26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ 'ਚ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਤਾਜਪੋਸ਼ੀ <br/>

ਅਜੀਤ ਡੈਸਕ 17-06-2026
ਸੰਗਰੂਰ, 16 ਜੂਨ (ਧੀਰਜ ਪਸ਼ੌਰੀਆ) - ਬੀ.ਡੀ.ਪੀ.ਓ. ਦਫ਼ਤਰ ਸੰਗਰੂਰ ਵਿਖੇ ਬਲਾਕ ਸੰਮਤੀ ਸੁਨਾਮ-2 ਦੇ ਚੇਅਰਮੈਨ ਨਵਦੀਪ ਕੌਰ ਸੰਘਰੇੜੀ ਅਤੇ ਉਪ ਚੇਅਰਮੈਨ ਦਵਿੰਦਰ ਸਿੰਘ ਦੀ ਤਾਜਪੋਸ਼ੀ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਮੌਜੂਦਗੀ 'ਚ ਹੋਈ | ਕੈਬਨਿਟ ਮੰਤਰੀ ਅਮਨ ਅਰੋੜਾ ਨੇ ਚੇਅਰਮੈਨ ਨਵਦੀਪ ਕੌਰ ਸੰਘਰੇੜੀ ਅਤੇ ਉਪ ਚੇਅਰਮੈਨ ਦਵਿੰਦਰ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਇਹ ਦੋਵੇਂ ਨਵਦੀਪ ਕੌਰ ਅਤੇ ਦਵਿੰਦਰ ਸਿੰਘ ਦੀ ਚੇਅਰਮੈਨ ਅਤੇ ਉਪ ਚੇਅਰਮੈਨ ਵਜੋਂ ਚੋਣ ਸਰਬ ਸੰਮਤੀ ਨਾਲ ਹੋਈ ਸੀ | ਹੁਣ ਨੋਟੀਫ਼ਿਕੇਸ਼ਨ ਹੋਣ ਤੋਂ ਬਾਅਦ ਦੋਵੇਂ ਆਪਣਾ ਅਹੁਦਾ ਸੰਭਾਲ ਰਹੇ ਹਨ | ਇਹ ਹੁਣ ਇਮਾਨਦਾਰੀ ਅਤੇ ਲੋਕ ਸੇਵਾ ਦੀ ਭਾਵਨਾ ਨਾਲ ਜ਼ਿੰਮੇਵਾਰੀ ਨਾਲ ਕੰਮ ਕਰਦੇ ਹੋਏ ਆਪਣੇ ਇਲਾਕੇ ਦੇ 31 ਪਿੰਡਾਂ ਦੇ ਵਿਕਾਸ ਨੂੰ ਮਜ਼ਬੂਤੀ ਨਾਲ ਅੱਗੇ ਲੈ ਕੇ ਜਾਣਗੇ | ਚੇਅਰਮੈਨ ਨਵਦੀਪ ਕੌਰ ਸੰਘਰੇੜੀ ਅਤੇ ਉਪ ਚੇਅਰਮੈਨ ਦਵਿੰਦਰ ਸਿੰਘ ਬਲਵੜਕਲਾਂ ਨੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਮਿਲੀ ਜ਼ਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣਗੇ | ਜ਼ਿਕਰਯੋਗ ਹੈ ਕਿ ਨਵਦੀਪ ਕੌਰ ਸੰਘਰੇੜੀ ਬਲਾਕ ਸੰਮਤੀ ਦੀ ਜੋਨ ਸੰਘਰੇੜੀ ਤੋਂ ਚੋਣ ਜਿੱਤੇ ਸਨ ਅਤੇ ਦਵਿੰਦਰ ਸਿੰਘ ਬਲਵਾੜ ਕਲਾਂ ਬਲਾਕ ਸੰਮਤੀ ਦੀ ਜੋਨ ਈਲਵਾਲ ਤੋਂ ਚੋਣ ਜਿੱਤੇ ਸਨ | ਇਸ ਮੌਕੇ ਬੀ.ਡੀ.ਪੀ.ਓ. ਸੁਖਦਰਸ਼ਨ ਸਿੰਘ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਪਰਸਨ ਗੁਰਮੇਲ ਸਿੰਘ ਘਰਾਚੋਂ, ਜ਼ਿਲ੍ਹਾ ਪਰਿਸ਼ਦ ਮੈਂਬਰ ਦੀਪ ਸਿੰਘ, ਜ਼ਿਲ੍ਹਾ ਪਰਿਸ਼ਦ ਮੈਂਬਰ ਕਾਲਾ ਬਡਰੁੱਖਾਂ, ਨਿਰਭੈ ਸਿੰਘ ਸਰਪੰਚ ਸੰਘਰੇੜੀ, ਕੁਲਵਿੰਦਰ ਸਿੰਘ ਸਰਪੰਚ ਪਿੰਡ ਨਾਗਰਾ, ਪਿੰਡ ਅਕਬਰਪੁਰ ਦੇ ਸਰਪੰਚ ਦੇ ਪਤੀ ਕੁਲਵੀਰ ਸਿੰਘ, ਪਿੰਡ ਬਿਜਲਪੁਰ ਦੇ ਸਰਪੰਚ ਦੇ ਪਤੀ ਗੋਬਿੰਦ ਸਿੰਘ ਅਤੇ ਮੌਜੂਦ ਕਈ ਪਿੰਡਾਂ ਦੇ ਸਰਪੰਚਾਂ ਨੇ ਚੇਅਰਮੈਨ ਅਤੇ ਉਪ ਚੇਅਰਮੈਨ ਦੀ ਤਾਜਪੋਸ਼ੀ ਹੋਣ 'ਤੇ ਦੋਵਾਂ ਨੂੰ ਮੁਬਾਰਕਬਾਦ ਦਿੱਤੀ | ਇਸੇ ਦੌਰਾਨ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਗੁਲਜਾਰ ਸਿੰਘ ਬੌਬੀ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ, ਧਰਮਿੰਦਰ ਤਿਵਾੜੀ, ਸੁਖਦੇਵ ਸਿੰਘ ਕੋਹਰੀਆਂ, ਹਰਿੰਦਰ ਬਾਵਾ, ਟਿੰਕਲ ਗਰਗ, ਹਰਦੀਪ ਬਾਹੀਆ ਅਤੇ ਹੋਰਨਾਂ ਨੇ ਚੇਅਰਮੈਨ ਤੇ ਉਪ ਚੇਅਰਮੈਨ ਨੂੰ ਤਾਜਪੋਸ਼ੀ ਤੇ ਮੁਬਾਰਕਬਾਦ ਦਿੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ |

ਪਿਛਲੀ ਖ਼ਬਰ ਹਰਜੀਤ ਸਿੰਘ ਦੇ ਟਾਵਰ ਸੰਘਰਸ਼ ਦੇ ਸਮਰਥਨ 'ਚ ਪਹੁੰਚੇ ਯਾਦਵਿੰਦਰ ਸਿੰਘ ਯਾਦੂ ਅਲਾਲ <br/> ਅਗਲੀ ਖ਼ਬਰ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਤਹਿਤ ਮਹਿਲਾਵਾਂ ਰਜਿਸਟ੍ਰੇਸ਼ਨ ਕਰਵਾਉਣ- ਚੇਅਰਮੈਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।