21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਅਹਿਮਦਗੜ੍ਹ ਕੈਮਿਸਟਾਂ ਦੀਆਂ ਦੁਕਾਨਾਂ 26, 27 ਅਤੇ 28 ਨੂੰ ਬੰਦ ਰਹਿਣਗੀਆਂ

ਅਜੀਤ ਡੈਸਕ 23-06-2026

ਅਹਿਮਦਗੜ੍ਹ, 22 ਜੂਨ (ਸੁਖਜੀਤ ਸਿੰਘ ਖੇੜਾ) - ਕੈਮਿਸਟ ਐਸੋਸੀਏਸ਼ਨ ਅਹਿਮਦਗੜ੍ਹ ਦੀ ਐਗਜੈਕਟਿਵ ਕਮੇਟੀ ਦੀ ਇੱਕ ਮੀਟਿੰਗ ਪ੍ਰਧਾਨ ਸੁਖਵੀਰ ਸਿੰਘ ਮਾਨ ਅਤੇ ਜ਼ਿਲ੍ਹਾ ਜਨਰਲ ਸਕੱਤਰ ਸ਼ਸ਼ੀ ਕੁਮਾਰ ਗੋਇਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ’ਚ ਗਰਮੀਆਂ ਦੀਆਂ ਛੁੱਟੀਆਂ ਕਾਰਨ ਤਿੰਨ ਦਿਨ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਲਿਆ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਸੁਖਵੀਰ ਸਿੰਘ ਮਾਨ ਪੰਜਾਬ ਮੈਡੀਕਲ ਤੇ ਸ਼ਸ਼ੀ ਗੋਇਲ ਨੇ ਦੱਸਿਆ ਕਿ ਗਰਮੀਆਂ ਦੀਆਂ ਛੁੱਟੀਆਂ ਕਾਰਨ ਅਹਿਮਦਗੜ੍ਹ ਅੰਦਰ ਰਿਟੇਲ ਅਤੇ ਹੋਲਸੇਲ ਦੀਆਂ ਸਾਰੀਆਂ ਦੁਕਾਨਾਂ 26, 27 ਅਤੇ 28 ਜੂਨ ਨੂੰ ਬੰਦ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਐਸੋਸੀਏਸ਼ਨ ਵਲੋਂ ਲੋਕਾਂ ਅਤੇ ਐਮਰਜੈਂਸੀ ਮਰੀਜ਼ਾਂ ਦੀ ਸਹੂਲਤ ਲਈ ਸ਼ਹਿਰ ਦੇ ਪਾ੍ਈਵੇਟ ਹਸਪਤਾਲਾਂ ਦੇ ਮੈਡੀਕਲ ਸਟੋਰ ਖੁੱਲੇ ਰਹਿਣਗੇ।

ਪਿਛਲੀ ਖ਼ਬਰ ਗਾਇਤਰੀ ਸ਼ਰਮਾ ਬਲਾਕ ਅਹਿਮਦਗੜ੍ਹ ਸ਼ਹਿਰੀ ਕਾਂਗਰਸ ਦੀ ਵਾਈਸ ਪ੍ਰਧਾਨ ਬਣੀ ਅਗਲੀ ਖ਼ਬਰ ਰਛਪਾਲ ਕੌਰ ਢਿੱਲੋਂ ਹੋਣਗੇ ਲੌਂਗੋਵਾਲ ਦੇ 14ਵੇਂ ਪ੍ਰਧਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।