28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਵਿੱਤਰ ਹੱਜ ਯਾਤਰਾ ਮੁਕੰਮਲ ਕਰਕੇ ਪੰਜਾਬ ਦੇ 117 ਹਾਜੀਆਂ ਦਾ ਵੱਡਾ ਜਥਾ ਵਾਪਸ ਪਰਤਿਆ <br/>

ਅਜੀਤ ਡੈਸਕ 17-06-2026
ਮਲੇਰਕੋਟਲਾ, 16 ਜੂਨ (ਪਾਰਸ ਜੈਨ, ਮਨਜਿੰਦਰ ਸਿੰਘ ਸਰੋਦ)- ਸਾਉਦੀ ਅਰਬ ਵਿਖੇ ਮੁਸਲਿਮ ਭਾਈਚਾਰੇ ਦੀ ਪਵਿੱਤਰ ਹੱਜ ਯਾਤਰਾ 2026 ਨੂੰ ਸਫਲਤਾਪੂਰਵਕ ਮੁਕੰਮਲ ਕਰਨ ਉਪਰੰਤ ਹੱਜ ਯਾਤਰੀਆਂ ਦੀ ਵਤਨ ਵਾਪਸੀ ਦਾ ਸਿਲਸਿਲਾ ਪੂਰੇ ਉਤਸ਼ਾਹ ਨਾਲ ਸ਼ੁਰੂ ਹੋ ਗਿਆ ਹੈ | ਹੱਜ ਕਮੇਟੀ ਆਫ਼ ਇੰਡੀਆ ਦੀ ਸਰਪ੍ਰਸਤੀ ਅਤੇ ਪੰਜਾਬ ਸਟੇਟ ਹੱਜ ਕਮੇਟੀ ਦੀ ਦੇਖ-ਰੇਖ ਹੇਠ ਪੰਜਾਬ ਭਰ ਤੋਂ ਗਏ ਕੁੱਲ 310 ਹੱਜ ਯਾਤਰੀਆਂ 'ਚੋਂ 117 ਹਾਜੀਆਂ ਦਾ ਇੱਕ ਵੱਡਾ ਜਥਾ ਬੀਤੀ ਸ਼ਾਮ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਹਵਾਈ ਅੱਡੇ 'ਤੇ ਪਹੁੰਚਿਆ | ਹਾਜੀਆਂ ਦੀ ਸਵਾਗਤ ਲਈ ਦਿੱਲੀ ਏਅਰਪੋਰਟ ਦੇ ਬਾਹਰ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਆਏ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਸ਼ੁੱਭਚਿੰਤਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ | ਪਰਿਵਾਰਾਂ ਵਲੋਂ ਹਾਜੀਆਂ ਦੇ ਗਲਾਂ 'ਚ ਫੁੱਲਾਂ ਦੇ ਹਾਰ ਪਾ ਕੇ ਅਤੇ ਹੱਜ ਦੀ ਮੁਬਾਰਕਬਾਦ ਦਿੰਦਿਆਂ ਖ਼ੁਸ਼ੀ ਦਾ ਇਜ਼ਹਾਰ ਕੀਤਾ ਗਿਆ | ਇਸ ਦੌਰਾਨ ਹਵਾਈ ਅੱਡੇ 'ਤੇ ਤਾਇਨਾਤ ਵਲੰਟੀਅਰਾਂ ਵਲੋਂ ਵੀ ਹਾਜੀਆਂ ਨੂੰ ਉਨ੍ਹਾਂ ਦਾ ਸਾਮਾਨ ਦਿਵਾਉਣ ਅਤੇ ਪੰਜਾਬ ਰਵਾਨਾ ਕਰਨ ਵਿੱਚ ਪੂਰਨ ਸਹਿਯੋਗ ਦਿੱਤਾ ਗਿਆ | ਵਤਨ ਪਰਤੇ ਹੱਜ ਯਾਤਰੀਆਂ ਮੁਹੰਮਦ ਖਾਲਿਦ, ਮੁਹੰਮਦ ਨਈਮ, ਮੁਹੰਮਦ ਇਮਰਾਨ ਅਤੇ ਮੁਹੰਮਦ ਫਿਆਜ ਆਦਿ ਨੇ ਮੱਕਾ ਅਤੇ ਮਦੀਨਾ ਸ਼ਰੀਫ਼ ਦੇ ਆਪਣੇ ਪਵਿੱਤਰ ਅਨੁਭਵ ਸਾਂਝੇ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਖ਼ਾਸ ਤੌਰ 'ਤੇ ਭਾਰਤ ਦੀ ਅਮਨ-ਸ਼ਾਂਤੀ, ਆਪਸੀ ਭਾਈਚਾਰਕ ਸਾਂਝ ਅਤੇ ਪੰਜਾਬ ਦੀ ਚੜ੍ਹਦੀ ਕਲਾ ਤੇ ਖ਼ੁਸ਼ਹਾਲੀ ਲਈ ਵਿਸ਼ੇਸ਼ ਦੁਆਵਾਂ ਮੰਗੀਆਂ ਹਨ | ਹਾਜੀਆਂ ਨੇ ਸਰਕਾਰ ਅਤੇ ਹੱਜ ਕਮੇਟੀ ਵਲੋਂ ਰਿਹਾਇਸ਼, ਖਾਣ-ਪੀਣ, ਮੈਡੀਕਲ ਅਤੇ ਆਵਾਜਾਈ ਦੇ ਕੀਤੇ ਸੁਚੱਜੇ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ | ਹੱਜ ਯਾਤਰੀਆਂ ਦੇ ਫਾਰਮ ਮੁਫ਼ਤ ਭਰਨ ਦੀ ਸੇਵਾ ਨਿਭਾਉਣ ਵਾਲੇ ਪ੍ਰਸਿੱਧ ਸਮਾਜ ਸੇਵੀ ਮਾਸਟਰ ਅਬਦੁਲ ਅਜ਼ੀਜ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਵਾਰ ਪੰਜਾਬ ਭਰ ਤੋਂ ਕੁੱਲ 310 ਸ਼ਰਧਾਲੂ ਹੱਜ ਯਾਤਰਾ 'ਤੇ ਗਏ ਸਨ, ਜਿਨ੍ਹਾਂ ਵਿੱਚ 167 ਮਰਦ ਅਤੇ 143 ਅÏਰਤਾਂ ਸ਼ਾਮਿਲ ਹਨ | ਹੁਣ ਤੱਕ ਕੁੱਲ 143 ਹਾਜੀ ਸੁਰੱਖਿਅਤ ਵਤਨ ਪਰਤ ਚੁੱਕੇ ਹਨ | ਮਾਸਟਰ ਅਬਦੁਲ ਅਜ਼ੀਜ ਨੇ ਅੱਗੇ ਦੱਸਿਆ ਕਿ ਬਾਕੀ ਰਹਿੰਦੇ ਹਾਜੀ ਵੀ ਆਉਣ ਵਾਲੇ ਦਿਨਾਂ ਵਿੱਚ ਵੱਖ-ਵੱਖ ਉਡਾਨਾਂ ਰਾਹੀਂ ਪਰਤਣਗੇ | ਪੰਜਾਬ ਸਟੇਟ ਹੱਜ ਕਮੇਟੀ ਦੇ ਅਧਿਕਾਰੀਆਂ ਅਨੁਸਾਰ, ਸਾਰੇ ਹਾਜੀਆਂ ਦੀ ਸੁਰੱਖਿਅਤ ਅਤੇ ਸੁਖਾਲੀ ਵਾਪਸੀ ਲਈ ਦਿੱਲੀ ਹਵਾਈ ਅੱਡੇ 'ਤੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਕਿਸੇ ਵੀ ਮੁਸਾਫ਼ਿਰ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ |

ਪਿਛਲੀ ਖ਼ਬਰ ਨਰੇਗਾ ਮੁਲਾਜ਼ਮਾਂ ਦੇ ਧਰਨੇ 'ਚ ਪਹੁੰਚੇ ਕੈਬਨਿਟ ਮੰਤਰੀ ਅਮਨ ਅਰੋੜਾ <br/> ਅਗਲੀ ਖ਼ਬਰ ਵਧ ਰਹੇ ਟਰੈਫ਼ਿਕ ਅਤੇ ਪਾਰਕਿੰਗ ਦੀ ਸਮੱਸਿਆ ਸ਼ਹਿਰ ਲਈ ਬਣ ਰਹੀ ਗੰਭੀਰ ਚੁਣੌਤੀ- ਵਰਿੰਦਰ ਕੁਮਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।