14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਚਿੱਟੇ ਸਮੇਤ ਔਰਤ ਕਾਬੂ

ਅਜੀਤ ਡੈਸਕ 08-07-2026
ਲਹਿਰਾਗਾਗਾ, 7 ਜੁਲਾਈ (ਅਸ਼ੋਕ ਗਰਗ) - ਸਥਾਨਕ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਪੁਲਿਸ ਨੇ ਮੁਖਬਰੀ ਦੇ ਅਧਾਰ ‘ਤੇ ਇੱਕ ਔਰਤ ਨੂੰ ਚਿੱਟੇ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਸਿਟੀ ਇਨਚਾਰਜ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਸਹਾਇਕ ਥਾਣੇਦਾਰ ਜਸਬੀਰ ਸਿੰਘ ਸ਼ੱਕੀ ਵਿਅਕਤੀਆਂ ਦੀ ਸਬੰਧ ਵਿੱਚ ਬੱਸ ਸਟੈਂਡ ਲਹਿਰਾਗਾਗਾ ਵਿਖੇ ਮੌਜੂਦ ਸੀ ਤਾਂ ਮੁਖਬਰ ਨੇ ਇਤਲਾਹ ਦਿੱਤੀ ਕਿ ਸਥਾਨਕ ਵਾਰਡ ਨੰਬਰ 9 ਦੀ ਵਸਨੀਕ ਗੁਰਮੀਤ ਕੌਰ ਚਿੱਟਾ ਵੇਚਣ ਦਾ ਧੰਦਾ ਕਰਦੀ ਹੈ। ਪੁਲਿਸ ਨੇ ਉਕਤ ਔਰਤ ਨੂੰ ਨਹਿਰੋਂ ਨਹਿਰ ਪਿੰਡ ਕੋਟੜਾ ਸੜਕ ਤੋਂ ਕਾਬੂ ਕਰਕੇ ਉਸ ਪਾਸੋਂ 7.50 ਗ੍ਰਾਮ ਚਿੱਟਾ ਬਰਾਮਦ ਕਰਕੇ ਨਸ਼ਾ ਰੋਕੂ ਐਕਟ ਤਹਿਤ ਮੁਕਦਮਾ ਦਰਜ ਕਰਕੇ ਅਗਲੇਊ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਲੌਂਗੋਵਾਲ ਦੀ ਡਰੇਨ ਅਤੇ ਰਜਬਾਹੇ ਦੀ ਸਫਾਈ ਅਧੂਰੀ, ਲੋਕਾਂ ਦੀ ਵਧੀ ਚਿੰਤਾ ਅਗਲੀ ਖ਼ਬਰ ਕਰੰਟ ਲੱਗਣ ਨਾਲ ਕਿਸਾਨ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।