23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਕਬੀਰ ਸਾਹਿਬ ਦੇ ਪ੍ਰਗਟ ਦਿਵਸ ਮੌਕੇ ਸਤਲੋਕ ਆਸ਼ਰਮ ਧੂਰੀ ਵਿਖੇ ਦਾਜ ਰਹਿਤ ਵਿਆਹ ਅਤੇ ਖੂਨਦਾਨ ਕੈਂਪ

29-06-2026
ਧੂਰੀ, 28 ਜੂਨ (ਲਖਵੀਰ ਸਿੰਘ ਧਾਂਦਰਾ) – ਸੰਤ ਰਾਮਪਾਲ ਦੀ ਰਹਿਨੁਮਾਈ ਹੇਠ ਸਤਲੋਕ ਆਸ਼ਰਮ ਧੂਰੀ ਵਿਖੇ ਪਰਮੇਸ਼ਵਰ ਕਬੀਰ ਸਾਹਿਬ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਚੱਲ ਰਹੇ ਤਿੰਨ ਰੋਜ਼ਾ ਵਿਸ਼ਾਲ ਸਮਾਗਮ ਦੇ ਦੂਜੇ ਦਿਨ ਸਮਾਗਮ ਦੌਰਾਨ ਦਹੇਜ, ਅਡੰਬਰ ਅਤੇ ਫਜ਼ੂਲ ਖਰਚੀ ਤੋਂ ਰਹਿਤ ਸਾਦੇ ਵਿਆਹ ਕਰਵਾਏ ਗਏ, ਜਿਨ੍ਹਾਂ ਰਾਹੀਂ ਸਮਾਜ ਨੂੰ ਬੁਰਾਈਆਂ ਤੋਂ ਦੂਰ ਰਹਿਣ ਅਤੇ ਸਾਦਗੀ ਨੂੰ ਅਪਣਾਉਣ ਦਾ ਸੰਦੇਸ਼ ਦਿੱਤਾ ਗਿਆ । ਸਮਾਗਮ ਦੌਰਾਨ ਸੰਤ ਗਰੀਬ ਦਾਸ ਦੀ ਅਮ੍ਰਿਤਬਾਣੀ ਦੇ ਅਖੰਡ ਪਾਠ ਦੇ ਚਲਦਿਆਂ ਸੰਤ ਰਾਮਪਾਲ ਨੇ ਸਤਿਸੰਗ ਰਾਹੀਂ ਮਨੁੱਖਤਾ ਦੀ ਨਿਸ਼ਕਾਮ ਸੇਵਾ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਵਾਰਥ ਦਾ ਜੀਵਨ ਤਾਂ ਹਰ ਵਿਅਕਤੀ ਜਿਊ ਲੈਂਦਾ ਹੈ, ਪਰ ਪਰਮਾਰਥ ਦਾ ਰਸਤਾ ਉਹੀ ਆਤਮਾਵਾਂ ਚੁਣਦੀਆਂ ਹਨ ਜਿਨ੍ਹਾਂ ’ਤੇ ਪਰਮਾਤਮਾ ਦੀ ਵਿਸ਼ੇਸ਼ ਕਿਰਪਾ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਰਮੇਸ਼ਵਰ ਕਬੀਰ ਸਾਹਿਬ ਨੇ ਭਗਤੀ ਮਾਰਗ ਦੀ ਹਰ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਅਮਲ ਕਰਕੇ ਦਿਖਾਇਆ ਅਤੇ ਉਨ੍ਹਾਂ ਦੀਆਂ ਦਿਵਿਆ ਲੀਲਾਵਾਂ ਅੱਜ ਵੀ ਉਨ੍ਹਾਂ ਦੀ ਪਰਮ ਸ਼ਕਤੀ ਅਤੇ ਮਹਾਨਤਾ ਦੀ ਗਵਾਹੀ ਦਿੰਦੀਆਂ ਹਨ । ਇਸ ਮੌਕੇ ਮਿੱਤਲ ਹੈਲਥ ਕੇਅਰ ਸੈਂਟਰ, ਸੰਗਰੂਰ ਦੇ ਸਹਿਯੋਗ ਨਾਲ ਵਿਸ਼ਾਲ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਵਿੱਚ ਸੰਗਤਾਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ 70 ਯੂਨਿਟ ਖੂਨਦਾਨ ਕੀਤਾ ।
ਪਿਛਲੀ ਖ਼ਬਰ ਕਮਿਊਨਿਟੀ ਭਵਨ ਦਾ ਹੋਇਆ ਉਦਘਾਟਨ ਅਗਲੀ ਖ਼ਬਰ ਤਰਕਸ਼ੀਲਾਂ ਵਲੋਂ ਐਨ.ਸੀ.ਈ.ਆਰ. ਟੀ. ਦੇ ਸਿਲੇਬਸ ’ਚ ਮੰਨੂ ਸਮ੍ਰਿਤੀ ਸ਼ਾਮਿਲ ਕਰਨ ਦਾ ਵਿਰੋਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।