07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਸ਼ਰਧਾਲੂਆਂ ਦੀ ਬੱਸ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਦੇ ਦਰਸ਼ਨਾਂ ਲਈ ਰਵਾਨਾ

ਅਜੀਤ ਡੈਸਕ 05-07-2026
ਤਪਾ ਮੰਡੀ, 4 ਜੁਲਾਈ (ਪ੍ਰਵੀਨ ਗਰਗ)-ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ ਸ਼ਰਧਾਲੂਆਂ ਦੀ ਇਕ ਬੱਸ ਮਾਤਾ ਚਿੰਤਪੁਰਨੀ ਅਤੇ ਜਵਾਲਾ ਜੀ ਮਾਤਾ ਦੇ ਦਰਸ਼ਨਾਂ ਲਈ ਲਿਜਾਈ ਗਈ। ਜਿਸ ਨੂੰ ਮੰਦਰ ਕਮੇਟੀ ਦੇ ਸੀਨੀਅਰ ਮੈਂਬਰ ਪ੍ਰਦੀਪ ਗੁਪਤਾ ਲੋਹੇ ਵਾਲਿਆਂ ਨੇ ਝੰਡੀ ਦੇ ਕੇ ਰਵਾਨਾ ਕੀਤਾ। ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਬੱਸ ਦੋ ਦਿਨਾਂ ਲਈ ਮਾਤਾ ਚਿੰਤਪੁਰਨੀ, ਜਵਾਲਾ ਮੁਖੀ, ਬੰਗਲਾ ਮੁਖੀ, ਕਲੇਸ਼ਵਰ ਮਹਾਂਦੇਵ ਦੇ ਦਰਸ਼ਨ ਕਰ ਕੇ ਐਤਵਾਰ ਨੂੰ ਵਾਪਸ ਆਵੇਗੀ। ਇਸ ਦੌਰਾਨ ਸ਼ਰਧਾਲੂਆਂ ’ਚ ਪਾ ਦੀ ਉਤਸ਼ਾਹ ਦੇਖਣ ਨੂੰ ਮਿਲਿਆ ਅਤੇ ਭਗਤ ਜੈਕਾਰੇ ਲਾਉਂਦੇ ਹੋਏ ਮਾਤਾ ਦੇ ਦਰਸ਼ਨਾਂ ਲਈ ਰਵਾਨਾ ਹੋਏ। ਇਸ ਮੌਕੇ ਹਰੀਸ਼ ਮਿੱਤਲ ਗੋਸ਼ਾ, ਹੀਰਾ ਲਾਲ ਕਾਲਾ, ਟੀਟੂ ਦੀਕਸ਼ਿਤ, ਭੁਪਿੰਦਰ ਭੁੱਟੋ, ਕਰਨ ਮਿੱਤਲ, ਕੀਰਤੀ ਦੇਵ, ਵਿੰਨੀ, ਬਲਜਿੰਦਰ, ਦੀਪੂ ਭੈਣੀ, ਲਵੀਸ਼ ਗਰਗ, ਰਾਜੂ ਤਾਜੋ, ਸ਼ੀਲਾ ਤਾਜੋ, ਚੀਨੂ ਮੋੜ, ਮਾਧਮ ਮਿੱਤਲ, ਸ਼ੈਲੀ, ਦਵਿੰਦਰ ਟੀਟੂ, ਸੋਮਾ ਧੂਰਕੋਟ, ਨੀਨਾ ਮੋੜ, ਰਾਜੂ ਆਦਿ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਜੀ.ਐੱਸ.ਟੀ. ਵਿਭਾਗ ਦੇ ਸਹਾਇਕ ਕਮਿਸ਼ਨਰ ਉਪਿੰਦਰਜੀਤ ਸਿੰਘ ਸੋਢੀ ਨੇ ਅਹੁਦਾ ਸੰਭਾਲਿਆ ਅਗਲੀ ਖ਼ਬਰ ਨਸ਼ੀਲੇ ਪਦਾਰਥ ਸਮੇਤ ਦੋ ਜਣੇ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।