06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅਵਤਾਰ ਸਿੰਘ ਈਲਵਾਲ ਲਈ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਟਿਕਟ ਦੀ ਕੀਤੀ ਮੰਗ

ਅਜੀਤ ਡੈਸਕ 23-06-2026
ਸੰਗਰੂਰ, 22 ਜੂਨ (ਧੀਰਜ ਪਸ਼ੋਰੀਆ) - ਅਵਤਾਰ ਸਿੰਘ ਈਲਵਾਲ ਜ਼ਿਲ੍ਹਾ ਸੰਗਰੂਰ ਹੀ ਨਹੀਂ, ਬਲਕਿ ਆਪਣੀ ਇਮਾਨਦਾਰੀ ਤੇ ਮਿਹਨਤ ਸਦਕਾ ਪੂਰੇ ਪੰਜਾਬ ਦੇ ਰਾਜਨੀਤਕ ਖੇਤਰ ’ਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਹਨ। ਇਸ ਦੇ ਚਲਦਿਆਂ ਯੂਥ ਪਾਵਰ ਗਰੁੱਪ ਸੰਗਰੂਰ ਦੇ ਵਿਕਰਮਜੀਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਤੋਂ ਮੰਗ ਕੀਤੀ ਹੈ ਕਿ ਅਵਤਾਰ ਸਿੰਘ ਈਲਵਾਲ ਨੂੰ ਵਿਧਾਨ ਸਭਾ ਹਲਕਾ ਸੰਗਰੂਰ ਤੋਂ ਚੋਣ ਲੜਾਇਆ ਜਾਵੇ। ਜ਼ਿਕਰਯੋਗ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਗ੍ਰੈਜੂਏਟ, ਪਿੰਡ ਦੀ ਲਗਾਤਾਰ 10 ਸਾਲ ਸਰਪੰਚ ਵਜੋਂ ਸੇਵਾ ਕਰਨ ਵਾਲਾ ਅਵਤਾਰ ਸਿੰਘ ਈਲਵਾਲ 2013 ’ਚ ਆਮ ਆਦਮੀ ਪਾਰਟੀ ਵਿੱਚ ਵਲੰਟੀਅਰ ਵਜੋਂ ਸ਼ਾਮਿਲ ਹੋਇਆ ਅਤੇ ਜਲਦ ਹੀ ਵਲੰਟੀਅਰ ਤੋਂ ‘ਆਪ’ ਆਗੂਆਂ ਦੀ ਕਤਾਰ ਵਿੱਚ ਸ਼ਾਮਿਲ ਹੋ ਗਿਆ। 2019 ਦੀਆਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਨੇ ਲੋਕ ਸਭਾ ਹਲਕਾ ਸੰਗਰੂਰ ਦੀ ਕੰਪੇਨ ਕਮੇਟੀ ਦਾ ਚੇਅਰਮੈਨ ਬਣਾ ਕੇ ਮਾਣ ਬਖਸ਼ਿਆ ਅਤੇ ਜਲਦ ਹੀ ਪਾਰਟੀ ਦੇ ਬੁੱਧੀਜੀਵੀ ਸੈੱਲ ਦਾ ਜਿਲ੍ਹਾ ਪ੍ਰਧਾਨ ਬਣੇ ਈਲਵਾਲ ਨੇ ਇਸ ਅਹੁਦੇ ਨੂੰ ਵੀ ਬਾਖੂਬੀ ਨਿਭਾਇਆ। ਪਾਰਟੀ ਨੇ ਜਿੱਥੇ ਵੀ ਜਿੰਮੇਵਾਰੀ ਦਿੱਤੀ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਉਂਦਿਆਂ ਸਾਰਥਕ ਨਤੀਜੇ ਦਿੱਤੇ। ਵਿਧਾਨ ਸਭਾ ਦੀਆਂ ਜਿਮਨੀ ਚੋਣਾਂ ਜਲੰਧਰ ਅਤੇ ਲੁਧਿਆਣਾ ਵਿਖੇ ਜਿਹੜੇ ਵੀ ਵਾਰਡਾਂ ਵਿੱਚ ਜਿੰਮੇਵਾਰੀ ਸੌਂਪੀ ਗਈ, ਉਥੋਂ ਪਾਰਟੀ ਨੇ ਸ਼ਾਨਦਾਰ ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ। ਹੁਣ ਜਦੋਂ ਉਹਨਾਂ ਦੀ ਡਿਊਟੀ ਲੌਂਗੋਵਾਲ ਦੀਆਂ ਨਗਰ ਕੌਂਸਲ ਚੋਣਾਂ ਵਿੱਚ ਲਗਾਈ ਗਈ ਤਾਂ ਉਥੋਂ ਵੀ ਚਮਤਕਾਰੀ ਨਤੀਜੇ ਦਿੱਤੇ, ਹੁਣ ਉਹਨਾਂ ਨੇ ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਦੀ ਜਿੰਮੇਵਾਰੀ ਨਿਭਾਉਂਦਿਆਂ ਹੋਇਆ ਇਮਾਨਦਾਰੀ ਦੇ ਕੀਰਤੀਮਾਨ ਸਥਾਪਿਤ ਕੀਤੇ ਹਨ ।
ਪਿਛਲੀ ਖ਼ਬਰ ਸੋਸ਼ਲ ਮੀਡੀਆ ’ਤੇ ਸਿੱਖ ਗੁਰੂਆਂ ਖ਼ਿਲਾਫ਼ ਇਤਰਾਜ਼ਯੋਗ ਟਿੱਪਣੀ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਲੋਂ ਪੁਲਿਸ ਕਮਿਸ਼ਨਰ ਦਫ਼ਤਰ ਦੇ... ਅਗਲੀ ਖ਼ਬਰ ਮੈਡੀਕਲ ਕੈਂਪ ਲੋਕਾਂ ਨੂੰ ਵੱਡੀ ਰਾਹਤ ਪ੍ਰਦਾਨ ਕਰਦੇ ਹਨ - ਰਾਕੇਸ਼ ਪ੍ਰਕਾਸ਼ ਗਰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।