28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਜ਼ਿਲ੍ਹਾ ਖਪਤਕਾਰ ਝਗੜਾ ਕਮਿਸ਼ਨ ਦਾ ਫੈਸਲਾ <br/>

ਅਜੀਤ ਡੈਸਕ 17-06-2026
ਸੰਗਰੂਰ, 16 ਜੂਨ (ਧੀਰਜ ਪਸੋਰੀਆ) - ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਨੇ ਆਪਣੇ ਇਕ ਫ਼ੈਸਲੇ ਰਾਹੀਂ ਇਫਕੋ ਟੋਕਿਓ ਜਨਰਲ ਇੰਸ਼ੋਰੈਂਸ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਉਹ ਸ਼ਿਕਾਇਤਕਰਤਾ ਦੀ ਪਤਨੀ ਦੇ ਇਲਾਜ 'ਤੇ ਆਏ ਖ਼ਰਚ ਦੇ ਬਿੱਲ ਨੂੰ ਵਿਆਜ ਸਮੇਤ ਅਦਾ ਕਰੇ | ਸ਼ਿਕਾਇਤ ਕਰਤਾ ਸਤੀਸ਼ ਕੁਮਾਰ ਵਾਸੀ ਸੁਨਾਮ ਨੇ ਆਪਣੇ ਵਕੀਲ ਰਿਤੇਸ਼ ਜਿੰਦਲ ਰਾਹੀਂ ਸ਼ਿਕਾਇਤ ਕੀਤੀ ਸੀ ਕਿ ਉਸ ਨੇ ਉਪਰੋਕਤ ਇੰਸ਼ੋਰੈਂਸ ਕੰਪਨੀ ਦੀ ਫੈਮਲੀ ਹੈਲਥ ਪਾਲਿਸੀ ਲਈ ਹੋਈ ਸੀ | ਇਸੇ ਦੌਰਾਨ 16 ਮਈ2021 ਨੂੰ ਉਸ ਦੀ ਪਤਨੀ ਨੂੰ ਸਾਹ ਲੈਣ 'ਚ ਦਿੱਕਤ ਆਈ, ਜਿਸ ਦੇ ਚਲਦਿਆਂ ਉਸ ਨੂੰ ਸਹਾਰਾ ਮਲਟੀ ਸਪੈਸ਼ਲਿਸਟੀ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ, ਜਿੱਥੇ ਚੱਲੇ ਇਲਾਜ ਤੋਂ ਬਾਅਦ 19 ਮਈ ਨੂੰ ਉਸ ਨੂੰ ਛੁੱਟੀ ਦਿੱਤੀ ਗਈ | ਇਲਾਜ 'ਤੇ ਆਏ ਖ਼ਰਚ ਦਾ ਕਲੇਮ ਲੈਣ ਲਈ ਉਸ ਨੇ ਬੀਮਾ ਕੰਪਨੀ ਕੋਲ ਪਹੁੰਚ ਕੀਤੀ | ਬੀਮਾ ਕੰਪਨੀ ਨੇ ਟਾਲ ਮਟੋਲ ਕਰਦਿਆਂ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ | ਹੁਣ ਸ਼ਿਕਾਇਤ 'ਤੇ ਸੁਣਵਾਈ ਮੁਕੰਮਲ ਹੋਣ 'ਤੇ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਰਨਾਲਾ ਐਟ ਸੰਗਰੂਰ ਦੇ ਪ੍ਰਧਾਨ ਆਸ਼ੀਸ਼ ਕੁਮਾਰ ਗਰੋਵਰ, ਮੈਂਬਰ ਉਰਮਲਾ ਕੁਮਾਰੀ ਅਤੇ ਮੈਂਬਰ ਨਵਦੀਪ ਕੁਮਾਰ ਗਰਗ ਨੇ ਇੱਕ ਸੰਯੁਕਤ ਫ਼ੈਸਲੇ ਰਾਹੀਂ ਬੀਮਾ ਕੰਪਨੀ ਨੂੰ ਹੁਕਮ ਕੀਤਾ ਹੈ ਕਿ ਸ਼ਿਕਾਇਤ ਕਰਤਾ ਨੂੰ ਉਸ ਦੀ ਪਤਨੀ ਦੇ ਆਏ ਇਲਾਜ 'ਤੇ ਆਇਆ ਖ਼ਰਚ 59114 ਰੁਪਏ 7% ਸਾਲਾਨਾ ਬਿਆਜ ਦੀ ਦਰ ਨਾਲ ਅਦਾ ਕੀਤੇ ਜਾਣ | ਨਾਲ ਹੀ ਸ਼ਿਕਾਇਤ ਕਰਤਾ ਨੂੰ 10 ਹਜ਼ਾਰ ਰੁਪਏ ਮਾਨਸਿਕ ਪਰੇਸ਼ਾਨੀ ਬਦਲੇ ਅਤੇ 5000 ਰੁਪਏ ਵਕੀਲ ਦੇ ਖ਼ਰਚੇ ਵਜੋਂ ਵੀ ਅਦਾ ਕੀਤੇ ਜਾਣ |

ਪਿਛਲੀ ਖ਼ਬਰ ਸਟੇਡੀਅਮ ਦੇ ਉਦਘਾਟਨ ਤੋਂ ਬਾਅਦ ਖਿਡਾਰੀਆਂ ਨੂੰ ਵੰਡੀਆਂ ਕਿੱਟਾਂ ਲੈ ਲਈਆਂ ਵਾਪਸ- ਸਤਗੁਰ ਸਿੰਘ <br/> ਅਗਲੀ ਖ਼ਬਰ ਸੰਗਰੂਰ 'ਚ ਮਹਿਲਾਵਾਂ ਦੀ ਇਕਾਈਆਂ ਬੂਥ ਪੱਧਰ 'ਤੇ ਗਠਿਤ ਕਰਨ ਦਾ ਕੰਮ ਆਰੰਭ - ਬੀਬੀ ਸੈਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।