07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਜ਼ਿਲ੍ਹਾ ਯੂਥ ਅਫ਼ਸਰ ਵਲੋਂ ਸੰਕਲਪ ਸੁਸਾਇਟੀ ਦਾ ਸਨਮਾਨ

ਅਜੀਤ ਡੈਸਕ 05-07-2026

ਸ੍ਰੀ ਮੁਕਤਸਰ ਸਾਹਿਬ, 4 ਜੁਲਾਈ (ਹਰਮਹਿੰਦਰ ਪਾਲ)-ਮੇਰਾ ਯੁਵਾ ਭਾਰਤ ਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਦੁਆਰਾ ਬਿਹਤਰੀਨ ਸੇਵਾਵਾਂ ਬਦਲੇ ਸੰਕਲਪ ਐਜੂਕੇਸ਼ਨਲ ਵੈੱਲਫ਼ੇਅਰ ਸੁਸਾਇਟੀ (ਰਜਿ.) ਦਾ ਸਨਮਾਨ ਕੀਤਾ ਗਿਆ। ਜਾਣਕਾਰੀ ਦਿੰਦਿਆਂ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਨੇ ਦੱਸਿਆ ਕਿ ਸਮੇਂ-ਸਮੇਂ ’ਤੇ ਸੰਸਥਾ ਦੁਆਰਾ ਮੇਰਾ ਯੁਵਾ ਭਾਰਤ ਦੇ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਕੇ ਸਮਾਜ ਸੇਵਾ ਦੇ ਬਣਦੇ ਫ਼ਰਜ਼ਾਂ ਦੀ ਅਦਾਇਗੀ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਸਨਮਾਨ ਬੀਤੇ ਦਿਨੀਂ ਸਥਾਨਕ ਬਿਰਧ ਆਸ਼ਰਮ ਵਿਚ ਮੇਰਾ ਯੁਵਾ ਭਾਰਤ ਵਿਭਾਗ ਦੁਆਰਾ ਭਾਰਤ ਦੇ ਅਨੁਭਾਵਤਮਕ ਸਿੱਖਿਆ ਪ੍ਰੋਗਰਾਮ 2026-27 ਤਹਿਤ ਸੰਸਥਾ ਦੁਆਰਾ ਦਿੱਤੇ ਸਹਿਯੋਗ ਬਦਲੇ ਪ੍ਰਦਾਨ ਕੀਤਾ ਗਿਆ। ਸੰਸਥਾ ਨੂੰ ਸਨਮਾਨਿਤ ਕਰਨ ਬਦਲੇ ਪ੍ਰਧਾਨ ਨਰਿੰਦਰ ਸਿੰਘ ਪੰਮਾ ਸੰਧੂ ਤੇ ਜਨਰਲ ਸਕੱਤਰ ਸਤਬਿੰਦਰ ਸਿੰਘ ਰਾਜ ਰੁਪਾਣਾ ਨੇ ਜ਼ਿਲ੍ਹਾ ਯੂਥ ਅਫ਼ਸਰ ਤਨਵੀ ਅਗਰਵਾਲ ਦਾ ਧੰਨਵਾਦ ਕਰਦਿਆਂ ਭਵਿੱਖ ਵਿਚ ਵੀ ਅਜਿਹੇ ਪ੍ਰੋਗਰਾਮਾਂ ਨੂੰ ਨੇਪਰੇ ਚੜ੍ਹਨ ਮੌਕੇ ਸਹਿਯੋਗ ਦੇਣ ਦਾ ਵਾਅਦਾ ਕੀਤਾ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੀ ਆਪਸੀ ਧੜੇਬੰਦੀ ਤੋਂ ਆਮ ਵਰਕਰ ਨਿਰਾਸ਼ ਅਗਲੀ ਖ਼ਬਰ ਵੱਧ ਸ਼ਰਾਬ ਪੀਣ ਕਾਰਨ ਨੌਜਵਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।