07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਹਾਰਾ ਫਾੳਾੂਡੇਸ਼ਨ ਨੇ ਲਗਵਾਇਆ ਖ਼ੂਨਦਾਨ ਕੈਂਪ <br/>

ਅਜੀਤ ਡੈਸਕ 14-06-2026
ਸੰਗਰੂਰ, 13 ਜੂਨ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵੀ ਸੰਸਥਾ ਸਹਾਰਾ ਫਾੳਾੂਡੇਸ਼ਨ ਵਲੋਂ ਵਿਸ਼ਵ ਖ਼ੂਨਦਾਨ ਦਿਵਸ ਮੌਕੇ ਮਿੱਤਲ ਹੈਲਥ ਕੇਅਰ ਵਿਖੇ ਖ਼ੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ | ਸਹਾਰਾ ਦੇ ਡਾਇਰੈਕਟਰ ਡਾ. ਸੁਖਵਿੰਦਰ ਦੀ ਯੋਗ ਅਗਵਾਈ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਨੌਜਵਾਨਾਂ ਨੇ ਵਧ-ਚੜ੍ਹ ਕੇ ਖ਼ੂਨਦਾਨ ਕੀਤਾ | ਡਾ. ਸੁਖਵਿੰਦਰ ਸਿੰਘ ਨੇ ਖ਼ੁਦ ਅਤੇ ਉਨ੍ਹਾਂ ਦੇ ਭਰਾ ਜਸਕਰਨ ਸਿੰਘ ਗਾਜੇਵਾਸ ਵਲੋਂ ਵੀ ਖ਼ੂਨਦਾਨ ਕਰਦਿਆਂ ਆਪਣੀ ਮਾਤਾ ਲਾਭ ਨੂੰ ਬਰਸੀ ਮੌਕੇ ਯਾਦ ਕਰਦਿਆਂ ਮਨੁੱਖਤਾ ਦੀ ਸੇਵਾ ਦੀ ਸ਼ਾਨਦਾਰ ਉਦਾਹਰਨ ਪੇਸ਼ ਕੀਤੀ | ਗੌਰਤਲਬ ਹੈ ਕਿ ਗਰਮੀ ਦੇ ਮੌਸਮ ਦੌਰਾਨ ਬਲੱਡ ਬੈਂਕਾਂ 'ਚ ਖ਼ੂਨ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਸੀ | ਇਸ ਘਾਟ ਨੂੰ ਪੂਰਾ ਕਰਨ ਲਈ ਕਪਤਾਨ ਦੀ ਟੀਮ ਨੇ ਪਹਿਲਕਦਮੀ ਕਰਦਿਆਂ ਆਪਣੇ ਸਾਥੀਆਂ ਜਸਕਰਨ, ਚੰਦ ਖ਼ਾਨ, ਅਜਮ, ਬਿਕਰਮ ਸਿੰਘ, ਰਣਵੀਰ ਸਿੰਘ, ਪਿ੍ੰਸ ਸਿੰਘ, ਅਜਰ, ਜਸ਼ਨ, ਰਾਜਾ, ਪ੍ਰਥਮ, ਹਰਮਨ ਸਿੰਘ ਅਤੇ ਗੁਰਜੀਤ ਸਿੰਘ ਸਮੇਤ ਹੋਰ ਨੌਜਵਾਨਾਂ ਨੇ ਖ਼ੂਨਦਾਨ ਕੀਤਾ | ਇਹ ਇਕੱਠਾ ਕੀਤਾ ਗਿਆ ਖ਼ੂਨ ਐਮਰਜੈਂਸੀ ਹਾਲਤਾਂ ਵਿੱਚ ਲੋੜਵੰਦ ਮਰੀਜ਼ਾਂ ਲਈ ਜੀਵਨਦਾਇਕ ਸਾਬਤ ਹੋਵੇਗਾ | ਇਸ ਮੌਕੇ ਸਹਾਰਾ ਦੇ ਚੇਅਰਮੈਨ ਸਰਬਜੀਤ ਰੇਖੀ, ਮਿੱਤਲ ਹੈਲਥ ਕੇਅਰ ਦੇ ਡਾਇਰੈਕਟਰ ਸੁਰਭੀ ਮਿੱਤਲ, ਅਸ਼ੋਕ ਕੁਮਾਰ, ਸੁਮਿੰਦਰ ਸਿੰਘ ਅਤੇ ਵਰਿੰਦਰ ਸਿੰਘ ਬਾਜਵਾ ਨੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਅਤੇ ਮੈਡਲ ਭੇਟ ਕਰਕੇ ਸਨਮਾਨਿਤ ਕੀਤਾ | ਸਮਾਗਮ ਨੂੰ ਸੰਬੋਧਨ ਕਰਦਿਆਂ ਸਰਬਜੀਤ ਰੇਖੀ ਨੇ ਕਿਹਾ ਕਿ ਜਿਵੇਂ ਸਰਕਾਰਾਂ ਵੱਖ-ਵੱਖ ਵਰਗਾਂ ਦੀ ਭਲਾਈ ਲਈ ਬੋਰਡਾਂ ਦਾ ਗਠਨ ਕਰਦੀਆਂ ਹਨ, ਉਸੇ ਤਰ੍ਹਾਂ ਖ਼ੂਨਦਾਨੀਆਂ ਦੇ ਹਿਤਾਂ ਅਤੇ ਸਨਮਾਨ ਨੂੰ ਧਿਆਨ ਵਿੱਚ ਰੱਖਦਿਆਂ 'ਖ਼ੂਨਦਾਨ ਭਲਾਈ ਬੋਰਡ' ਦਾ ਵੀ ਗਠਨ ਕੀਤਾ ਜਾਣਾ ਚਾਹੀਦਾ ਹੈ |

ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ਵਿਖੇ ਸਮਰ ਕੈਂਪ ਦੀ ਸਮਾਪਤੀ <br/> ਅਗਲੀ ਖ਼ਬਰ ਕਾਲੜਾ ਅਰੋੜਾ ਵੈੱਲਫੇਅਰ ਬੋਰਡ ਦੇ ਬਣੇ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।