02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਕਰਮ ਲਹਿਲ ਵਲੋਂ ਕਾਨੂੰਨ ਮੰਤਰੀ ਅਰੁਜਨ ਸਿੰਘ ਮੇਘਵਾਲ ਨਾਲ ਮੁਲਾਕਾਤ

ਅਜੀਤ ਡੈਸਕ 27-06-2026


ਸੰਗਰੂਰ, 26 ਜੂਨ (ਦਮਨਜੀਤ ਸਿੰਘ ) - ਭਾਜਪਾ ਸਪੋਰਟਸ ਸੈੱਲ ਪੰਜਾਬ ਦੇ ਇੰਚਾਰਜ ਅਤੇ ਵਿਧਾਨ ਸਭਾ ਹਲਕਾ ਸੰਗਰੂਰ ਦੇ ਨੌਜਵਾਨ ਆਗੂ ਕਰਮ ਲਹਿਲ ਵੱਲੋਂ ਕਾਨੂੰਨ ਮੰਤਰੀ ਅਰਜੁਨ ਸਿੰਘ ਮੇਘਵਾਲ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਲਹਿਲ ਨੇ ਦੱਸਿਆ ਕਿ ਲੰਮੀ ਚਰਚਾ ਦੌਰਾਨ ਕਾਨੂੰਨ ਮੰਤਰੀ ਮੇਘਵਾਲ ਨੂੰ ਭਾਜਪਾ ਦੀਆਂ ਪੰਜਾਬ ’ਚ ਚੱਲ ਰਹੀਆਂ ਸਿਆਸੀ ਗਤੀਵਿਧੀਆਂ ਅਤੇ ਮੌਜ਼ੂਦਾ ਪੰਜਾਬ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਤੋਂ ਜਾਣੂ ਕਰਵਾਇਆ। ਲਹਿਲ ਨੇ ਦੱਸਿਆ ਕਿ ਮੇਘਾਵਾਲ ਨੂੰ ਭਾਜਪਾ ਦੇ ਪੰਜਾਬ ’ਚ ਵੱਧਦੇ ਸਿਆਸੀ ਕੱਦ ਬਾਰੇ ਜਾਣੂ ਕਰਵਾਇਆ ਅਤੇ ਪਾਰਟੀ ਦੀ ਸੂਬੇ ’ਚ ਹੋਰ ਮਜ਼ਬੂਤੀ ਲਈ ਵਿਚਾਰ ਵਟਾਂਦਰਾ ਕੀਤਾ। ਲਹਿਲ ਨੇ ਦੱਸਿਆ ਕਿ ਮੇਘਵਾਲ ਵੱਲੋਂ ਹੱਲਾਸ਼ੇਰੀ ਦਿੱਤੀ ਗਈ ਕਿ ਪੰਜਾਬ ਦਾ ਨੌਜਵਾਨ ਵਰਗ ਸੂਬੇ ’ਚ ਭਾਜਪਾ ਦੀ ਸਰਕਾਰ ਬਣਾਉਣ ਲਈ ਕਾਫ਼ੀ ਸੁਹਿਰਦ ਹੈ। ਲਹਿਲ ਦੱਸਿਆ ਕਿ ਪੰਜਾਬ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਨ੍ਹੇਰੀ ਆਵੇਗੀ ਅਤੇ 2027 ’ਚ ਭਾਜਪਾ ਦੀ ਡਬਲ ਇੰਜਣ ਸਰਕਾਰ ਸੂਬੇ ਵਿੱਚ ਬਣੇਗੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪਿਛਲੇ ਲੰਮੇ ਸਮੇਂ ਦੇਸ਼ ਦੇ ਹਰ ਵਰਗ ਲਈ ਕੰਮ ਕਰ ਰਹੀ ਹੈ। ਨੌਜਵਾਨਾਂ ਸਕਿੱਲਜ ਪ੍ਰੋਗਰਾਮ ਚਲਾਕੇ ਉਨ੍ਹਾਂ ਨੂੰ ਕਿੱਤਾ ਮੁਖੀ ਬਣਾਇਆ ਜਾ ਰਿਹਾ ਹੈ, ਪ੍ਰਧਾਨ ਆਯੂਸ਼ਮਾਨ ਯੋਜਨਾ ਦੇਸ਼ ਦੇ ਗਰੀਬ ਤੇ ਮਜ਼ਦੂਰ ਵਰਗ ਲਈ ਵਰਦਾਨ ਬਣ ਚੁੱਕੀ ਹੈ ਅੱਜ ਦੇਸ਼ ਦੇ ਕਿਸੇ ਵੀ ਲੋੜਵੰਦ ਤੇ ਗਰੀਬ ਵਿਅਕਤੀ ਨੂੰ ਆਪਣੇ ਇਲਾਜ ਦੀ ਚਿੰਤਾ ਨਹੀਂ। ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਬਹੁਤ ਸਾਰੀਆਂ ਯੋਜਨਾਵਾਂ ਕੇਂਦਰ ਵੱਲੋਂ ਸ਼ੁਰੂ ਕੀਤੀ ਹੋਈਆਂ ਹਨ। ਲਹਿਲ ਨੇ 2027 ਵਿੱਚ ਪੰਜਾਬ ਦੀ ਜਨਤਾ ਆਮ ਆਦਮੀ ਪਾਰਟੀ ਨੂੰ ਸੱਤਾ ਤੋਂ ਬਾਹਰ ਦਾ ਰਸਤਾ ਦਿਖਾਕੇ ਪੰਜਾਬ ਦੀ ਵਾਂਗਡੋਰ ਭਾਜਪਾ ਨੂੰ ਸੌਂਪਣਗੇ।

ਪਿਛਲੀ ਖ਼ਬਰ ਪੈਸੇ ਦੇ ਜ਼ੋਰ ’ਤੇ ਪੰਜਾਬ ਸਰਕਾਰ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਝੂਠਾ ਸਾਬਤ ਕਰਨ ਦੀ ਸਾਜਿਸ਼ ਹੋਈ... ਅਗਲੀ ਖ਼ਬਰ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ ਮਾਨ ਅਤੇ ਮੀਤ ਪ੍ਰਧਾਨ ਕਰਮਜੀਤ ਕੌਰ ਨੇ ਸੰਭਾਲਿਆ ਅਹੁਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।