30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ ਦਾ ਬਾਜ਼ੀਗਰ ਭਾਈਚਾਰੇ ਨੇ ਕੀਤਾ ਭਰਵਾਂ ਸਵਾਗਤ

ਹਲਕਾ ਅਮਰਗੜ੍ਹ ਤੋਂ ਕਾਂਗਰਸੀ ਆਗੂ ਮੈਡਮ ਅਮਨਦੀਪ ਕੌਰ ਖੰਗੂੜਾ ਦਾ ਸਨਮਾਨ ਕਰਦੇ ਹੋਏ ਜੱਗਾ ਰਾਮ ਧਰਮਸੋਤ ਤੇ ਹੋਰ | ਤਸਵੀਰ: ਪੁਰੀ <br/> 15-06-2026
ਅਹਿਮਦਗੜ੍ਹ, 14 ਜੂਨ (ਰਵਿੰਦਰ ਪੁਰੀ) - ਹਲਕਾ ਅਮਰਗੜ੍ਹ ਤੋਂ ਕਾਂਗਰਸ ਦੇ ਸਰਗਰਮ ਆਗੂ ਅਮਨਦੀਪ ਕੌਰ ਖੰਗੂੜਾ ਨੂੰ ਅੱਜ ਉਸ ਸਮੇਂ ਲੋਕਾਂ ਦਾ ਭਰਵਾਂ ਸਮਰਥਨ ਮਿਲਿਆ, ਜਦੋਂ ਉਨ੍ਹਾਂ ਨੇ ਅੱਜ ਅਹਿਮਦਗੜ੍ਹ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲੋਕ ਮਿਲਣੀ ਅਤੇ ਮੀਟਿੰਗਾਂ ਕਰਕੇ ਵਰਕਰਾਂ ਅਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕੀਤਾ | ਇਸ ਦੌਰਾਨ ਸ਼ਹਿਰ ਦੇ ਵਾਰਡ ਨੰਬਰ ਦੋ ਦੇ ਬਾਜ਼ੀਗਰ ਭਾਈਚਾਰਾ ਬਰਾਦਰੀ ਦੇ ਲੋਕਾਂ ਨੇ ਚੇਅਰਮੈਨ ਜੱਗਾ ਰਾਮ ਧਰਮਸੋਤ ਦੀ ਅਗਵਾਈ ਵਿੱਚ ਮੈਡਮ ਅਮਨਦੀਪ ਕੌਰ ਦਾ ਫੁੱਲ ਮਾਲਾਵਾਂ ਪਾ ਕੇ ਨਿੱਘਾ ਸਵਾਗਤ ਕਰਦਿਆਂ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਮੈਡਮ ਖੰਗੂੜਾਂ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦਾ ਸੱਦਾ ਦਿੱਤਾ | ਇਸ ਮੌਕੇ ਅਮਨਦੀਪ ਖੰਗੂੜਾ ਨੇ ਵਾਰਡ ਨੰ. 17 ਦੇ ਜੇਤੂ ਮੋਨੀਆ ਬੱਧਣ ਨੂੰ ਮੁਬਾਰਕਬਾਦ ਦਿੰਦਿਆਂ ਵਿਸ਼ੇਸ਼ ਸਨਮਾਨ ਕੀਤਾ | ਇਸ ਮੌਕੇ ਉਨ੍ਹਾਂ ਨਾਲ ਬਿੱਟੂ ਖੰਗੂੜਾ, ਕਾਂਗਰਸ ਸ਼ਹਿਰੀ ਦੇ ਪ੍ਰਧਾਨ ਕੌਂਸਲਰ ਦੀਪਕ ਸ਼ਰਮਾ, ਹਾਜੀ ਸ਼ਗੀਰ ਮੁਹੰਮਦ ਸਰਪੰਚ ਦਹਿਲੀਜ ਕਲਾਂ, ਦਲਵੀਰ ਖੰਗੂੜਾ, ਰਾਕੇਸ਼ ਹੈਪੀ ਟੈਲੀਕੌਮ, ਕੁਲਦੀਪ ਰਾਮ ਲਾਲਕਾ, ਨਿੱਕਾ ਰਾਮ ਧਰਮਸੋਤ, ਸਤਨਾਮ ਸਿੰਘ, ਸੰਦੀਪ ਬੱਧਣ, ਕੌਸਲਰ ਮੋਨੀਆ ਬੱਧਣ, ਬਾਬੂ ਰਾਮ ਧਰਮਸੋਤ, ਕਾਲੂ ਰਾਮ ਧਰਮਸੋਤ, ਨੂਖਾ ਰਾਮ ਧਰਮਸੋਤ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਨ.ਡੀ.ਏ. ਦੀ ਟਰੇਨਿੰਗ ਪੂਰੀ ਕਰ ਕੇ ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਅਮਨ ਸਿੰਘ ਦਾ ਸੁਆਗਤ <br/> ਅਗਲੀ ਖ਼ਬਰ ਕੇਂਦਰ ਸਰਕਾਰ ਨੇ ਮਨਰੇਗਾ ਕਾਨੂੰਨ ਖ਼ਤਮ ਕਰ ਕੇ ਮਜ਼ਦੂਰਾਂ ਦਾ ਹੱਕ ਮਾਰਿਆ- ਕਾਮਰੇਡ ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।