07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਦੂਨ ਇੰਟਰਨੈਸ਼ਨਲ ਸਕੂਲ ਵਿਖੇ ਸਮਰ ਕੈਂਪ ਦੀ ਸਮਾਪਤੀ <br/>

ਅਜੀਤ ਡੈਸਕ 14-06-2026
ਸੰਗਰੂਰ, 13 ਜੂਨ (ਅਮਨਦੀਪ ਸਿੰਘ ਬਿੱਟਾ) - ਦੂਨ ਇੰਟਰਨੈਸ਼ਨਲ ਸਕੂਲ ਸੰਗਰੂਰ ਵਿਖੇ ਬੀਤੇ ਦਿਨੀਂ ਚੱਲ ਰਿਹਾ 13 ਰੋਜ਼ਾ ਸਮਰ ਕੈਂਪ ਬੜੀ ਧੂਮ-ਧਾਮ ਅਤੇ ਸ਼ਾਨਦਾਰ 'ਪੂਲ ਪਾਰਟੀ' ਨਾਲ ਸਮਾਪਤ ਹੋ ਗਿਆ | ਇਸ ਕੈਂਪ ਦੌਰਾਨ ਬੱਚਿਆਂ ਨੇ ਜਿੱਥੇ ਕਈ ਨਵੀਆਂ ਕਲਾਵਾਂ ਸਿੱਖੀਆਂ, ਉੱਥੇ ਹੀ ਆਖ਼ਰੀ ਦਿਨ ਪੂਲ ਪਾਰਟੀ ਦੌਰਾਨ ਗਰਮੀ ਦੇ ਮੌਸਮ ਦਾ ਭਰਪੂਰ ਆਨੰਦ ਮਾਣਿਆ | ਰੰਗ-ਬਿਰੰਗੇ ਕੱਪੜਿਆਂ ਵਿੱਚ ਸਜੇ ਬੱਚੇ ਪਾਣੀ ਵਿੱਚ ਖੇਡਦੇ ਅਤੇ ਡਾਂਸ ਕਰਦੇ ਨਜ਼ਰ ਆਏ | ਮਿਊਜ਼ਿਕ ਦੀਆਂ ਧੁਨਾਂ 'ਤੇ ਬੱਚਿਆਂ ਨੇ ਖ਼ੂਬ ਡਾਂਸ ਕੀਤਾ ਅਤੇ ਪਾਣੀ ਵਿੱਚ ਵਾਟਰ ਗੇਮਜ਼ ਖੇਡੀਆਂ | ਇਸ ਮੌਕੇ ਸਕੂਲ ਦੇ ਚੇਅਰਮੈਨ ਸ. ਅਜੀਤਇੰਦਰ ਸਿੰਘ ਮਾਨਸ਼ਾਹੀਆ, ਮੈਨੇਜਿੰਗ ਡਾਇਰੈਕਟਰ ਹਰਨੀਤ ਕੌਰ ਮਾਨਸ਼ਾਹੀਆ, ਡਾਇਰੈਕਟਰ ਅਨੁਰੂਪ ਜੌਹਲ ਅਤੇ ਪਿ੍ੰਸੀਪਲ ਅੰਜਲੀ ਸਿੱਧੂ ਨੇ ਕਿਹਾ ਕਿ ਅਜਿਹੇ ਕੈਂਪ ਬੱਚਿਆਂ ਅੰਦਰ ਛੁਪੇ ਹੁਨਰ ਨੂੰ ਬਾਹਰ ਲਿਆਉਣ ਅਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਮਹੱਤਵਪੂਰਨ ਹੁੰਦੇ ਹਨ | ਬੱਚੇ ਆਪਣੇ ਨਾਲ ਖ਼ੂਬਸੂਰਤ ਯਾਦਾਂ ਸਮੇਟ ਕੇ ਬੇਹੱਦ ਖ਼ੁਸ਼ੀ ਖ਼ੁਸ਼ੀ ਘਰਾਂ ਨੂੰ ਪਰਤੇ |

ਪਿਛਲੀ ਖ਼ਬਰ ਬੇਰੁਜ਼ਗਾਰ ਸਾਂਝਾ ਮੋਰਚਾ ਕੱਲ੍ਹ ਨੂੰ ਮੁੱਖ ਮੰਤਰੀ ਦੇ ਜੱਦੀ ਪਿੰਡ ਸਤੌਜ ਵਿਖੇ ਲਗਾਏਗਾ ਸੱਥ <br/> ਅਗਲੀ ਖ਼ਬਰ ਸਹਾਰਾ ਫਾੳਾੂਡੇਸ਼ਨ ਨੇ ਲਗਵਾਇਆ ਖ਼ੂਨਦਾਨ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।