06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਪਿੰਡ ਵਜੀਦਕੇ ਖ਼ੁਰਦ ਵਿਖੇ ਐਨ.ਆਰ.ਆਈ. ਪਰਿਵਾਰ ਦੇ ਘਰੋਂ ਨਕਦੀ ਤੇ ਗਹਿਣੇ ਚੋਰੀ, ਪੁਲਿਸ ਵਲੋਂ ਜਾਂਚ ਸ਼ੁਰੂz

ਅਜੀਤ ਡੈਸਕ 18-06-2026

ਮਹਿਲ ਕਲਾਂ, 17 ਜੂਨ (ਅਵਤਾਰ ਸਿੰਘ ਅਣਖੀ)-ਪਿੰਡ ਵਜੀਦਕੇ ਖ਼ੁਰਦ ਵਿਖੇ ਅਮਰੀਕਾ ਰਹਿੰਦੇ ਇੱਕ ਐਨ.ਆਰ.ਆਈ. ਪਰਿਵਾਰ ਦੀ ਧਰਮਿੰਦਰ ਕੌਰ ਪੁੱਤਰੀ ਸਵ: ਸੇਵਾ ਸਿੰਘ ਵਜੀਦਕੇ ਖੁਰਦ ਦੇ ਘਰ ਨੂੰ ਚੋਰਾਂ ਵਲੋਂ ਨਿਸ਼ਾਨਾ ਬਣਾਉਂਦੇ ਹੋਏ ਨਕਦੀ ਅਤੇ ਗਹਿਣੇ ਚੋਰੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਚੋਰ ਘਰ ਦੀ ਕੰਧ ਟੱਪ ਕੇ, ਖਿੜਕੀ ਦਾ ਸ਼ੀਸ਼ਾ ਭੰਨ ਕਮਰੇ ਅੰਦਰ ਦਾਖ਼ਲ ਹੋਏ, ਉੱਥੇ ਪਏ 40 ਹਜ਼ਾਰ ਰੁਪਏ ਅਤੇ ਚਾਂਦੀ ਦੀਆਂ ਪੰਜੇਬਾਂ ਚੋਰੀ ਕਰ ਲਈਆਂ ਅਤੇ ਨਾਲ ਹੀ ਘਰ ਵਿਚ ਪਈਆਂ ਪੇਟੀਆਂ ਤੇ ਅਲਮਾਰੀਆਂ ਦੀ ਫਰੋਲਾ-ਫਰੋਲੀ ਕਰ ਕੇ ਸਾਰਾ ਸਾਮਾਨ ਖਿਲਾਰ ਦਿੱਤਾ। ਘਰ ‘ਚ ਧਰਮਿੰਦਰ ਕੌਰ ਦੀ ਛੋਟੀ ਭੈਣ ਜਗਜੀਵਨ ਕੌਰ ਦੂਜੇ ਕਮਰੇ ਵਿਚ ਸੌਂ ਰਹੀ ਸੀ। ਜਦੋਂ ਉਹ ਸਵੇਰੇ ਉੱਠੀ ਤਾਂ ਖਿੜਕੀ ਦਾ ਟੁੱਟਿਆ ਸ਼ੀਸ਼ਾ ਅਤੇ ਖਿੱਲਰਿਆ ਪਿਆ ਸਮਾਨ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਉਸ ਨੇ ਤੁਰੰਤ ਗੁਆਂਢੀਆਂ ਨੂੰ ਇਕੱਠਾ ਕਰਨ ਉਪਰੰਤ ਪੁਲਿਸ ਥਾਣਾ ਠੁੱਲੀਵਾਲ ਨੂੰ ਸੂਚਿਤ ਕੀਤਾ। ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜਗਜੀਵਨ ਕੌਰ ਦੇ ਬਿਆਨ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪਿਛਲੀ ਖ਼ਬਰ ਗੁਰਮਤਿ ਮੰਦਾਵਣੀ ਗੁਰੂ ਲਾਧੋ ਰੇ ਸੰਗੀਤ ਪਾਠਸ਼ਾਲਾ ਵਲੋਂ ਤੰਤੀ ਸਾਜਾਂ ਨਾਲ ਕੀਰਤਨ ਸਮਾਗਮ ਅੱਜ ਅਗਲੀ ਖ਼ਬਰ ਸ਼ਹਿਣਾ ਦਾ ਬਲਵੰਤ ਗਾਰਗੀ ਯਾਦਗਾਰੀ ਅਧੂਰਾ ਪਿਆ ਗੇਟ ਬਣਿਆ ਚਰਚਾ ਦਾ ਵਿਸ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।