14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-07-2026

ਸ਼ਾਨਦਾਰ ਸੇਵਾਵਾਂ ਬਦਲੇ ਐਸ.ਪੀ ਰਾਜੇਸ਼ ਛਿੱਬਰ ਡੀ.ਜੀ.ਪੀ ਕਮਾਂਡੇਸ਼ਨ ਡਿਸਕ ਨਾਲ ਸਨਮਾਨਿਤ

ਅਜੀਤ ਡੈਸਕ 08-07-2026
ਸੰਗਰੂਰ, 7 ਜੁਲਾਈ (ਦਮਨਜੀਤ ਸਿੰਘ) – ਜ਼ਿਲ੍ਹਾ ਸੰਗਰੂਰ ਵਿਚ ਐਸ.ਪੀ (ਐਚ) ਵਜੋਂ ਸੇਵਾਵਾਂ ਨਿਭਾਅ ਰਹੇ ਰਾਜੇਸ਼ ਛਿੱਬਰ ਨੂੰ ਪੁਲਿਸ ਵਿਭਾਗ ਵਲੋਂ ਡੀ.ਜੀ.ਪੀ ਕਮਾਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਗਿਆ ਹੈ। ਪੁਲਿਸ ਵਿਭਾਗ ਵਿਚ ਸਾਨਦਾਰ ਸੇਵਾਵਾਂ ਬਦਲੇ ਐਸ.ਪੀ ਛਿੱਬਰ ਨੂੰ ਡੀ.ਜੀ.ਪੀ ਪੰਜਾਬ ਗੌਰਵ ਯਾਦਵ ਵਲੋਂ ਦਿੱਤੇ ਗਏ ਇਸ ਡਿਸਕ ਰੂਪੀ ਸਨਮਾਨ ਨੂੰ ਲਗਾਉਣ ਦੀ ਰਸਮ ਐਸ.ਐਸ.ਪੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਵਲੋਂ ਅਦਾ ਕੀਤੀ ਗਈ। ਪੁਲਿਸ ਵਿਭਾਗ ਵਲੋਂ ਮਿਲੇ ਇਸ ਸਨਮਾਨ ਲਈ ਐਸ.ਪੀ ਛਿੱਬਰ ਨੇ ਡੀ.ਜੀ.ਪੀ ਸ੍ਰੀ ਗੌਰਵ ਯਾਦਵ ਅਤੇ ਐਸ.ਐਸ.ਪੀ ਸੰਗਰੂਰ ਡਾ. ਰਵਜੋਤ ਕੌਰ ਗਰੇਵਾਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੀ ਤਨਦੇਹੀ ਅਤੇ ਲਗਨ ਨਾਲ ਆਪਣੀਆਂ ਸੇਵਾਵਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਮਿਲਿਆ ਇਹ ਸਨਮਾਨ ਜਿੱਥੇ ਉਨ੍ਹਾਂ ਦੇ ਮਾਣ ਵਿਚ ਵਾਧਾ ਕਰ ਰਿਹਾ ਹੈ ਉੱਥੇ ਹੀ ਵਿਭਾਗ ਪ੍ਰਤੀ ਜਿੰਮੇਵਾਰੀਆਂ ਨੂੰ ਵੀ ਪਹਿਲਾਂ ਨਾਲੋਂ ਵੱਧ ਲਗਨ ਨਾਲ ਨੇਪਰੇ ਚੜ੍ਹਾਉਣ ਲਈ ਪ੍ਰੇਰਿਤ ਕਰਦਾ ਹੈ। ਐਸ.ਪੀ ਛਿੱਬਰ ਨੇ ਦੱਸਿਆ ਕਿ ਪਹਿਲਾਂ ਵੀ ਪੁਲਿਸ ਵਲੋਂ ਉਨ੍ਹਾਂ ਨੂੰ ਵੱਖ ਵੱਖ ਸਨਮਾਨਾਂ ਤੋਂ ਇਲਾਵਾ ਅੱਧੀ ਦਰਜਨ ਤੋਂ ਵੱਧ ਡੀ.ਜੀ.ਪੀ ਕਮਾਂਡੇਸ਼ਨ ਡਿਸਕ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ। ਐਸ.ਪੀ ਰਜੇਸ਼ ਛਿੱਬਰ ਨੂੰ ਪੁਲਿਸ ਵਿਭਾਗ ਵਲੋਂ ਮਿਲੇ ਇਸ ਸਨਮਾਨ ਲਈ ਪੁਲਿਸ ਦੇ ਨਾਲ ਨਾਲ ਸਮਾਜ ਦੇ ਵੱਖ ਵੱਖ ਵਰਗਾ ਵਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਪਿਛਲੀ ਖ਼ਬਰ ਜੁਆਇੰਟ ਫਰੰਟ ਸੰਗਰੂਰ ਵਿਖੇ 29 ਜੁਲਾਈ ਨੂੰ ਕਰੇਗਾ ਮਹਾਂ ਰੈਲੀ ਅਗਲੀ ਖ਼ਬਰ ਬੀ.ਐਲ.ਓ. ਮੁਹੰਮਦ ਸ਼ਕੀਲ ਨੂੰ ਸ਼ਾਨਦਾਰ ਸੇਵਾਵਾਂ ਬਦਲੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਵਲੋਂ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।