30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਐਨ.ਡੀ.ਏ. ਦੀ ਟਰੇਨਿੰਗ ਪੂਰੀ ਕਰ ਕੇ ਪਿੰਡ ਪਹੁੰਚਣ 'ਤੇ ਲੈਫ਼ਟੀਨੈਂਟ ਅਮਨ ਸਿੰਘ ਦਾ ਸੁਆਗਤ <br/>

ਅਜੀਤ ਡੈਸਕ 15-06-2026
ਖਨੌਰੀ, 14 ਜੂਨ (ਬਲਵਿੰਦਰ ਸਿੰਘ ਥਿੰਦ) - ਨਜ਼ਦੀਕੀ ਪਿੰਡ ਭੁੱਲਣ ਦੇ ਹੋਣਹਾਰ ਨੌਜਵਾਨ ਲੈਫ਼ਟੀਨੈਂਟ ਅਮਨ ਸਿੰਘ ਪੁੱਤਰ ਸੁਰਿੰਦਰ ਕੁਮਾਰ ਵੱਲੋਂ ਐਨ.ਡੀ.ਏ. ਦੀ ਟਰੇਨਿੰਗ ਸਫਲਤਾ ਪੂਰਵਕ ਪੂਰੀ ਕਰਨ ਉਪਰੰਤ ਘਰ ਵਾਪਸੀ ਮੌਕੇ ਪਿੰਡ ਪਹੁੰਚਣ 'ਤੇ ਉਨ੍ਹਾਂ ਦਾ ਭਰਵਾਂ ਸੁਆਗਤ ਹੋਇਆ | ਜਿਸ ਨਾਲ ਇਲਾਕੇ ਪਿੰਡਾਂ ਵਿੱਚ ਖ਼ੁਸ਼ੀ ਪਾਈ ਗਈ | ਇਸ ਮੌਕੇ ਜ਼ਿਲ੍ਹਾ ਪਰੀਸ਼ਦ ਮੈਂਬਰ ਅਨਦਾਨਾ ਜ਼ੋਨ ਅਮੀਸ਼ਾ ਨੈਨ, ਨਿਤੇਸ਼ ਨੈਨ, ਪਿੰਡ ਦੇ ਮੋਹਤਬਰ ਸੱਜਣਾਂ, ਨੌਜਵਾਨਾਂ ਅਤੇ ਨੇੜਲੇ ਪਿੰਡਾਂ ਤੋਂ ਪੁੱਜੇ ਲੋਕਾਂ ਵੱਲੋਂ ਲੈਫ਼ਟੀਨੈਂਟ ਅਮਨ ਸਿੰਘ ਦਾ ਨਿੱਘਾ ਅਤੇ ਭਰਵਾਂ ਸਵਾਗਤ ਕੀਤਾ ਗਿਆ | ਸਮਾਗਮ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਲੈਫ਼ਟੀਨੈਂਟ ਅਮਨ ਸਿੰਘ ਨੇ ਆਪਣੀ ਮਿਹਨਤ, ਲਗਨ ਅਤੇ ਦਿ੍ੜ੍ਹ ਇਰਾਦੇ ਸਦਕਾ ਨਾ ਸਿਰਫ਼ ਆਪਣੇ ਪਰਿਵਾਰ ਸਗੋਂ ਪੂਰੇ ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ | ਉਨ੍ਹਾਂ ਦੀ ਇਹ ਪ੍ਰਾਪਤੀ ਨੌਜਵਾਨ ਪੀੜ੍ਹੀ ਲਈ ਪ੍ਰੇਰਣਾਦਾਇਕ ਹੈ ਅਤੇ ਦੇਸ਼ ਸੇਵਾ ਦੇ ਜਜ਼ਬੇ ਨੂੰ ਹੋਰ ਮਜ਼ਬੂਤ ਕਰਦੀ ਹੈ | ਇਸ ਮੌਕੇ ਹਾਜ਼ਰ ਸਮੂਹ ਪਿੰਡ ਵਾਸੀਆਂ ਨੇ ਲੈਫ਼ਟੀਨੈਂਟ ਅਮਨ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਉਨ੍ਹਾਂ ਦੇ ਉੱਜਵਲ ਭਵਿੱਖ ਅਤੇ ਦੇਸ਼ ਸੇਵਾ ਵਿੱਚ ਹੋਰ ਉਚਾਈਆਂ ਛੂਹਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ |

ਪਿਛਲੀ ਖ਼ਬਰ ਕੌਂਸਲਰ ਮੁਹੰਮਦ ਹਬੀਬ ਦੇ ਪਰਿਵਾਰ ਵਲੋਂ 51 ਹਜ਼ਾਰ ਗੁਰਦੁਆਰਾ ਸਾਹਿਬ ਲਈ ਭੇਟ <br/> ਅਗਲੀ ਖ਼ਬਰ ਕਾਂਗਰਸੀ ਆਗੂ ਅਮਨਦੀਪ ਕੌਰ ਖੰਗੂੜਾ ਦਾ ਬਾਜ਼ੀਗਰ ਭਾਈਚਾਰੇ ਨੇ ਕੀਤਾ ਭਰਵਾਂ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।