21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਰਛਪਾਲ ਕੌਰ ਢਿੱਲੋਂ ਹੋਣਗੇ ਲੌਂਗੋਵਾਲ ਦੇ 14ਵੇਂ ਪ੍ਰਧਾਨ

ਅਜੀਤ ਡੈਸਕ 23-06-2026

ਲੌਂਗੋਵਾਲ, (ਵਿਨੋਦ, ਖੰਨਾ) - ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ ਦਾ ਤਾਜ਼ ਬੀਬਾ ਰਛਪਾਲ ਕੌਰ ਢਿੱਲੋਂ ਦੇ ਸਿਰ ਸਜ ਗਿਆ ਹੈ। ਨਗਰ ਕੌਂਸਲ ਲੌਂਗੋਵਾਲ ਦੀ ਪ੍ਰਧਾਨਗੀ ਜਰਨਲ ਹੋਣ ਕਾਰਨ ਭਾਵੇਂ ਕੁੱਝ ਹੋਰ ਕੌਂਸਲਰਾਂ ਵਲੋਂ ਵੀ ਪ੍ਰਧਾਨਗੀ ਨੂੰ ਲੈ ਕੇ ਦਾਅਵਾ ਕੀਤਾ ਜਾ ਰਿਹਾ ਸੀ ਅਤੇ ਨਿੱਤ ਦਿਨ ਨਵੀਆਂ ਤੋਂ ਨਵੀਆਂ ਅਟਕਲਾਂ ਸਾਹਮਣੇ ਆ ਰਹੀਆਂ ਸਨ। ਪ੍ਰੰਤੂ ਬੀਬਾ ਢਿੱਲੋਂ ਦੇ ਪ੍ਰਧਾਨ ਬਣਨ ਦੀ ਭਵਿੱਖਬਾਣੀ ਰੋਜ਼ਾਨਾ ‘ਅਜੀਤ’ ਨੇ ਨਗਰ ਕੌਂਸਲ ਨਤੀਜਿਆਂ ਤੋਂ ਤੁਰੰਤ ਬਾਅਦ ਹੀ ਕਰ ਦਿੱਤੀ ਸੀ, ਜੋਕਿ ਅੱਜ ਸੱਚ ਸਿੱਧ ਹੋਈ। ਰਛਪਾਲ ਕੌਰ ਢਿੱਲੋਂ 1961 ਵਿਚ ਹੋਂਦ ਵਿਚ ਆਈ ਲੌਂਗੋਵਾਲ ਨਗਰ ਕੌਂਸਲ ਦੇ 14ਵੇਂ ਪ੍ਰਧਾਨ ਹੋਣਗੇ। ਇਸ ਤੋਂ ਇਲਾਵਾ ਉਹ ਨਗਰ ਕੌਂਸਲ ਲੌਂਗੋਵਾਲ ਦੇ ਹੁਣ ਤੱਕ ਚੌਥੇ ਔਰਤ ਪ੍ਰਧਾਨ ਹੋਣਗੇ। ਜੇਕਰ ਲਗਾਤਾਰਤਾ ਦੀ ਗੱਲ ਕਰੀਏ ਕਿ ਤਾਂ ਲੌਂਗੋਵਾਲ ਨੂੰ ਲਗਾਤਾਰ ਤੀਜੀ ਵਾਰ ਔਰਤ ਪ੍ਰਧਾਨ ਮਿਲਿਆ ਹੈ। ਇਥੇ ਇੰਦਰਜੀਤ ਕੌਰ ਸਿੱਧੂ 12 ਅਪ੍ਰੈਲ 1998 ਨੂੰ ਪਹਿਲੇ ਔਰਤ ਪ੍ਰਧਾਨ ਬਣੇ ਸਨ। ਨਗਰ ਕੌਂਸਲ ਦੇ ਇਸਤੋਂ ਪਿਛਲੇ ਕਾਰਜਕਾਲ ਦੌਰਾਨ ਰੀਤੂ ਗੋਇਲ ਨੂੰ ਪੌਣੇ ਕੁ ਦੋ ਸਾਲ ਪ੍ਰਧਾਨਗੀ ਕਰਨ ਦਾ ਮੌਕਾ ਮਿਲਿਆ ਪ੍ਰੰਤੂ ਆਪ ਦੀ ਸਰਕਾਰ ਬਣਨ ’ਤੇ ਰੀਤੂ ਗੋਇਲ ਪ੍ਰਧਾਨਗੀ ਤੋਂ ਲਾਂਭੇ ਹੋ ਗਏ ਅਤੇ 3 ਫਰਵਰੀ 2023 ਨੂੰ ਤੱਤਕਾਲੀਨ ਆਪ ਆਗੂ ਪਰਮਿੰਦਰ ਕੌਰ ਬਰਾੜ ਪ੍ਰਧਾਨ ਬਣ ਗਏ । ਬਰਾੜ ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਂਸਲਰਾਂ ਦੀ ਸਹਾਇਤਾ ਨਾਲ ਚੋਣਾਂ ਹੋਣ ਤੱਕ ਪ੍ਰਧਾਨਗੀ ਕਰਨ ਵਿਚ ਕਾਮਯਾਬ ਰਹੇ। ਬਰਾੜ ਪ੍ਰਧਾਨ ਹੁੰਦਿਆਂ ਆਪ ਛਡ ਕੇ ਅਕਾਲੀ ਦਲ ’ਚ ਚਲੇ ਗਏ ਸਨ। ਹੁਣ ਨਗਰ ਕੌਂਸਲ ਲੌਂਗੋਵਾਲ ਦੀ ਕਮਾਂਡ ਲਗਾਤਾਰ ਤੀਜੀ ਵਾਰ ਕਿਸੇ ਬੀਬੀ ਦੇ ਹੱਥ ਆਈ ਹੈ। ਲੌਂਗੋਵਾਲ ਦੇ ਸਭ ਤੋਂ ਪਹਿਲੇ ਪ੍ਰਧਾਨ ਕਸਤੂਰੀ ਲਾਲ ਸਨ। ਇਸ ਤੋਂ ਬਾਅਦ ਕਰਤਾਰ ਸਿੰਘ, ਜਥੇ. ਉਦੇ ਸਿੰਘ, ਗੁਰਮੇਲ ਸਿੰਘ, ਜੀਤ ਸਿੰਘ ਸਿੱਧੂ, ਸੁਖਵਿੰਦਰਪਾਲ ਸੁੱਖੀ, ਦਲਜੀਤ ਸਿੰਘ ਸਿੱਧੂ, ਇੰਦਰਜੀਤ ਕੌਰ ਸਿੱਧੂ, ਦਲਜੀਤ ਸਿੰਘ ਸਿੱਧੂ, ਮੇਲਾ ਸਿੰਘ ਸੂਬੇਦਾਰ, ਜਗਦੇਵ ਸਿੰਘ ਸਿੱਧੂ, ਰੀਤੂ ਗੋਇਲ ਅਤੇ ਪਰਮਿੰਦਰ ਕੌਰ ਬਰਾੜ ਲੜੀਵਾਰ ਪ੍ਰਧਾਨ ਰਹਿ ਚੁੱਕੇ ਹਨ।

ਪਿਛਲੀ ਖ਼ਬਰ ਅਹਿਮਦਗੜ੍ਹ ਕੈਮਿਸਟਾਂ ਦੀਆਂ ਦੁਕਾਨਾਂ 26, 27 ਅਤੇ 28 ਨੂੰ ਬੰਦ ਰਹਿਣਗੀਆਂ ਅਗਲੀ ਖ਼ਬਰ ਰਛਪਾਲ ਕੌਰ ਢਿੱਲੋਂ ਬਣੇ ਲੌਂਗੋਵਾਲ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।