28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਵਧ ਰਹੇ ਟਰੈਫ਼ਿਕ ਅਤੇ ਪਾਰਕਿੰਗ ਦੀ ਸਮੱਸਿਆ ਸ਼ਹਿਰ ਲਈ ਬਣ ਰਹੀ ਗੰਭੀਰ ਚੁਣੌਤੀ- ਵਰਿੰਦਰ ਕੁਮਾਰ <br/>

ਅਜੀਤ ਡੈਸਕ 17-06-2026
ਧੂਰੀ, 16 ਜੂਨ (ਲਖਵੀਰ ਸਿੰਘ ਧਾਂਦਰਾ) - ਖੱਤਰੀ ਮਹਾਂਸਭਾ ਦੇ ਸੂਬਾ ਵਾਈਸ ਪ੍ਰਧਾਨ ਅਤੇ ਜ਼ਿਲ੍ਹਾ ਇੰਚਾਰਜ ਸੰਗਰੂਰ, ਮਲੇਰਕੋਟਲਾ ਵਰਿੰਦਰ ਕੁਮਾਰ ਕੱਦ ਨੇ ਧੂਰੀ ਸ਼ਹਿਰ 'ਚ ਦਿਨੋਂ-ਦਿਨ ਵਧ ਰਹੀ ਟਰੈਫ਼ਿਕ ਅਤੇ ਪਾਰਕਿੰਗ ਦੀ ਸਮੱਸਿਆ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਹ ਮੁੱਦਾ ਹੁਣ ਆਮ ਲੋਕਾਂ ਲਈ ਵੱਡੀ ਪ੍ਰੇਸ਼ਾਨੀ ਦਾ ਕਾਰਨ ਬਣਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਮੁੱਖ ਸੜਕਾਂ ਅਤੇ ਬਾਜ਼ਾਰਾਂ 'ਚ ਵਾਹਨਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ | ਜਿਸ ਕਾਰਨ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ | ਸੜਕਾਂ ਦੇ ਕਿਨਾਰਿਆਂ 'ਤੇ ਬੇਤਰਤੀਬ ਢੰਗ ਨਾਲ ਖੜ੍ਹੇ ਵਾਹਨ ਨਾ ਸਿਰਫ਼ ਆਵਾਜਾਈ ਨੂੰ ਪ੍ਰਭਾਵਿਤ ਕਰਦੇ ਹਨ, ਸਗੋਂ ਹਾਦਸਿਆਂ ਦੇ ਖ਼ਤਰੇ ਨੂੰ ਵੀ ਵਧਾਉਂਦੇ ਹਨ | ਵਰਿੰਦਰ ਕੁਮਾਰ ਕੱਦ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਦੇ ਨਾਲ-ਨਾਲ ਪਾਰਕਿੰਗ ਦੀ ਯੋਜਨਾ ਬਣਾਉਣੀ ਵੀ ਬਹੁਤ ਜ਼ਰੂਰੀ ਹੈ | ਉਨ੍ਹਾਂ ਪ੍ਰਸ਼ਾਸਨ ਅਤੇ ਸਥਾਨਕ ਸਰਕਾਰ ਤੋਂ ਮੰਗ ਕੀਤੀ ਕਿ ਭੀੜ-ਭਾੜ ਵਾਲੇ ਇਲਾਕਿਆਂ ਵਿੱਚ ਸੁਚੱਜੇ ਪਾਰਕਿੰਗ ਸਥਾਨ ਵਿਕਸਤ ਕੀਤੇ ਜਾਣ ਅਤੇ ਟਰੈਫ਼ਿਕ ਪ੍ਰਬੰਧਨ ਨੂੰ ਹੋਰ ਮਜ਼ਬੂਤ ਬਣਾਇਆ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਇਸ ਸਮੱਸਿਆ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਹੋਰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ |

ਪਿਛਲੀ ਖ਼ਬਰ ਪਵਿੱਤਰ ਹੱਜ ਯਾਤਰਾ ਮੁਕੰਮਲ ਕਰਕੇ ਪੰਜਾਬ ਦੇ 117 ਹਾਜੀਆਂ ਦਾ ਵੱਡਾ ਜਥਾ ਵਾਪਸ ਪਰਤਿਆ <br/> ਅਗਲੀ ਖ਼ਬਰ ਐਸ.ਡੀ.ਆਈ.ਸੀ. ਚੈਪਟਰ ਮਲੇਰਕੋਟਲਾ ਵਲੋਂ ਜਨਰਲ ਹਾਊਸ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।