21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਰਛਪਾਲ ਕੌਰ ਢਿੱਲੋਂ ਬਣੇ ਲੌਂਗੋਵਾਲ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ

ਅਜੀਤ ਡੈਸਕ 23-06-2026

ਲੌਂਗੋਵਾਲ, 23 ਜੂਨ (ਵਿਨੋਦ, ਖੰਨਾ) - ਲੌਂਗੋਵਾਲ ਨਗਰ ਕੌਂਸਲ ਲਈ ਰਛਪਾਲ ਕੌਰ ਢਿੱਲੋਂ ਨੂੰ ਸਰਬ ਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ ਹੈ। ਹਲਕਾ ਵਿਧਾਇਕ ਅਮਨ ਅਰੋੜਾ ਦੀ ਅਗਵਾਈ ਹੇਠ ਅੱਜ ਨਗਰ ਕੌਂਸਲ ਵਿਖੇ ਹੋਈ ਮੀਟਿੰਗ ਵਿੱਚ ਸਮੂਹ ਕੌਂਸਲਰ ਸ਼ਾਮਿਲ ਹੋਏ। ਚੋਣ ਅਧਿਕਾਰੀ ਐਸ. ਡੀ.ਐਮ. ਸਤੀਸ਼ ਚੰਦਰਾ ਦੀ ਦੇਖ-ਰੇਖ ਹੋਈ ਇਸ ਚੋਣ ’ਚ ਸਰਬ ਸੰਮਤੀ ਨਾਲ ਹੋਈ ਚੋਣ ਵਿਚ ਵਾਰਡ ਨੰਬਰ 11 ਤੋਂ ਕੌਂਸਲਰ ਚੁਣੇ ਗਏ ਰਛਪਾਲ ਕੌਰ ਢਿੱਲੋਂ ਨੂੰ ਪ੍ਰਧਾਨ, ਵਾਰਡ ਨੰਬਰ 12 ਤੋਂ ਚੁਣੇ ਗਏ ਕੌਂਸਲਰ ਕੁਲਦੀਪ ਸਿੰਘ ਬੰਟੀ ਮਾਨ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 1 ਤੋਂ ਕੌਂਸਲਰ ਕਰਮਜੀਤ ਕੌਰ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਇਸ ਚੋਣ ਲਈ ਸਮੂਹ ਨਗਰ ਨਿਵਾਸੀਆਂ ਅਤੇ ਨਵੇਂ ਚੁਣੇ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ 52 ਸ਼ਹੀਦਾਂ ਦੀ ਇਸ ਪਾਵਨ ਧਰਤੀ ਲਈ ਸਾਰੇ ਕੌਂਸਲਰਾਂ ਨੇ ਇਹ ਚੋਣ ਕਰਕੇ ਏਕਤਾ ਅਤੇ ਪਿਆਰ ਦਾ ਸਬੂਤ ਦਿੱਤਾ ਹੈ। ਉਹਨਾਂ ਕਿਹਾ ਕਿ ਲੋਂਗਵਾਲ ਵਿਚ ਉਂਝ ਤਾ ਪਹਿਲਾਂ ਵੀ ਵਿਕਾਸ ਦੀ ਕਮੀ ਨਹੀਂ ਛੱਡੀ ਗਈ ਪ੍ਰੰਤੂ ਹੁਣ ਰਹਿੰਦੀ ਕਸਰ ਵੀ ਪੂਰੀ ਕਰ ਦਿੱਤੀ ਜਾਵੇਗੀ। ਨਵਨਿਯੁਕਤ ਰਛਪਾਲ ਕੌਰ ਢਿੱਲੋਂ ਨੇ ਸਮੂਹ ਕੌਂਸਲਰ ਸਾਹਿਬਾਨ ਅਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਉਹਨਾਂ ਦੀ ਪਹਿਲੀ ਤਰਜ਼ੀਹ ਸਫਾਈ ਪ੍ਰਬੰਧਾਂ ਨੂੰ ਲੈ ਕੇ ਹੋਵੇਗੀ। ਉਸ ਤੋਂ ਬਾਅਦ ਸਮੁੱਚੇ ਲੌਂਗੋਵਾਲ ਨੂੰ ਹਰਿਆ ਭਰਿਆ ਬਣਾਉਣ ਲਈ ਯਤਨ ਕੀਤੇ ਜਾਣਗੇ। ਇਸ ਮੌਕੇ ਕਾਰਜ਼ ਸਾਧਕ ਅਫਸਰ ਬਾਲ ਕ੍ਰਿਸ਼ਨ, ਗੁਰਮੇਲ ਸਿੰਘ ਚੋਟੀਆ, ਬਲਵੰਤ ਸਿੰਘ ਬੀਟਾ, ਗੁਰਪਾਲ ਸਿੰਘ ਪਾਲੀ, ਸਤਵੰਤ ਕੌਰ ਸਿੱਧੂ, ਬਲਵਿੰਦਰ ਸਿੰਘ, ਸਿੰਦਰਪਾਲ ਕੌਰ, ਭੁਪਿੰਦਰ ਸਿੰਘ ਗਿੱਲ,ਅਮਰਜੀਤ ਕੌਰ ਢਿੱਲੋਂ, ਬੁੱਧ ਸਿੰਘ ਧਾਲੀਵਾਲ, ਸਰਬਜੀਤ ਕੌਰ ਅਤੇ ਜਸਵੀਰ ਕੌਰ (ਸਾਰੇ ਕੌਂਸਲਰ), ਬਲਵਿੰਦਰ ਸਿੰਘ ਢਿੱਲੋਂ, ਐਡ. ਹਰਪ੍ਰੀਤ ਸਿੰਘ ਸਿੱਧੂ, ਅੰਮ੍ਰਿਤਪਾਲ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਜਗਦੇਵ ਸਿੰਘ ਸਿੱਧੂ ਸਾ. ਪ੍ਰਧਾਨ, ਗੋਬਿੰਦ ਸਿੰਘ ਸਰਪੰਚ ਉਦੇ ਭਾਨ ਸਿੰਘ ਨਗਰ, ਜਤਿੰਦਰ ਰਿਸ਼ੀ, ਕਮਲਜੀਤ ਸਿੰਘ ਵਿੱਕੀ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਨੱਪੀ, ਵਿੱਕੀ ਵਸਿਸ਼ਟ, ਪਰਮਜੀਤ ਕੌਰ ਬਟੂਹਾ ਮੈਂਬਰ ਬਲਾਕ ਸੰਮਤੀ, ਨਿਹਾਲ ਸਿੰਘ ਸਰਪੰਚ, ਗੁਰਜੰਟ ਖਾਂ, ਗੋਪਾਲ ਕ੍ਰਿਸ਼ਨ ਪਾਲੀ, ਗੁਰਮੀਤ ਸਿੰਘ, ਮਾ. ਨਰਿੰਦਰ ਸ਼ਰਮਾ, ਵੈਦ ਮੋਹਨ ਸਿੰਘ, ਗੁਰਸੇਵਕ ਸਿੰਘ, ਸਰਪੰਚ ਦਰਸ਼ਨ ਸਿੰਘ, ਤਰੁਣ ਕੁਮਾਰ, ਨੀਟੂ ਸ਼ਰਮਾ ਅਤੇ ਨਰੇਸ਼ ਕੁਮਾਰ ਸੰਜੂ ਹਾਜ਼ਰ ਸਨ।

ਪਿਛਲੀ ਖ਼ਬਰ ਰਛਪਾਲ ਕੌਰ ਢਿੱਲੋਂ ਹੋਣਗੇ ਲੌਂਗੋਵਾਲ ਦੇ 14ਵੇਂ ਪ੍ਰਧਾਨ ਅਗਲੀ ਖ਼ਬਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਜ਼ਿਲ੍ਹਾ ਪੱਧਰੀ ਐਕਸ਼ਨ ’ਚ ਭਰਵੀਂ ਸ਼ਮੂਲੀਅਤ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।