ਭਵਾਨੀਗੜ੍ਹ, 16 ਜੂਨ (ਲਖਵਿੰਦਰ ਪਾਲ ਗਰਗ, ਰਣਧੀਰ ਸਿੰਘ ਫੱਗੂਵਾਲਾ) - ਬੀਤੇ ਕੁਝ ਦਿਨ ਪਹਿਲਾਂ ਰਾਤ ਨੂੰ ਪਿੰਡ ਬੀਂਬੜੀ ਸ਼ਰਾਬ ਦੇ ਠੇਕੇ ਤੋਂ ਇਕ ਕਾਰ 'ਚ ਸਵਾਰ ਹੋ ਕੇ ਆਏ 4 ਵਿਅਕਤੀਆਂ ਵਲੋਂ ਸ਼ਰਾਬ ਦੀਆਂ ਪੇਟੀਆਂ ਅਤੇ ਮੋਬਾਈਲ ਫੋਨ ਚੁੱਕ ਕੇ ਲੈ ਜਾਣ ਵਾਲਿਆਂ 'ਚੋਂ ਪੁਲਿਸ ਵਲੋਂ ਤਿੰਨ ਨੂੰ ਕਾਬੂ ਕਰਨ ਦਾ ਸਮਾਚਾਰ ਮਿਲਿਆ | ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਏ ਦੱਸਿਆ ਕਿ 5-6 ਜੂਨ ਦੀ ਦਰਮਿਆਨੀ ਰਾਤ ਨੂੰ ਇਕ ਕਾਰ 'ਚ ਸਵਾਰ ਹੋ ਕੇ ਆਏ ਵਿਅਕਤੀਆਂ ਨੇ ਸ਼ਰਾਬ ਦੇ ਠੇਕੇ ਦੇ ਅੰਦਰ ਦਾਖ਼ਲ ਹੋ ਕੇ ਉੱਥੋਂ ਵੱਖ-ਵੱਖ ਤਰ੍ਹਾਂ ਦੀ ਸ਼ਰਾਬ ਦੀਆਂ 42 ਦੇ ਕਰੀਬ ਪੇਟੀਆ ਅਤੇ ਮੋਬਾਈਲ ਫੋਨ ਚੁੱਕ ਕੇ ਲੈ ਗਏ ਸੀ | ਪੁਲਿਸ ਵਲੋਂ ਠੇਕੇ ਦੇ ਸ਼ੇਲਜਮੈਨ ਦੇ ਬਿਆਨਾਂ 'ਤੇ ਕਾਰਵਾਈ ਕਰਦਿਆ ਹੋਏ ਮਿੱਠੂ ਸਿੰਘ ਪੁੱਤਰ ਅਜੈਬ ਸਿੰਘ ਵਾਸੀ ਸਾਧੋਹੇੜੀ ਜ਼ਿਲ੍ਹਾ ਪਟਿਆਲਾ, ਮਨੋਜ ਕੁਮਾਰ ਪੁੱਤਰ ਅਮਰੀਕ ਸਿੰਘ ਵਾਸੀ ਪਟਿਆਲਾ, ਕੁਲਵੰਤ ਸਿੰਘ ਬੰਟੀ ਪੁੱਤਰ ਵਾਸੂਦੇਵ ਵਾਸੀ ਨਾਭਾ ਨੂੰ ਨਾਮਜਦ ਕੀਤਾ ਗਿਆ ਸੀ | ਇਸ ਤੋਂ ਬਾਅਦ ਪੁਲਿਸ ਵਲੋਂ ਹੋਰ ਕੀਤੀ ਗਈ ਜਾਂਚ-ਪੜਤਾਲ ਦੌਰਾਨ ਦਿਲਪ੍ਰੀਤ ਸਿੰਘ ਹੈਪੀ ਪੁੱਤਰ ਰਾਮਫਲ ਵਾਸੀ ਕੋਕਾ, ਹਰਿਆਣਾ ਹਾਲ ਆਬਦ ਨੌਹਰਾਂ, ਹਰਗੋਪਾਲ ਕਾਕਾ ਪੁੱਤਰ ਰਾਮ ਆਸਰਾ ਵਾਸੀ ਲੁਧਿਆਣਾ ਨੂੰ ਵੀ ਨਾਮਜਦ ਕੀਤਾ ਗਿਆ | ਇਸ ਤੋਂ ਬਾਅਦ ਪੁਲਿਸ ਨੇ ਮਨੋਜ ਕੁਮਾਰ ਕਾਕੂ, ਦਿਲਪ੍ਰੀਤ ਸਿੰਘ ਹੈਪੀ, ਹਰਗੋਪਾਲ ਕਾਕਾ ਨੂੰ ਕਾਬੂ ਕਰਕੇ ਅਦਾਲਤ 'ਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਦੌਰਾਨ ਕੀਤੀ ਗਈ ਪਿੱਛ-ਗਿੱਛ 'ਚ ਇਨ੍ਹਾਂ ਵਿਅਕਤੀਆਂ ਨੇ ਚੋਰੀ ਕੀਤੀਆਂ ਸ਼ਰਾਬ ਦੀਆਂ ਬੋਤਲਾਂ ਅਤੇ ਇਕ ਬਿਨਾਂ ਨੰਬਰੀ ਚੋਰੀ ਕੀਤਾ ਮੋਟਰਸਾਈਕਲ ਵੀ ਪੁਲਿਸ ਨੂੰ ਬਰਾਮਦ ਕਰਵਾਇਆ | ਉਨ੍ਹਾਂ ਦੱਸਿਆ ਕਿ ਇਸ ਮਾਮਲੇ 'ਚ ਲੋੜੀਦੇ ਬਾਕੀ ਰਹਿੰਦੇ ਦੋ ਵਿਅਕਤੀਆਂ ਨੂੰ ਵੀ ਪੁਲਿਸ ਵਲੋਂ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ |