21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-06-2026

ਗਾਇਤਰੀ ਸ਼ਰਮਾ ਬਲਾਕ ਅਹਿਮਦਗੜ੍ਹ ਸ਼ਹਿਰੀ ਕਾਂਗਰਸ ਦੀ ਵਾਈਸ ਪ੍ਰਧਾਨ ਬਣੀ

ਅਜੀਤ ਡੈਸਕ 23-06-2026

ਅਹਿਮਦਗੜ੍ਹ, 23 ਜੂਨ (ਰਣਧੀਰ ਸਿੰਘ ਮਹੋਲੀ)- ਇੰਡੀਅਨ ਯੂਥ ਕਾਂਗਰਸ ਵੱਲੋਂ ਪੰਜਾਬ ਵਿੱਚ ਪਿਛਲੇ ਦਿਨੀ ਪਈਆਂ ਵੋਟਾਂ ਦੇ ਰਿਜ਼ਲਟ ਐਲਾਨੇ ਗਏ । ਅਮਰਗੜ੍ਹ ਹਲਕੇ ਵਿੱਚ ਯੂਥ ਨੂੰ ਨੁਮਾਇੰਦਗੀ ਮਿਲਣ ਨਾਲ ਕਾਂਗਰਸ ਦੇ ਯੂਥ ਆਗੂਆਂ ਅਤੇ ਵਰਕਰਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਅਹਿਮਦਗੜ੍ਹ ਤੋਂ ਬਲਾਕ ਕਾਂਗਰਸ ਪ੍ਰਧਾਨ ਦੀਪਕ ਸ਼ਰਮਾ ਦੀ ਬੇਟੀ ਗਾਇਤਰੀ ਸ਼ਰਮਾ ਨੂੰ ਬਲਾਕ ਅਹਿਮਦਗੜ੍ਹ ਸ਼ਹਿਰੀ ਦੀ ਵਾਈਸ ਪ੍ਰਧਾਨ ਨਿਯੁਕਤ ਕੀਤਾ ਗਿਆ । ਕਾਂਗਰਸ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਵਲੋਂ ਦੀਪਕ ਸ਼ਰਮਾ ਦੇ ਪਰਿਵਾਰ ਨੂੰ ਵਧਾਈ ਦਿੱਤੀ ਅਤੇ ਮਿਲੀ ਇਸ ਨਵੀਂ ਜਿੰਮੇਵਾਰੀ ’ਤੇ ਉਸ ਦਾ ਮੂੰਹ ਮਿੱਠਾ ਕਰਵਾਇਆ ਗਿਆ। ਗਾਇਤਰੀ ਸ਼ਰਮਾ ਨੇ ਕਿਹਾ ਕਿ ਉਹ ਇਸ ਮਿਲੀ ਜਿੰਮੇਵਾਰੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੁੰਦੇ ਹੋਏ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਦੀ ਰਹੇਗੀ। ਕਾਂਗਰਸ ਹਲਕਾ ਇੰਚਾਰਜ ਸੁਮਿਤ ਸਿੰਘ ਮਾਨ ਨੇ ਦੱਸਿਆ ਸਮੁੱਚੇ ਹਲਕਾ ਅਮਰਗੜ੍ਹ ਅਤੇ ਸ਼ਹਿਰ ਅਹਿਮਦਗੜ੍ਹ ਦੇ ਯੂਥ ਆਗੂਆਂ ਅਤੇ ਵਰਕਰਾਂ ਨੇ ਅਮਰਿੰਦਰ ਸਿੰਘ ਮਾਹੋਰਾਣਾ ਨੂੰ ਅਮਰਗੜ੍ਹ ਪ੍ਰਧਾਨ ਤੇ ਸੁਹੇਲ ਖਾਨ ਨੂੰ ਵਾਈਸ ਪ੍ਰਧਾਨ ਅਮਰਗੜ੍ਹ , ਗੁਰਪ੍ਰੀਤ ਸਿੰਘ ਸਰਪੰਚ ਫਲੋਂਡ ਕਲਾਂ ਜਿਲਾ ਮਲੇਰਕੋਟਲਾ ਦੇ ਵਾਈਸ ਪ੍ਰਧਾਨ , ਗਾਇਤਰੀ ਸ਼ਰਮਾ ਬਲਾਕ ਅਹਿਮਦਗੜ੍ਹ ਸ਼ਹਿਰੀ ਦੀ ਵਾਈਸ ਪ੍ਰਧਾਨ ਵਜੋਂ ਨਿਯੁਕਤੀ ਹੋਣ ’ਤੇ ਵਧਾਈ ਦਿੱਤੀ ।

ਪਿਛਲੀ ਖ਼ਬਰ ਭਵਾਨੀਗੜ੍ਹ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਕੀਤੀ ਮੁਲਤਵੀ ਅਗਲੀ ਖ਼ਬਰ ਅਹਿਮਦਗੜ੍ਹ ਕੈਮਿਸਟਾਂ ਦੀਆਂ ਦੁਕਾਨਾਂ 26, 27 ਅਤੇ 28 ਨੂੰ ਬੰਦ ਰਹਿਣਗੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।