ਮਲੇਰਕੋਟਲਾ, 16 ਜੂਨ (ਪਾਰਸ ਜੈਨ) - ਸੰਗਰੂਰ ਜ਼ਿਲ੍ਹਾ ਇੰਡਸਟਰੀਜ਼ ਚੈਂਬਰ ਚੈਪਟਰ ਮਲੇਰਕੋਟਲਾ ਦੀ ਜਨਰਲ ਹਾਊਸ ਮੀਟਿੰਗ ਚੈਪਟਰ ਪ੍ਰਧਾਨ ਅਮਰ ਗੁਪਤਾ ਦੀ ਅਗਵਾਈ ਹੇਠ ਹੋਈ | ਇਸ ਮੀਟਿੰਗ ਵਿੱਚ ਜ਼ਿਲ੍ਹਾ ਚੇਅਰਮੈਨ ਏ.ਆਰ. ਸ਼ਰਮਾ, ਜ਼ਿਲ੍ਹਾ ਪ੍ਰਧਾਨ ਸਜੀਵ ਸੂਦ ਅਤੇ ਜ਼ਿਲ੍ਹਾ ਉਪ ਚੇਅਰਮੈਨ ਸੰਜੀਵ ਚੋਪੜਾ (ਕਿੱਟੀ) ਨੇ ਸ਼ਿਰਕਤ ਕੀਤੀ | ਮੀਟਿੰਗ ਵਿੱਚ ਚੇਅਰਮੈਨ ਡਿੰਪਲ ਗਰਗ, ਸਕੱਤਰ ਰਾਜੀਵ ਮਲਹੋਤਰਾ, ਵਿੱਤ ਸਕੱਤਰ ਪੁਨੀਤ ਢੀਂਗਰਾ, ਸੀਨੀਅਰ ਵਾਈਸ ਚੇਅਰਮੈਨ ਰਾਕੇਸ਼ ਸਿੰਗਲਾ, ਵਾਈਸ ਚੇਅਰਮੈਨ ਮਨੋਜ ਗੋਇਲ, ਪੀ ਆਰ ਓ ਗਗਨ ਜੈਨ ਸਮੇਤ ਕਈ ਸੀਨੀਅਰ ਅਧਿਕਾਰੀ ਸ਼ਾਮਿਲ ਹੋਏ | ਚੈਪਟਰ ਦੇ ਪ੍ਰਧਾਨ ਅਮਰ ਗੁਪਤਾ ਨੇ ਕਿਹਾ ਕਿ ਛੋਟੇ ਅਤੇ ਦਰਮਿਆਨੇ ਆਕਾਰ ਦੇ ਕਾਰੋਬਾਰ ਇਸ ਸਮੇਂ ਵਧਦੀਆਂ ਲਾਗਤਾਂ, ਗੁੰਝਲਦਾਰ ਪ੍ਰਸ਼ਾਸਕੀ ਪ੍ਰਕਿਰਿਆਵਾਂ ਅਤੇ ਵੱਖ-ਵੱਖ ਵਿਭਾਗਾਂ ਦੇ ਨੋਟਿਸਾਂ ਕਾਰਨ ਮਹੱਤਵਪੂਰਨ ਚੁਨੌਤੀਆਂ ਦਾ ਸਾਹਮਣਾ ਕਰ ਰਹੇ ਹਨ | ਉਨ੍ਹਾਂ ਕਿਹਾ ਕਿ ਉਦਯੋਗ ਕਿਸੇ ਵੀ ਖੇਤਰ ਦੀ ਆਰਥਿਕ ਤਰੱਕੀ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਅਤੇ ਇਸ ਲਈ ਉਦਯੋਗਾਂ ਦੇ ਵਿਕਾਸ ਲਈ ਅਨੁਕੂਲ ਵਾਤਾਵਰਨ ਹੋਣਾ ਬਹੁਤ ਜ਼ਰੂਰੀ ਹੈ | ਜ਼ਿਲ੍ਹਾ ਪ੍ਰਧਾਨ ਸਜੀਵ ਸੂਦ ਨੇ ਦੱਸਿਆ ਕਿ ਮੀਟਿੰਗ ਵਿੱਚ ਬਿਜਲੀ ਬੋਰਡ, ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਡਿਪਟੀ ਡਾਇਰੈਕਟਰ ਦਫ਼ਤਰ ਵਰਗੇ ਵਿਭਾਗਾਂ ਨਾਲ ਸਬੰਧਿਤ ਮੁੱਦਿਆਂ 'ਤੇ ਵਿਸ਼ੇਸ਼ ਤੌਰ 'ਤੇ ਚਰਚਾ ਕੀਤੀ ਗਈ | ਉਨ੍ਹਾਂ ਭਰੋਸਾ ਦਿੱਤਾ ਕਿ ਇਨ੍ਹਾਂ ਮੁੱਦਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਮੰਤਰੀਆਂ ਦੇ ਸਾਹਮਣੇ ਲਿਆਂਦਾ ਜਾਵੇਗਾ | ਉਨ੍ਹਾਂ ਕਿਹਾ ਕਿ ਸਥਾਨਕ ਠੰਡੀ ਸੜਕ ਤੇ ਸਥਿਤ ਇੰਡਸਟਰੀ ਏਰੀਆ ਵਿਚ ਸੜਕ ਅਤੇ ਹੋਰ ਵਿਕਾਸ ਕਾਰਜਾਂ ਲਈ ਚੈਂਬਰ ਵੱਲੋਂ ਅਧਿਕਾਰੀਆਂ ਨਾਲ ਲਗਾਤਾਰ ਮੀਟਿੰਗਾਂ ਜਾਰੀ ਹਨ | ਜ਼ਿਲ੍ਹਾ ਚੇਅਰਮੈਨ ਏ.ਆਰ. ਸ਼ਰਮਾ ਨੇ ਕਿਹਾ ਕਿ ਸਮੱਸਿਆਵਾਂ ਦਾ ਹੱਲ ਗੱਲਬਾਤ ਅਤੇ ਸਹਿਯੋਗ ਰਾਹੀਂ ਹੀ ਸੰਭਵ ਹੈ | ਅੰਤ 'ਚ ਸੰਜੀਵ ਜੈਨ, ਵਿਨੋਦ ਮਿੱਤਲ, ਸਰਵੇਸ਼ ਕਥੂਰੀਆ, ਸੰਦੀਪ ਸੂਦ, ਅਨੀਸ਼ ਜੈਨ, ਮੁਕੇਸ਼ ਦੂਆ, ਨਿਰਮਲ ਸਿੰਘ, ਤੁਸ਼ਾਰ ਕਿੰਗਰ, ਭਾਨੂ ਜੈਨ, ਸਾਹਿਲ ਗੁਪਤਾ, ਰਾਜੀਵ ਸੂਦ, ਲਕਸ਼ੈ ਮੋਦੀ, ਵਰੁਣ ਸਿੰਗਲਾ, ਸੰਚਿਤ ਗੁਪਤਾ, ਰੋਮੀਓ ਢੀਂਗਰਾ ਸਮੇਤ ਵੱਡੀ ਗਿਣਤੀ 'ਚ ਸਨਅਤਕਾਰ ਹਾਜ਼ਰ ਸਨ |