07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਕਾਲੜਾ ਅਰੋੜਾ ਵੈੱਲਫੇਅਰ ਬੋਰਡ ਦੇ ਬਣੇ ਚੇਅਰਮੈਨ

ਅਜੀਤ ਡੈਸਕ 14-06-2026
ਸੰਗਰੂਰ, 13 ਜੂਨ (ਅਮਨਦੀਪ ਸਿੰਘ ਬਿੱਟਾ) - ਅਰੋੜਾ ਵੈੱਲਫੇਅਰ ਸਭਾ ਸੰਗਰੂਰ ਦੇ ਜਨਰਲ ਸਕੱਤਰ ਤਰਸੇਮ ਕਾਲੜਾ ਨੂੰ ਪੰਜਾਬ ਸਰਕਾਰ ਵਲੋਂ ਬਣਾਏ ਖੱਤਰੀ ਅਰੋੜਾ ਵੈੱਲਫੇਅਰ ਬੋਰਡ ਪੰਜਾਬ 'ਚ ਜ਼ਿਲ੍ਹਾ ਸੰਗਰੂਰ ਦਾ ਚੇਅਰਮੈਨ ਬਣਾਇਆ ਗਿਆ ਹੈ | ਮੁੱਖ ਮੰਤਰੀ ਪੰਜਾਬ ਵਲੋਂ ਪਿਛਲੇ ਦਿਨੀਂ ਜਾਰੀ ਕੀਤੀ ਸੂਚੀ ਵਿਚ ਤਰਸੇਮ ਕਾਲੜਾ ਨੂੰ ਨਵੀਂ ਜ਼ਿੰਮੇਵਾਰੀ ਦਿੱਤੀ ਗਈ ਹੈ | ਤਰਸੇਮ ਕਾਲੜਾ ਨੇ ਜਿੱਥੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ, ਉਥੇ ਹੀ ਅਰੋੜਾ ਸਮਾਜ ਦੀ ਏਕਤਾ ਅਖੰਡਤਾ ਅਤੇ ਤਰੱਕੀ ਲਈ ਭਰਪੂਰ ਯਤਨ ਕਰਨ ਦਾ ਵੀ ਭਰੋਸਾ ਦਿੱਤਾ ਤੇ ਕਿਹਾ ਕਿ ਜੋ ਜ਼ਿੰਮੇਵਾਰੀ ਉਨ੍ਹਾਂ ਨੂੰ ਦਿੱਤੀ ਗਈ ਹੈ, ਉਹ ਉਸ ਨੂੰ ਬੜੀ ਸ਼ਿੱਦਤ ਅਤੇ ਤਨਦੇਹੀ ਨਾਲ ਨਿਭਾਉਣਗੇ | ਸੰਗਰੂਰ ਵਾਸੀਆਂ ਨੂੰ ਆਸ ਹੈ ਕਿ ਕਾਲੜਾ ਸੰਗਰੂਰ ਦੇ ਅਰੋੜਾ ਸਮਾਜ ਨੂੰ ਆ ਰਹੀਆਂ ਅÏਕੜਾਂ ਨੂੰ ਪੰਜਾਬ ਸਰਕਾਰ ਅੱਗੇ ਰੱਖਣ ਗਏ ਅਤੇ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਯਤਨ ਵੀ ਕਰਨਗੇ |

ਪਿਛਲੀ ਖ਼ਬਰ ਸਹਾਰਾ ਫਾੳਾੂਡੇਸ਼ਨ ਨੇ ਲਗਵਾਇਆ ਖ਼ੂਨਦਾਨ ਕੈਂਪ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਬ) ਨੇ ਕੀਤੀਆਂ ਨਵੀਂਆਂ ਨਿਯੁਕਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।