28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੰਜਾਬ ਦੇ ਸਭ ਮਸਲਿਆਂ ਦਾ ਹੱਲ ਭਾਜਪਾ ਦੀ ਡਬਲ ਇੰਜਣ ਸਰਕਾਰ ਦੇ ਹੱਥ- ਲਹਿਲ <br/>

ਅਜੀਤ ਡੈਸਕ 17-06-2026
ਸੰਗਰੂਰ, 16 ਜੂਨ (ਦਮਨਜੀਤ ਸਿੰਘ)- ਪੰਜਾਬ ਦੇ ਸਾਰੇ ਮਸਲਿਆਂ ਅਤੇ ਮੁੱਦਿਆਂ ਦਾ ਹੱਲ ਭਾਜਪਾ ਦੀ ਡਬਲ ਇੰਜਣ ਸਰਕਾਰ ਹੀ ਕਰ ਸਕਦੀ ਹੈ | ਇਹ ਵਿਚਾਰ ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਇੰਚਾਰਜ ਕਰਮ ਲਹਿਲ ਵਲੋਂ ਸਾਂਝੇ ਕੀਤੇ ਗਏ | ਲਹਿਲ ਨੇ ਕਿਹਾ ਕਿ ਪੰਜਾਬ ਦੀ ਮੌਜ਼ੂਦਾ ਸਰਕਾਰ ਹਰ ਫਰੰਟ 'ਤੇ ਫੇਲ ਸਰਕਾਰ ਹੈ, ਕਿਸਾਨੀ, ਜਵਾਨੀ ਅਤੇ ਮੁਲਾਜ਼ਮ ਸਭ ਸੜਕਾਂ, ਟੈਂਕੀਆਂ ਤੇ ਟਾਵਰਾਂ 'ਤੇ ਰੁਲ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਬਹੁਤ ਹੀ ਨਾਜ਼ੁਕ ਦੌਰ 'ਚੋਂ ਲੰਘ ਰਿਹਾ ਹੈ ਕਿਉਂਕਿ 'ਆਪ' ਦੀ ਸਰਕਾਰ ਵੱਲੋਂ ਪੰਜਾਬ 'ਤੇ ਕਰਜ਼ੇ ਦੀ ਪੰਡ ਨੂੰ ਬਹੁਤ ਜਿਆਦਾ ਭਾਰੀ ਕਰ ਦਿੱਤਾ ਗਿਆ ਤੇ ਪੰਜਾਬ ਨੂੰ ਆਰਥਿਕ ਕੰਗਾਲੀ ਦੀ ਕੰਗਾਰ 'ਤੇ ਪਹੁੰਚ ਦਿੱਤਾ ਹੈ | ਲਹਿਲ ਨੇ ਕਿਹਾ ਕਿ ਪੰਜਾਬ 'ਚ ਸਥਿਰਤਾ, ਵਿਕਾਸ ਅਤੇ ਪੰਥਕ ਮਸਲਿਆਂ ਦੇ ਹੱਲ ਲਈ ਭਾਜਪਾ ਦੀ ਡਬਲ ਇੰਜਣ ਸਰਕਾਰ ਦਾ ਸੂਬਾ ਦੀ ਸੱਤਾ 'ਚ ਆਉਣਾ ਬਹੁਤ ਜਿਆਦਾ ਜਰੂਰੀ ਹੈ | ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਦੀ ਸਰਕਾਰ ਬਣਨ 'ਤੇ ਯੂ.ਪੀ. ਵਰਗਾ ਲਾਅ ਐਂਡ ਆਰਡਰ ਤੇ ਹਰਿਆਣਾ ਵਾਂਗ 22 ਫਸਲਾਂ 'ਤੇ ਐਮ.ਐਸ.ਪੀ. ਦਿੱਤੀ ਜਾਵੇਗੀ | ਪੰਜਾਬ ਨੂੰ ਮੁੜ ਤੋਂ ਖੁਸ਼ਹਾਲੀ ਅਤੇ ਵਿਕਾਸ ਦੀ ਲੀਹਾਂ 'ਤੇ ਤੌਰਿਆ ਜਾਵੇਗਾ |

ਪਿਛਲੀ ਖ਼ਬਰ ਡਰੇਨਾਂ ਦੀ ਸਫਾਈ ਤੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਸਾੜੀ ਪੰਜਾਬ ਸਰਕਾਰ ਦੀ ਅਰਥੀ <br/> ਅਗਲੀ ਖ਼ਬਰ ਠੇਕੇ ਤੋਂ ਸ਼ਰਾਬ ਦੀਆਂ ਪੇਟੀਆਂ ਚੁੱਕਣ ਵਾਲੇ ਤਿੰਨ ਵਿਅਕਤੀ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।