08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਅਕਾਲੀ ਦਲ (ਬ) ਨੇ ਦੀਪਕ ਅਗਰਵਾਲ ਨੂੰ ਸੰਗਰੂਰ 'ਚ ਉਦਯੋਗ ਤੇ ਵਪਾਰ ਵਿੰਗ ਦੀ ਸੌਂਪੀ ਜ਼ਿੰਮੇਵਾਰੀ <br/>

ਅਜੀਤ ਡੈਸਕ 12-06-2026
ਸੰਗਰੂਰ, 11 ਜੂਨ (ਦਮਨਜੀਤ ਸਿੰਘ) - ਅਰਵਿੰਦ ਖੰਨਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਿਫ਼ਾਰਸ਼ 'ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਬੀਤੇ ਦਿਨੀਂ ਦੀਪਕ ਅਗਰਵਾਲ ਨੂੰ ਹਲਕਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਦਯੋਗ ਤੇ ਵਪਾਰ ਵਿੰਗ ਦੇ ਇੰਚਾਰਜ ਦੀ ਜ਼ਿੰਮੇਵਾਰੀ ਦਿੱਤੀ ਗਈ | ਅੱਜ ਸ੍ਰੀ ਅਰਵਿੰਦ ਖੰਨਾ ਵਲੋਂ ਦੀਪਕ ਅਗਰਵਾਲ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਵੀਂ ਜ਼ਿੰਮੇਵਾਰੀ ਲਈ ਵਧਾਈ ਦਿੱਤੀ | ਇਸ ਮੌਕੇ ਸ੍ਰੀ ਅਰਵਿੰਦ ਖੰਨਾ ਨੇ ਕਿਹਾ ਕਿ ਕਿਸੇ ਵੀ ਖੇਤਰ ਦਾ ਵਿਕਾਸ ਵਪਾਰੀ ਵਰਗ 'ਤੇ ਹੀ ਟਿਕਿਆ ਹੁੰਦਾ ਹੈ | ਇਸ ਲਈ ਵਪਾਰੀ ਵਰਗ ਦੇ ਵਿਕਾਸ ਲਈ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਯੋਗ ਨੁਮਾਇੰਦੇ ਦੀ ਜ਼ਰੂਰਤ ਹੁੰਦੀ ਹੈ | ਉਨ੍ਹਾਂ ਕਿਹਾ ਕਿ ਹੁਣ ਸਮੁੱਚੇ ਵਪਾਰੀ ਵਰਗ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਵਿਸ਼ੇਸ਼ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਇੱਕ ਮਜ਼ਬੂਤ ਵਪਾਰ ਦੀ ਨੀਂਹ ਰੱਖੀ ਜਾ ਸਕੇ | ਇਸ ਮੌਕੇ ਤੇਜਿੰਦਰਪਾਲ ਸਿੰਘ ਸੰਘਰੇੜੀ ਜ਼ਿਲ੍ਹਾ ਪ੍ਰਧਾਨ, ਜਸਵਿੰਦਰ ਸਿੰਘ ਪਿ੍ੰਸ, ਇਕਬਾਲਜੀਤ ਸਿੰਘ ਪੂਨੀਆ ਮੀਤ ਪ੍ਰਧਾਨ, ਅਮਰਜੀਤ ਸਿੰਘ ਜੀਤ ਸਰਕਲ ਪ੍ਰਧਾਨ, ਹੈਪੀ ਕੰਡਾ, ਕਮਲ ਰਵਿੰਦਰ ਸਿੰਘ ਠੇਕੇਦਾਰ ਤੇ ਸ਼੍ਰੋਮਣੀ ਅਕਾਲੀ ਦਲ ਸੰਗਰੂਰ ਦੀ ਸਮੁੱਚੀ ਟੀਮ ਵਲੋਂ ਦੀਪਕ ਅਗਰਵਾਲ ਨੂੰ ਸ਼੍ਰੋਮਣੀ ਅਕਾਲੀ ਦਲ ਉਦਯੋਗ ਤੇ ਵਪਾਰ ਵਿੰਗ ਦੇ ਹਲਕਾ ਇੰਚਾਰਜ ਬਣਨ 'ਤੇ ਵਧਾਈ ਦਿੱਤੀ ਗਈ |

ਪਿਛਲੀ ਖ਼ਬਰ ਮੈਡੀਕਲ ਜਾਂਚ ਕੈਂਪ 14 ਨੂੰ <br/> ਅਗਲੀ ਖ਼ਬਰ 'ਆਪ' ਆਗੂ ਨੇਤਰ ਸਿੰਘ ਬਾਵਾ, ਬੈਰਾਗੀ ਵੈੱਲਫੇਅਰ ਬੋਰਡ ਦੇ ਚੇਅਰਮੈਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।