੰਘ ਜੋਗਾ ਵਲੋਂ ਪੁਲਿਸ ਕੋਲ ਇਹ ਸਾਰਾ ਮਸਲਾ ਰੱਖਦਿਆਂ ਮੰਗ ਕੀਤੀ ਗਈ ਸੀ ਕਿ ਸ਼ਹਿਰ ਦੇ ਵਿਰਾਸਤੀ ਬਾਗ਼'ਚ ਅੱਗ ਲਗਾ ਕੇ ਨੁਕਸਾਨ ਕਰਨ ਵਾਲੇ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਜਾਵੇ | ਵਾਤਾਵਰਨ ਪ੍ਰੇਮੀਆਂ ਵਲੋਂ ਆਵਾਜ਼ ਚੁੱਕੇ ਜਾਣ ਉਪਰੰਤ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਡੀ. ਐਸ. ਪੀ. ਸੰਗਰੂਰ ਦਲਬੀਰ ਸਿੰਘ ਖ਼ੁਦ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ | ਉਸ ਸਮੇਂ ਡੀ. ਐਸ. ਪੀ. ਵਲੋਂ ਘਟਨਾ ਦੀ ਡੂੰਘਾਈ ਨਾਲ ਜਾਂਚ ਕਰਨ ਦੀ ਗੱਲ ਕਹੀ ਗਈ ਸੀ ਤੇ ਪੁਲਿਸ ਵਲੋਂ ਫ਼ਿਲਹਾਲ ਇਸ ਮਾਮਲੇ ਦੀ ਜਾਂਚ ਜਾਰੀ ਸੀ ਕਿ ਬੀਤੀ ਰਾਤ ਮੁੜ ਕਿਸੇ ਵਲੋਂ ਬਾਗ਼ ਅੰਦਰ ਅੱਗ ਲਗਾਉਣ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ ਗਿਆ | ਬਾਗ਼ ਅੰਦਰ ਵਾਰ-ਵਾਰ ਅੱਗ ਲਗਾ ਕੇ ਪ੍ਰਕਿਰਤੀ ਅਤੇ ਹੋਰ ਸਾਜੋ ਸਾਮਾਨ ਦੇ ਕੀਤੇ ਜਾ ਰਹੇ ਵੱਡੇ ਨੁਕਸਾਨ ਕਾਰਣ ਬਾਗ਼ ਵਿਚ ਰੋਜ਼ਾਨਾ ਸੈਰ ਕਰਨ ਆਉਣ ਵਾਲੇ ਲੋਕਾਂ ਦੇ ਨਾਲ ਨਾਲ ਆਮ ਸ਼ਹਿਰ ਵਾਸੀਆਂ ਅੰਦਰ ਵੀ ਰੋਸ ਦੀ ਲਹਿਰ ਹੈ | ਥਾਣਾ ਸਿਟੀ ਸੰਗਰੂਰ ਮੁਖੀ ਇੰਸਪੈਕਟਰ ਗੁਲਾਬ ਸਿੰਘ ਨਾਲ ਇਸ ਮਾਮਲੇ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਬਨਾਸਰ ਬਾਗ਼ ਅੰਦਰ ਅੱਗ ਲੱਗਣ ਦੀ ਘਟਨਾ ਸਬੰਧੀ ਥਾਣਾ ਸਿਟੀ ਸੰਗਰੂਰ ਵਿਖੇ ਨਾ ਮੈਨੂੰ ਵਿਅਕਤੀ ਜਾਂ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੋਇਆ ਹੈ ਜਿਸ ਦੀ ਜਾਂਚ ਚੱਲ ਰਹੀ ਹੈ | ਉਨ੍ਹਾਂ ਕਿਹਾ ਕਿ ਬੀਤੀ ਰਾਤ ਮੁੜ ਅੱਗ ਲਗਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਲੈ ਕੇ ਸਿਟੀ ਪੁਲਿਸ ਇਲਾਕੇ ਦੇ ਕੈਮਰੇ ਦੇਖਣ ਦੇ ਨਾਲ ਨਾਲ ਹੋਰ ਤਕਨੀਕੀ ਢੰਗਾਂ ਨਾਲ ਜਾਂਚ ਕਰ ਰਹੀ ਹੈ ਅਤੇ ਜੋ ਕੋਈ ਵਿਅਕਤੀ ਵੀ ਇਸ ਲਈ ਦੋਸ਼ੀ ਪਾਇਆ ਗਿਆ ਉਸ ਖ਼ਿਲਾਫ਼ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ |
ਪਿਛਲੀ ਖ਼ਬਰ ਸਰਕਾਰੀ ਹਸਪਤਾਲ ਸ਼ੇਰਪੁਰ ਵਿਖੇ ਡਾਕਟਰਾਂ ਦੀਆਂ ਡਿਊਟੀਆਂ ਬਹਾਲ ਰੱਖਣ ਲਈ ਸੀਨੀਅਰ ਮੈਡੀਕਲ ਅਫ਼ਸਰ ਨੂੰ ਮੰਗ-ਪੱਤਰ ਸੌਂ... ਅਗਲੀ ਖ਼ਬਰ ਦੇਸ਼ ਦੀਆਂ ਸਮੂਹ ਰਾਜ ਸਰਕਾਰਾਂ ਨੂੰ ਅਪੀਲ ਕਰਾਂਗੇ ਕਿ ਉਹ ਮਨਰੇਗਾ ਸੰਬੰਧੀ ਕਾਨੂੰਨ ਵਿਚ ਮਜ਼ਦੂਰ ਪੱਖੀ ਸੰਸ਼ੋਧਨ ਕਰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।